ਮਜ਼ਦੂਰ ਪਰਿਵਾਰ ਦੀ ਕੁੱਟਮਾਰ ਮਾਮਲੇ ਸਬੰਧੀ ਵਫ਼ਦ ਬਰੀਵਾਲਾ ਥਾਣਾ ਮੁਖੀ ਨੂੰ ਮਿਲਿਆ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਜਥੇਬੰਦੀਆਂ ਦਾ ਵਫਦ ਬਰੀਵਾਲਾ ਥਾਣਾ ਮੁਖੀ ਨੂੰ ਮਿਲਿਆ। ਥਾਣਾ ਮੁਖੀ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿੰਡ ਖੋਖਰ ਦੇ ਮਜ਼ਦੂਰ ਪਰਿਵਾਰ ਤੇ ਧਨਾਢ ਚੌਧਰੀਆਂ ਦੇ ਕਾਕਿਆਂ ਨੇ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਸੋਟੀਆਂ ਸਮੇਤ ਜਾਨਲੇਵਾ ਹਮਲਾ ਕਰ ਦਿੱਤਾ।
ਇਸ ਹਮਲੇ ਦੌਰਾਨ ਮਜ਼ਦੂਰ ਅੌਰਤ ਬਲਜਿੰਦਰ ਕੌਰ ਜੋ ਕਿ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਹੈ ਅਤੇ ਨਰ ਸਿੰਘ ਗੰਭੀਰ ਜ਼ਖ਼ਮੀ ਹੋਏ, ਰਾਜਵਿੰਦਰ ਸਿੰਘ ਅਤੇ ਗੁਰਪ੍ਰਰੀਤ ਸਿੰਘ ਦੀ ਕੁੱਟਮਾਰ ਕੀਤੀ ਗਈ। ਜਥੇਬੰਦੀਆਂ ਦੇ ਵਫ਼ਦ ਨੇ ਮੰਗ ਕੀਤੀ ਕਿ ਉਕਤ ਕੁੱਟਮਾਰ ਕਰਨ ਵਾਲੇ ਧਨਾਢ ਕਾਕਿਆਂ ਖ਼ਿਲਾਫ਼ ਐੱਸਸੀ ਐਸਟੀ ਐਕਟ ਧਾਰਾ 307 ਅਤੇ 452 ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਲਿ੍ਹਾ ਪ੍ਰਧਾਨ ਲਖਵੰਤ ਕਿਰਤੀ ਨੇ ਕਿਹਾ ਕਿ ਹਾਲੇ ਤਕ ਵੀ ਜ਼ਖ਼ਮੀ ਹੋਈ ਮਜ਼ਦੂਰ ਅੌਰਤ ਬਲਜਿੰਦਰ ਕੌਰ ਦਾ ਬਿਆਨ ਪੁਲੀਸ ਵੱਲੋਂ ਦਰਜ ਨਹੀਂ ਕੀਤੇ ਗਏ ਉਲਟਾ ਮੁਲਜ਼ਮਾਂ ਵੱਲੋਂ ਆਪਣੇ ਹੀ ਇੱਕ ਸਾਥੀ ਕੁਲਬੀਰ ਸਿੰਘ ਉਰਫ ਬੋਘੜ ਨੂੰ ਰਾਜਨੀਤਕ ਸ਼ਹਿ ਤੇ ਨਾਜਾਇਜ਼ ਸੱਟਾਂ ਮਾਰ ਕੇ ਹਸਪਤਾਲ ਦਾਖ਼ਲ ਕੀਤਾ ਹੋਇਆ ਹੈ।
ਉਨਾਂ੍ਹ ਕਿਹਾ ਕਿ ਜੇਕਰ ਮੁਲਜ਼ਮਾਂ ਤੇ ਪਰਚਾ ਦਰਜ ਕਰਕੇ ਤੁਰੰਤ ਗਿ੍ਫਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਲਿਾ ਖਜ਼ਾਨਚੀ ਵਿਜੇ ਕੁਮਾਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਪ੍ਰਰੀਤ ਮੌੜ ਗੁਰਪ੍ਰਰੀਤ ਸਿੰਘ ਖੋਖਰ ਆਪ ਆਗੂ ਸ਼ਾਮਲ ਸਨ।