google.com, pub-8820697765424761, DIRECT, f08c47fec0942fa0
Muktsar News

ਜਾਅਲੀ ਤਜਰਬਾ ਸਰਟੀਫਿਕੇਟ ਬਣਾ ਕੇ ਕੀਤੀ ਮੁੱਖ ਅਧਿਆਪਕ ਦੀ ਪੋੋਸਟ ਅਪਲਾਈ, ਮਾਮਲਾ ਦਰਜ

जाली तजुर्बा सर्टिफिकेट बना कर की मुख्य अध्यापक की पोोस्ट अप्लाई, मामला दर्ज

ਜਾਅਲੀ ਤਜਰਬਾ ਸਰਟੀਫਿਕੇਟ ਤਿਆਰ ਕਰਕੇ ਮੁੱਖ ਅਧਿਆਪਕ ਦੀ ਪੋਸਟ ਅਪਲਾਈ ਕਰਨ ਦੇ ਮਾਮਲੇ ’ਚ ਥਾਣਾ ਲੱਖੇਵਾਲੀ ਪੁਲਿਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ।

ਇਕੱਤਰ ਜਾਣਕਾਰੀ ਅਨੁਸਾਰ ਯਸ਼ਪਾਲ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗਿੱਦੜਬਾਹਾ-2 ਐਟ ਦੋਦਾ ਨੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੂੰ ਇਕ ਪੱਤਰ ਨੰਬਰ 2018\ਸੀ ਰਾਹੀਂ ਦੱਸਿਆ ਕਿ ਸੁਖਬੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਫੂਲੇਵਾਲਾ ਵੱਲੋਂ ਹੈੱਡ ਟੀਚਰ ਦੀ ਸਿੱਧੀ ਭਰਤੀ ਲਈ ਜਾਅਲੀ ਤਜਰਬਾ ਸਰਟੀਫਿਕੇਟ ਪੇਸ਼ ਕੀਤਾ ਹੈ। ਸੀਨੀਅਰ ਕਪਤਾਨ ਪੁਲਿਸ ਮੁਕਤਸਰ ਵੱਲੋਂ ਉਕਤ ਪੱਤਰ ਕਾਰਵਾਈ ਹਿੱਤ ਥਾਣਾ ਲੱਖੇਵਾਲੀ ਨੂੰ ਭੇਜਿਆ ਗਿਆ ਜਿਸਤੇ ਥਾਣਾ ਲੱਖੇਵਾਲੀ ਪੁਲਿਸ ਵੱਲੋਂ ਕਾਰਵਾਈ ਅਮਲ ’ਚ ਲਿਆਂਦੀ ਗਈ।

ਇਸ ਸਬੰਧੀ ਤਫ਼ਤੀਸ਼ ਅਫ਼ਸਰ ਧਰਮਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਪਾਸੋਂ ਇਕ ਪੱਤਰ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਸੁਖਬੀਰ ਸਿੰਘ ਪੁੱਤਰ ਜਸਵੰਤ ਸਿੰਘ ਨੇ ਤਜਰਬਾ ਸਰਟੀਫਿਕੇਟ ਜਾਅਲੀ ਬਣਾ ਕੇ ਹੈੱਡ ਟੀਚਰ ਦੀ ਪੋਸਟ ਅਪਲਾਈ ਕੀਤੀ ਹੈ।

ਉਕਤ ਨੇ ਵੱਖ ਵੱਖ ਮੋਹਰਾਂ ਦੋਦਾ, ਗਿੱਦੜਬਾਹਾ ਦੀਆਂ ਲਗਾ ਕੇ ਤਜਰਬਾ ਸਰਟੀਫਿਕੇਟ ਜਾਅਲੀ ਤਿਆਰ ਕੀਤਾ ਸੀ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਸੁਖਬੀਰ ਸਿੰਘ ਦੇ ਖਿਲਾਫ਼ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ਼ ਕਰ ਲਿਆ। ਜਦਕਿ ਗ੍ਰਿਫਤਾਰੀ ਅਜੇ ਬਾਕੀ ਹੈ।

Sri Muktsar Sahib Online News Portal,Muktsar News,Punjab News,Malout News,Punjabi News

Related Articles

Leave a Reply

Your email address will not be published. Required fields are marked *

Back to top button