google.com, pub-8820697765424761, DIRECT, f08c47fec0942fa0
Muktsar NewsShiromani Akali Dal

Dimpy Dhillon ਵੱਲੋਂ ਦਿੱਲੀ ਜਾਣ ਵਾਲੇ ਕਿਸਾਨਾਂ ਲਈ ਮੁਫ਼ਤ ਬੱਸ ਸੇਵਾ

Free bus service from Dimpy Dhillon to Delhi bound farmers

ਕਿਸਾਨ ਸਮਰਥਕ ਅਤੇ ਕਿਸਾਨ ਹਿਤੈਸ਼ੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਯੁਕਤ ਮੋਰਚੇ ਵੱਲੋਂ ਦਿੱਲੀ ਵਿਖੇ ਸ਼ੁਰੂ ਕੀਤੇ ਕਿਸਾਨੀ ਸੰਘਰਸ਼ ਦੌਰਾਨ ਜਿੱਥੇ ਲਗਾਤਾਰ 5 ਮਹੀਨੇ ਕਿਸਾਨਾਂ ਦੀ ਸੁਵਿਧਾ ਲਈ ਗਿੱਦੜਬਾਹਾ ਤੋਂ ਦਿੱਲੀ ਮੁਫਤ ਬੱਸ ਸੇਵਾ ਨਿਭਾਈ ਗਈ

ਉੱਥੇ ਹੀ ਉਹਨਾਂ ਸੰਘਰਸ਼ ਦਾ ਇੱਕ ਸਾਲ ਪੂਰਾ ਹੋਣ ਤੇ ਦਿੱਲੀ ਵਿਖੇ ਹੋ ਰਹੇ ਕਿਸਾਨਾਂ ਦੇ ਇਕੱਠ ਲਈ ਮੁਫਤ ਬੱਸਾਂ ਭੇਜਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰ ਨੇ ਉਹਨਾਂ ਦੀਆਂ 62 ਬੱਸਾਂ ਨਜਾਇਜ਼ ਤੌਰ ‘ਤੇ ਬਾਉਂਡ ਕੀਤੀਆਂ ਹੋਈਆਂ ਹਨ ਪਰ ਫਿਰ ਵੀ ਇਕੋ ਨਾਅਰਾ ਕਿਸਾਨ ਪਿਆਰਾ ਦੇ ਮੱਦੇਨਜ਼ਰ ਇਸ ਵੇਲੇ ਜਿੰਨੀਆਂ ਵੀ ਬੱਸਾਂ ਉਹਨਾਂ ਪਾਸ ਹਨ, ਉਹਨਾਂ ਬੱਸਾਂ ਨੂੰ ਹਲਕਾ ਗਿੱਦੜਬਾਹਾ ਦੇ ਕਿਸਾਨਾਂ ਲਈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰਖਦੇ ਹੋਣ ਸਿਰਫ ਤੇਲ ਖਰਚੇ ਤੇ ਭੇਜਣ ਲਈ ਵਚਨਬੱਧ ਹਨ।

ਉਹਨਾਂ ਕਿਹਾ ਕਿ ਜੋ ਵੀ ਕਿਸਾਨ ਭਰਾ ਕਿਸਾਨੀ ਸੰਘਰਸ਼ ਦੀ ਪਹਿਲੀ ਵਰ੍ਹੇਗੰਢ ਤੇ 26 ਨਵੰਬਰ ਨੂੰ ਜਾਣਾ ਚਾਹੁੰਦੇ ਹਨ, ਉਹ ਉਹਨਾਂ ਨਾਲ ਪਹਿਲਾਂ ਸੰਪਰਕ ਕਰ ਕੇ ਸਿਰਫ ਤੇਲ ਪੁਆ ਕੇ 25 ਨਵੰਬਰ ਨੂੰ ਦਿੱਲੀ ਜਾ ਕੇ 26 ਨਵੰਬਰ ਨੂੰ ਵਾਪਿਸ ਆ ਸਕਦੇ ਹਨ ਜਦੋਂ ਕਿ ਉਹਨਾਂ ਤੋਂ ਬੱਸ ਦਾ ਕੋਈ ਹੋਰ ਵਖਰਾ ਖਰਚਾ ਨਹੀਂ ਲਿਆ ਜਾਵੇਗਾ।

डिम्पी ढिल्लों की तरफ से दिल्ली जाने वाले किसानों के लिए मुफ़्त बस सेवा

Sri Muktsar Sahib Online News Portal,Muktsar News,Gidderbaha News,Malout News,Punjabi News,Breaking News,Muktsar Breaking News,Kisan,kisan mazdoor ekta zindabad

Related Articles

Leave a Reply

Your email address will not be published. Required fields are marked *

Back to top button