ਸ਼ਰੇਆਮ ਅੰਧੇਰ-ਗਰਦੀ ਹੈ ਨਸ਼ਾ ਤਸਕਰੀ ਮਾਮਲੇ ਵਿੱਚ ਇੱਕ ਹੋਰ ਜਾਂਚ ਪੈਨਲ ਬਣਾਉਣਾ – Bhagwant Mann
शरेआम अंधेर -अनाचार है नशा तस्करी मामलो में एक ओर जांच पैनल बनाना - भगवंत मान
ਸ਼ਰੇਆਮ ਅੰਧੇਰ-ਗਰਦੀ ਹੈ ਨਸ਼ਾ ਤਸਕਰੀ ਮਾਮਲੇ ਵਿੱਚ ਇੱਕ ਹੋਰ ਜਾਂਚ ਪੈਨਲ ਬਣਾਉਣਾ – ਭਗਵੰਤ ਮਾਨ
– ਕਿਹਾ, ਕੈਪਟਨ ਦੀ ‘ ਮਾਮਲਾ ਲਟਕਾਓ, ਦੋਸੀ ਬਚਾਓ‘ ਨੀਤੀ ਉੱਤੇ ਤੁਰੇ ਗ੍ਰਹਿ ਮੰਤਰੀ ਰੰਧਾਵਾ ਅਤੇ ਮੁੱਖ ਮੰਤਰੀ ਚੰਨੀ
– ਨਸਅਿਾਂ ਦੇ ਮੁੱਦੇ ਉਤੇ ਬਾਦਲਾਂ ਨੂੰ ਘੇਰਦਿਆਂ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਕੋਲੋਂ ਪੁੱਛਿਆ ਚੰਨੀ ਅਤੇ ਰੰਧਾਵਾ ਦੀ ‘ਕਮਜੋਰੀ‘ ਦੇ ਰਾਜ
– ਬਾਦਲਾਂ ਵੱਲੋਂ ਅਪਣਿਆ ਨੂੰ ਬਚਾਉਣ ਲਈ ਸ੍ਰੋਮਣੀ ਅਕਾਲੀ ਦਲ ਦੇ ਨਾਮ ਥੱਲੇ ‘ਮੋਰਚਾ‘ ਲਗਾਉਣਾ ਜਾਇਜ ਨਹੀਂ ਲੱਗਦਾ-ਆਪ ਸੰਸਦ
ਚੰਡੀਗੜ੍ਹ, 28 ਨਵੰਬਰ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਹੁ ਕਰੋੜੀ ਨਸਾ ਤਸਕਰੀ ਮਾਮਲੇ ਵਿੱਚ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗਠਿਤ ਕੀਤੇ ਇਕ ਹੋਰ ਜਾਂਚ ਪੈਨਲ (ਕਮੇਟੀ) ਨੂੰ ਸਿਰੇ ਦੀ ਅੰਧੇਰ-ਗਰਦੀ ਕਰਾਰ ਦਿੰਦਿਆਂ ਕਿਹਾ ਕਿ ਨਸਾ ਤਸਕਰੀ ਵਿਚ ਬਦਨਾਮ ਵੱਡੀਆਂ ਮੱਛੀਆਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਕਸੇ ਕਦਮ ਉਤੇ ਤੁਰ ਪਏ ਹਨ ਤਾਂ ਕਿ ਇਹ ਮਾਮਲਾ ਹੋਰ ਲਟਕਾਇਆ ਜਾਵੇ ਅਤੇ 2022 ਦੀਆਂ ਚੋਣਾਂ ਲੰਘ ਜਾਣ।
ਐਤਵਾਰ ਨੂੰ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਪੁੱਛਿਆ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਨਸੇ ਦੇ ਵੱਡੇ ਸੌਦਾਗਰਾਂ ਨੂੰ ਹੱਥ ਪਾਉਣ ਅਤੇ ਸਲਾਖਾਂ ਪਿੱਛੇ ਸੁੱਟਣ ਲਈ ਹੋਰ ਕਿੰਨੀਆਂ ਜਾਂਚ ਟੀਮਾਂ ਬਨਾਉਣੀਆਂ ਪੈਣਗੀਆਂ? ਅਜਿਹੀਆਂ ਹੋਛੀਆਂ ਚਾਲਾਂ ਅਤੇ ਚੁਸਤ ਚਲਾਕੀਆਂ ਨੂੰ ਪੰਜਾਬ ਦੀ ਜਨਤਾ ਪੈਣੀ ਨਜਰ ਨਾਲ ਦੇਖ ਰਹੀ ਹੈ ਅਤੇ ਚੰਗੀ ਤਰਾਂ ਸਮਝ ਰਹੀ ਹੈ। ਇੱਕ ਤੋਂ ਬਾਅਦ ਇੱਕ ਜਾਂਚ ਪੈਨਲ ਜਾਂ ਟੀਮਾਂ ਗਠਿਤ ਕਰਕੇ ਕਾਂਗਰਸ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਨਤਾ ਨੂੰ ਗੁਮਰਾਹ ਕਰਨ ਦੀ ਕੋਸਸਿ ਨਾ ਕਰਨ।
ਭਗਵੰਤ ਮਾਨ ਨੇ ਇੱਕ ਤੀਰ ਨਾਲ ਕਈ ਨਿਸਾਨੇ ਲਗਾਉਂਦੇ ਹੋਏ ਕਿਹਾ,‘‘ਚੰਨੀ ਸਾਬ ਜੇਕਰ ਤੁਸੀਂ ਸੱਚਮੁੱਚ ਕਮਜੋਰ ਮੁੱਖ ਮੰਤਰੀ ਨਹੀਂ ਹੋ ਤਾਂ ਬਦਨਾਮ ਅਤੇ ਵੱਡੇ ਨਸਾ ਤਸਕਰਾਂ ਨੂੰ ਹੱਥ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਵਰਗੇ ਆਨੇ ਬਹਾਨੇ ਤੇ ਟਾਲ ਮਟੋਲਾ ਕਿਉਂ ਹੋ ਰਹੀਆਂ ਹਨ? ਨਾਲ ਕਿ ਗ੍ਰਹਿ ਮੰਤਰੀ ਸੁੱਖੀ ਰੰਧਾਵਾ ਵੀ ਸਪਸਟ ਕਰਨ ਕਿ ਕਿਹੜੀ ਮਜਬੂਰੀ ਹੈ ਕਿ ਉਨਾਂ ਨੇ (ਰੰਧਾਵਾ) ਵੀ ਕੈਪਟਨ ਵਾਲੇ ਰਾਹ ‘ਤੇ ਤੁਰਨਾ ਸੁਰੂ ਕਰ ਦਿੱਤਾ? ਕੀ ਕੋਈ ਸੈਟਿੰਗ ਹੋ ਗਈ ਹੈ ਜਾਂ ਫਿਰ ਲੱਤਾਂ ਭਾਰ ਨਹੀਂ ਝੱਲ ਰਹੀਆਂ? ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਵਜੋਂ ਸਿੱਧੂ ਸਾਹਿਬ (ਨਵਜੋਤ ਸਿੰਘ ਸਿੱਧੂ) ਵੀ ਦੱਸ ਦੇਣ ਕਿ ਉਨਾਂ ਨੂੰ ਮਰਨ ਵਰਤ ਰੱਖਣ ਤੱਕ ਦੀ ਨੌਬਤ ਪਿੱਛੇ ਅਸਲੀ ਕਾਰਨ ਕੀ ਹੈ? ਪੰਜਾਬ ਦੀ ਜਨਤਾ ਬੜੀ ਸੱਿਦਤ ਅਤੇ ਫਕਿਰਮੰਦੀ ਨਾਲ ਜਾਣਨਾ ਚਾਹੁੰਦੀ ਹੈ ਕਿਉਂਕਿ ਮਾਮਲਾ ਪੰਜਾਬ ਦੀ ਨੌਜਵਾਨ ਪੀੜੀਆਂ ਨਾਲ ਜੁੜਿਆ ਹੋਇਆ ਹੈ। ਨਸਅਿਾਂ ਦੇ ਜਾਲ ਨੇ ਹਜਾਰਾਂ ਗੱਭਰੂ ਜਵਾਨ, ਪੁੱਤਰਾਂ, ਭਰਾਵਾਂ ਅਤੇ ਪਤੀਆਂ ਨੂੰ ਮਾਵਾਂ, ਭੈਣਾਂ ਅਤੇ ਸੁਹਾਗਣਾਂ ਕੋਲੋਂ ਸਦਾ ਲਈ ਖੋਹ ਲਿਆ।“
ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਘੇਰਦਿਆਂ ਪੁੱਛਿਆ, “ ਇਤਿਹਾਸਿਕ ਮੋਰਚਿਆਂ ਦਾ ਸੁਨਹਿਰਾ ਅਤੇ ਸਾਨਾਮੱਤਾ ਪਿਛੋਕੜ ਰੱਖਣ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਬੈਨਰ ਥੱਲੇ ਉਹ (ਬਾਦਲ ਪਰਿਵਾਰ) ਅੱਜ-ਕੱਲ ਕਿਹੜੇ ਖੇਖੇਣਾਂ ਉੱਤੇ ਉਤਰ ਆਇਆ ਹੈ ਬਦਨਾਮੀ ਦਾ ਦਾਗ ਲਗਵਾ ਚੁੱਕੇ ਆਪਣੇ ਰਿਸਤੇਦਾਰਾਂ ਨੂੰ ਬਚਾਉਣ ਲਈ ਹੁਣ ਉਹ (ਬਾਦਲ ਪਰਿਵਾਰ) ਸ੍ਰੋਮਣੀ ਅਕਾਲੀ ਦਲ ਦੇ ਨਾਮ ਥੱਲੇ ‘ਮੋਰਚੇ‘ ਲਗਵਾਏਗਾ? ਜੇਕਰ ਅਜਿਹਾ ਹੈ ਤਾਂ ਬਾਦਲ ਐਂਡ ਕੰਪਨੀ ਨੂੰ ਸ੍ਰੋਮਣੀ ਅਕਾਲੀ ਦਲ ਦਾ ਨਾਮ ਨਹੀ ਵਰਤਣਾ ਚਾਹੀਦਾ।“
ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਹਕੀਕਤ ਦਾ ਸਾਹਮਣਾ ਕਰਨ ਤੋਂ ਭੱਜਣਾ ਨਹੀਂ ਚਾਹੀਦਾ। ਮਾਨ ਮੁਤਾਬਿਕ, “ਇਕ ਪਾਸੇ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਕਿ ਉਨਾਂ ਦੇ ਇੱਕ ਕਰੀਬੀ ਰਿਸਤੇਦਾਰ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਹੇ ਹੈ, ਦੂਜੇ ਪਾਸੇ ਕਹਿ ਰਹੇ ਹਨ ਕਿ ਉਹ ਡਰਦੇ ਨਹੀਂ। ਜੇਕਰ ਕੇਸ ਝੂਠਾ ਹੈ ਅਤੇ ਡਰ ਉਹਨਾਂ (ਬਾਦਲਾਂ) ਨੂੰ ਲਗਦਾ ਨਹੀਂ ਤਾਂ ਫਿਰ ਹੋ-ਹੱਲਾ ਕਰਨ ਦੀ ਥਾਂ ਹਕੀਕਤ ਦਾ ਸਾਹਮਣਾ ਕਿਉਂ ਨਹੀਂ ਕਰ ਰਹੇ।“
ਮਾਨ ਨੇ ਬਾਦਲਾਂ ਨੂੰ ਸੰਬੋਧਨ ਕਰਦੇ ਕਿਹਾ,“ ਕੇਸ ਦਾ ਝੂਠ-ਸੱਚ ਅਦਾਲਤਾਂ ਨੇ ਸਾਬਿਤ ਕਰਨਾ ਹੈ। ਬਾਦਲ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਅਦਾਲਤ ਵਿਚ ਕੇਸਾਂ ਦਾ ਸਾਹਮਣਾ ਕਰਨ ।
ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਕਿਹਾ ਕਿ ਉਹ ਐਸਟੀਐਫ ਦੀ ਬੰਦ ਲਿਫਾਫਾ ਜਾਂਚ ਰਿਪੋਰਟ ਦੀ ਆੜ ਵਿੱਚ ਹੋਰ ਸਮਾਂ ਬਰਬਾਦ ਨਾ ਕਰੇ, ਕਿਉਂਕਿ ਕਿਸੇ ਵੀ ਅਦਾਲਤ ਨੇ ਨਸਾ ਤਸਕਰੀ ਦੇ ਮਾਮਲੇ ਦੀ ਅਗਲੇਰੀ ਜਾਂਚ ਲਈ ਪੰਜਾਬ ਸਰਕਾਰ ਦੇ ਹੱਥ ਬੰਨੇ ਨਹੀਂ ਹਨ। ਦੂਸਰਾ ਐਸਟੀਐਫ ਵੱਲੋਂ ਅਦਾਲਤ ਨੂੰ ਸੌਂਪੀ ਬੰਦ ਲਿਫਾਫਾ ਰਿਪੋਰਟ ਦੀ ਇੱਕ ਦਫਤਰੀ ਨਕਲ ਗ੍ਰਹਿ ਵਿਭਾਗ ਕੋਲ ਮੌਜੂਦ ਹੈ ਜਿਸ ਨੂੰ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਜਦ ਮਰਜੀ ਦੇਖ ਸਕਦੇ ਹਨ, ਬੇਸੱਕ ਜਨਤਕ ਨਾ ਕਰ ਸਕਦੇ ਹੋਣ ਪਰੰਤੂ ਰਿਪੋਰਟ ਵਿੱਚ ਸਾਮਲ ਨਸਾ ਤਸਕਰਾਂ ਅਤੇ ਉਨਾਂ ਦੇ ਸਰਪ੍ਰਸਤਾਂ ਦੇ ਨਾਵਾਂ ਉੱਤੇ ਤੁਰੰਤ ਐਕਸਨ ਵੀ ਲੈ ਸਕਦੇ ਹਨ। ਪਰੰਤੂ ਚੰਨੀ ਸਰਕਾਰ ਜਾਂ ਗ੍ਰਹਿ ਮੰਤਰੀ ਰੰਧਾਵਾ ਇਸ ਪਾਸੇ ਚੱਲਣ ਦੀ ਥਾਂ ਕੈਪਟਨ ਦੀ ‘ਮਾਮਲਾ ਲਟਕਾਓ, ਦੋਸੀ ਬਚਾਓ‘ ਨੀਤੀ ਉੱਤੇ ਹੀ ਚੱਲ ਰਹੇ ਹਨ ਜਿਸ ਦਾ ਪਰਦਾਫਾਸ ਵੀ ਹੋ ਚੁੱਕਿਆ ਹੈ।