Sri Muktsar Sahib ਦੀ ਸੁਰੱਖਿਆ ਲਈ 24 ਘੰਟੇ ਨਾਕੇ ਸਮੇਤ ਕੈਮਰਿਆਂ ਦੀ ਸ਼ੁਰੂਆਤ
Introduction of cameras including 24 hour checkpoints for security of Sri Muktsar Sahib
ਜ਼ਿਲ੍ਹਾ Sri Muktsar Sahib ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਕਾਬੂ ‘ਚ ਰੱਖਣ ਲਈ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦੀ ਗਿ੍ਫਤ ‘ਚ ਲਿਆਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਹੱਦਾਂ ਅਤੇ ਸ਼ਹਿਰੀ ਇਲਾਕਿਆਂ ਦੇ ਮੁੱਖ ਚੌਕਾਂ ‘ਤੇ 24 ਘੰਟੇ ਲਗਾਤਾਰ ਨਾਕੇ ਲਗਾਏ ਗਏ ਹਨ।
ਇਨਾਂ੍ਹ ਨਾਕਿਆਂ ‘ਤੇ ਪੁਲਿਸ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕਰਨ ਅਤੇ ਸਮੇਂ ਸਮੇਂ ਸਿਰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਲਈ ਇਨਾਂ੍ਹ ਨਾਕਿਆਂ ‘ਤੇ ਵੀਡੀਓ ਕੈਮਰੇ ਅਤੇ ਵਾਇਰਲੈੱਸ ਸੈੱਟ ਲਗਾਏ ਗਏ ਹਨ। ਜ਼ਿਲ੍ਹਾ ਪੁਲਿਸ ਦੇ ਲੋਕ ਸੰਪਰਕ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਇਨਾਂ੍ਹ ਕੈਮਰਿਆਂ ਦੀ ਵਰਤੋਂ ਨਾਲ ਚੈਕਿੰਗ ਕਰਨ ਵਾਲੀ ਪੁਲਿਸ ਪਾਰਟੀ ਦੀ ਕਾਰਜਸ਼ੈਲੀ ਦੇ ਨਾਲ ਨਾਲ ਨਾਕਾ ਪਾਰਟੀ ਵੱਲੋਂ ਚੈੱਕ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਨਾਲ ਵਹੀਕਲਾਂ ਦਾ ਮੁਕੰਮਲ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ ਤਾਂ ਜੋ ਲੋੜ ਪੈਣ ‘ਤੇ ਇਸ ਪ੍ਰਕਾਰ ਦੀ ਚੈਕਿੰਗ ਦੀ ਕਰਾਸ ਚੈਕਿੰਗ ਵੀ ਕੀਤੀ ਜਾ ਸਕੇ।
श्री मुक्तसर साहब की सुरक्षा के लिए 24 घंटे नाके समेत कैमरों की शुरुआत
ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸੇ ਸੰਦਰਭ ‘ਚ ਇਕ ਹੋਰ ਪਹਿਲਕਦਮੀ ਕਰਦਿਆਂ ਇਨਾਂ੍ਹ ਸਾਰੇ ਕੈਮਰਿਆਂ ਦੀ ਮੌਨੀਟਰਿੰਗ ਆਪਣੇ ਵੱਲੋਂ ਨਿੱਜੀ ਤੌਰ ‘ਤੇ ਕਰਨ ਦੇ ਮਕਸਦ ਨਾਲ ਇਨ੍ਹਾ ਕੈਮਰਿਆਂ ਨੂੰ ਇੰਟਰਨੈੱਟ ਦੀ ਮੱਦਦ ਨਾਲ ਆਪਣੇ ਦਫਤਰ ਅਤੇ ਜਿਲਾ ਪੁਲਿਸ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਦੀਆਂ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੀਆਂ ਹੱਦਾਂ,
ਮੁੱਖ ਸੜਕਾਂ ਤੇ ਸ਼ਹਿਰੀ ਇਲਾਕਿਆਂ ‘ਚ ਇਸ ਪ੍ਰਕਾਰ ਦੇ ਕੁੱਲ 12 ਨਾਕਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹਨਾਂ ਨਾਕਿਆਂ ਤੇ ਕਾਫੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਵੀ ਪੱਕੇ ਤੌਰ ਤੇ ਕਰ ਦਿੱਤੀ ਗਈ ਹੈ।
ਜ਼ਲਿ੍ਹਾ ਪੁਲਿਸ ਮੁਖੀ ਵੱਲੋਂ ਇਨਾਂ੍ਹ ਨਾਕਿਆਂ ਤੇ ਤਾਇਨਾਤ ਕੀਤੇ ਗਏ ਸਾਰੇ ਕਰਮਚਾਰੀਆਂ ਅਤੇ ਨਾਕਾ ਪਾਰਟੀਆਂ ਦੇ ਇੰਚਾਰਜਾਂ ਨੂੰ ਖੁਦ ਬਰੀਫ ਕਰਕੇ ਚੈਕਿੰਗ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੇ ਪੁਲਿਸ ਦੇ ਕੰਮ ਕਾਜ ਦੌਰਾਨ ਵਰਤੋਂ ਵਿੱਚ ਆਉਣ ਵਾਲੀਆਂ ਵਿਗਿਆਨਕ ਵਿਧੀਆਂ ਬਾਰੇ ਸਮਝਾਇਆ ਗਿਆ ਅਤੇ ਸ੍ਰੀ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ ਸਥਾਨਿਕ ਨੂੰ ਇਹਨਾਂ ਨਾਕਿਆਂ ਸਬੰਧੀ ਬਤੌਰ ਨੋਡਲ ਅਫਸਰ ਇਹਨਾਂ ਦੀ ਲਗਾਤਾਰ ਦੇਖ ਰੇਖ ਤੇ ਸੁਪਰਵੀਜਨ ਕਰਨ ਦੀ ਹਦਾਇਤ ਕੀਤੀ ਗਈ ।
ਉਨਾਂ੍ਹ ਨਾਕਾ ਪਾਰਟੀਆਂ ਨੂੰ ਇਹ ਵੀ ਸਮਝਾਇਆ ਕਿ ਚੈਕਿੰਗ ਦੌਰਾਨ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪੇ੍ਸ਼ਾਨੀ ਨਾਲ ਨਾ ਆਉਣ ਦਿੱਤੀ ਜਾਵੇ। ਇਨਾਂ੍ਹ ਨਾਕਿਆਂ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਬਿਨਾਂ ਸ਼ੱਕ ਆਮ ਲੋਕਾਂ ਵਿੱਚ ਸੁੱਰਖਿਆ ਦੀ ਭਾਵਨਾ ਵਿੱਚ ਵਾਧਾ ਹੋਇਆ ਹੈ ਅਤੇ ਜਿਲਾ ਪੁਲਿਸ ਦੀਆਂ ਪ੍ਰਰਾਪਤੀਆਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ।
Sri Muktsar Sahib Online News Portal,Punjabi News (ਪੰਜਾਬੀ ਖ਼ਬਰਾਂ) – Get latest and breaking news at leading Punjabi news website. Find top stories related to politics, sports, sandalwood gossips, videos, photo gallery and much more,Muktsar News