google.com, pub-8820697765424761, DIRECT, f08c47fec0942fa0
Muktsar News

ਬਾਬਾ ਨਾਮਦੇਵ ਭਵਨ ਵਿਖੇ ਟਾਂਕ ਕਸ਼ੱਤਰੀ ਸਭਾ ਦੇ ਆਗੂਆਂ ਨੇ ਕੀਤੀ ਚਰਚਾ

बाबा नामदेव भवन में टांक कशत्तरी सभा के नेताओं ने की चर्चा

बाबा नामदेव भवन में टांक कशत्तरी सभा के नेताओं ने की चर्चा

ਸ੍ਰੀ ਮੁਕਤਸਰ ਸਾਹਿਬ : ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕਾਰਜਕਾਰੀ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਦੀ ਅਗਵਾਈ ਹੇਠ ਕੱਚਾ ਥਾਂਦੇਵਾਲਾ ਰੋੜ ਸਥਿਤ ਬਾਬਾ ਨਾਮਦੇਵ ਭਵਨ ਵਿਖੇ ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਦੀ ਮੀਟਿੰਗ ਹੋਈ।

ਇਸ ਦੌਰਾਨ ਸਮੂਹ ਮੈਂਬਰਾਂ ਵੱਲੋ ਕਈ ਅਹਿਮ ਫੈਸਲੇ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰੰਜਣ ਸਿੰਘ ਰੱਖਰਾ ਨੇ ਦੱਸਿਆ ਕਿ ਬਾਬਾ ਨਾਮਦੇਵ ਜੀ ਦੀ ਵਸਾਈ ਹੋਈ ਚਰਨ ਛੋਹ ਧਰਤੀ ਘੁਮਾਣ ਵਿਖੇ ਬਾਬਾ ਨਾਮਦੇਵ ਜੀ ਦੀ ਯਾਦ ‘ਚ ਬਨਾਈ ਜਾ ਰਹੀ ਸਰਾਂ ਲਈ ਪੰਜ ਕਰੋੜ ਰੁਪਏ ਦੀ ਗ੍ਰਾਂਟ ਦੇਣ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕੀਤਾ ਤੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਬਾਬਾ ਨਾਮਦੇਵ ਜੀ ਦੇ ਨਾਮ ‘ਤੇ 1993 ‘ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਚੇਅਰ ਸਥਾਪਤ ਕੀਤੀ ਸੀ ਹੁਣ ਫੰਡਾਂ ਦੀ ਘਾਟ ਦੇ ਕਾਰਨ ਚੇਅਰ ਬੰਦ ਹੋ ਗਈ ਸੀ

ਉਸ ਨੂੰ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਘੁਮਾਣ ਜਾਣ ਵਾਲੇ ਰਸਤੇ ਦਾ ਨਾਮ ਬਾਬਾ ਨਾਮਦੇਵ ਮਾਰਗ ਰੱਖਿਆ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤ ਕਿ ਬਾਬਾ ਨਾਮਦੇਵ ਜੀ ਦੇ ਨਾਮ ‘ਤੇ ਫੈਸ਼ਨ ਟੈਕਨੋਲੋਜੀ ਦਾ ਇੰਸਟੀਚਿਉਟ ਖੋਲਿ੍ਹਆ ਜਾਵੇ।

ਇਸ ਮੌਕੇ ਕਰਤਾਰ ਸਿੰਘ ਪੁਰਬਾ, ਰਾਜਵਿੰਦਰ ਸਿੰਘ ਤੱਗੜ, ਦਰਸ਼ਨ ਸਿੰਘ ਮੱਲਣ, ਨੱਥਾ ਸਿੰਘ ਿਢੱਲੋ, ਸਵਰਨਜੀਤ ਸਿੰਘ ਪੁਰਬਾ, ਹਰਭੋਲ ਸਿੰਘ, ਮੱਲ ਸਿੰਘ ਢਿੱਲੋਂ, ਸ਼ਮਿੰਦਰਪਾਲ ਸਿੰਘ, ਮਾਸਟਰ ਹਰਬੰਸ ਸਿੰਘ, ਭਜਨ ਸਿੰਘ ਤੱਗੜ ਤੋ ਇਲਾਵਾ ਕਾਫੀ ਗਿਣਤੀ ‘ਚ ਭਾਈਚਾਰੇ ਦੇ ਮੈਬਰ ਮੌਜੂਦ ਸਨ।

Sri Muktsar Sahib Online Punjabi News Portal,Latest Punjabi News,Breaking Punjab News,Muktsar News,Malout News,Gidderbaha News,Latest Update News

Related Articles

Leave a Reply

Your email address will not be published. Required fields are marked *

Back to top button