1 ਸਾਲ 9 ਮਹੀਨਿਆਂ ਤੋਂ ਭਗੌੜਾ ਵਿਅਕਤੀ ਨਾਜਾਇਜ ਅਸਲੇ ਸਣੇ ਕਾਬੂ
ਸਰਬਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਅਤੇ ਡੀਐੱਸਪੀ ਗਿੱਦੜਬਾਹਾ ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਐੱਸਐੱਚਓ ਮਨਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਥਾਣਾ ਗਿੱਦੜਬਾਹਾ ਵਿਖੇ ਦਰਜ ਇਕ ਮੁਕੱਦਮੇ ਵਿਚ ਬੀਤੇ ਕਰੀਬ 1 ਸਾਲ 9 ਮਹੀਨਿਆਂ ਤੋਂ ਭਗੌੜੇ ਇਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਰਾਪਤ ਕੀਤੀ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਮਨਿੰਦਰ ਸਿੰਘ ਨੇ ਦੱਸਿਆ ਮੁਕੱਦਮਾ ਨੰਬਰ 135 ਮਿਤੀ 13-12-2017 ਵਿਚ ਕਥਿਤ ਦੋਸ਼ੀ ਸਿਮਰਜੀਤ ਸਿੰਘ ਵਾਸੀ ਪੂਹਲਾ, ਜ਼ਿਲ੍ਹਾ ਬਠਿੰਡਾ ਨੇ ਮਿਤੀ 13-12-2017 ਵਿਚ ਉਜੀਵਨ ਬੈਂਕ ਦੇ ਇਕ ਮੁਲਾਜ਼ਮ ਪਾਸੋਂ ਕੈਸ਼ ਦੀ ਲੁੱਟ ਕੀਤੀ ਸੀ ਅਤੇ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 26-2-2020 ਨੂੰ ਪੀਓ ਕਰਾਰ ਦਿੱਤਾ ਗਿਆ ਸੀ, ਜਦੋਂ ਉਹ ਸਮੇਤ ਏਐੱਸਆਈ ਗੁਰਦੀਪ ਸਿੰਘ ਪਿਓਰੀ ਰੋਡ ਤੇ ਗਸ਼ਤ ਦੌਰਾਨ ਉਕਤ ਸਿਮਰਜੀਤ ਸਿੰਘ ਨੂੰ 315 ਬੋਰ ਦੇ ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ,
ਜਦੋਂ ਕਿ ਬਾਅਦ ਵਿਚ ਉਸ ਪਾਸੋਂ 2 ਦੇਸੀ ਕੱਟੇ ਹੋਰ ਬਰਾਮਦ ਹੋਏ। ਜਿਸ ਸੰਬੰਧੀ ਸਿਮਰਜੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਸਿਮਰਜੀਤ ਸਿੰਘ ਤੇ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਥਾਣਿਆਂ ਵਿਚ 16 ਮੁਕੱਦਮੇ ਦਰਜ ਹਨ ਜਦੋਂਕਿ ਥਾਣਾ ਸਿਟੀ ਡੱਬਵਾਲੀ ਅਤੇ ਥਾਣਾ ਡਵੀਜਨ ਨੰ 7, ਜਲੰਧਰ ਵਿਚ ਵੀ ਉਕਤ ਸਿਮਰਜੀਤ ਸਿੰਘ ਭਗੌੜਾ ਕਰਾਰ ਦਿੱਤਾ ਹੋਇਆ ਹੈ।