ਡਿਪਟੀ ਸੀਐੱਮ ਰੰਧਾਵਾ ਤੇ ਟਰਾਂਸਪੋਰਟ ਮੰਤਰੀ ਵੜਿੰਗ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
डिप्टी सीऐम्म रंधावा और ट्रांसपोर्ट मंत्री वड़िंग ख़िलाफ़ किया रोश प्रदर्शन
डिप्टी सीऐम्म रंधावा और ट्रांसपोर्ट मंत्री वड़िंग ख़िलाफ़ किया रोश प्रदर्शन
ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਿਰੁੱਧ ਮਲੋਟ ਸਬ ਡਵੀਜ਼ਨ ਵਿਖੇ ਰੋਸ ਮੁਜ਼ਹਾਰਾ ਕੀਤਾ ਗਿਆ।
ਇਸ ਦੌਰਾਨ ਆਗੂਆਂ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਬੀਤੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਰਅਮਨ ਢੰਗ ਨਾਲ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਉਸ ਸਮੇਂ ਇਨਾਂ੍ਹ ਮੰਤਰੀਆਂ ਵੱਲੋਂ ਠੇਕਾ ਕਾਮਿਆਂ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਹੰਕਾਰੀ ਲਹਿਜੇ ‘ਚ ਉਨਾਂ੍ਹ ਨੂੰ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਜਿਸ ਦੇ ਵਿਰੋਧ ‘ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਸਰਕਾਰ ਦੇ ਇਸ ਧੱਕੜ ਗ਼ੈਰਜਮਹੂਰੀ ਤੇ ਗੈਰ ਜ਼ਿੰਮੇਵਾਰਾਨਾ ਰਵੱਈਏ ਵਿਰੁੱਧ ਸਾਰੇ ਪੰਜਾਬ ‘ਚ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫ਼ੈਸਲਾ ਕੀਤਾ ਸੀ। ਜਿਸ ‘ਤੇ ਮਲੋਟ ਸਬ ਡਵੀਜ਼ਨ ਵਿਖੇ ਰੋਸ ਮੁਜ਼ਹਾਰਾ ਕੀਤਾ ਗਿਆ ਹੈ। ਇਸ ਮੌਕੇ ਮਲੋਟ ਸਬ ਡਵੀਜਨ ਪ੍ਰਧਾਨ ਰਣਜੀਤ ਸਿੰਘ, ਸੱਕਤਰ ਸਵਿੰਦਰ ਸਿੰਘ, ਪ੍ਰਧਾਨ ਭੁਪਿੰਦਰ ਸਿੰਘ, ਪ੍ਰਧਾਨ ਬਲਜੀਤ ਸਿੰਘ, ਪ੍ਰਧਾਨ ਭੂਸ਼ਣ ਸਿੰਘ, ਪ੍ਰਧਾਨ ਜਸਕੌਰ ਸਿੰਘ, ਪ੍ਰਧਾਨ ਨੱਥਾ ਸਿੰਘ, ਪ੍ਰਧਾਨ ਮੁਖਤਿਆਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਵਤੀਰਾ ਕੋਈ ਨਵਾਂ ਨਹੀਂ ਸਗੋਂ ਪਹਿਲਾਂ ਤੋਂ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ ਗੁੰਡਾਗਰਦੀ ਰਾਹੀਂ ਉਨਾਂ੍ਹ ਦੀ ਆਵਾਜ਼ ਨੂੰ ਬੰਦ ਕਰਨ ਦੇ ਧਾਰਨ ਜਾਬਰ ਰਵੱਈਏ ਦਾ ਹੀ ਇਕ ਹਿੱਸਾ ਹੈ।
ਇਹ ਠੇਕਾ ਕਾਮਿਆਂ ਦੇ ਸੰਘਰਸ਼ ਨੂੰ ਕੁਚਲਣ ਦੀ ਇਕ ਸੋਚੀ ਸਮਝੀ ਸਾਜ਼ਸ਼ਿ ਹੈ। ਪਿਛਲੇ ਕੱਲ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਇਹ ਕੁਝ ਗਿਣੇ ਚੁਣੇ ਲੋਕ ਵਿਰੋਧੀ ਪਾਰਟੀਆਂ ਦੇ ਕਹਿਣ ਤੋਂ ਸਾਡੇ ਪੋ੍ਗਰਾਮਾਂ ਨੂੰ ਖ਼ਰਾਬ ਕਰ ਰਹੇ ਹਨ ਜਦਕਿ ਠੇਕਾ ਮੁਲਾਜ਼ਮਾਂ ਦਾ ਇਨਾਂ੍ਹ ਰਾਜਨੀਤਕ ਦਲਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸਗੋਂ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਕਾਂਗਰਸ ਹਕੂਮਤ ਪਿਛਲੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਅਨੁਸਾਰ ਸਮੂਹ ਠੇਕਾ ਕਾਮਿਆਂ ਨੂੰ ਬਿਨਾਂ ਸ਼ਰਤ ਬਿਨਾਂ ਭੇਦਭਾਵ ਰੈਗੂਲਰ ਕਰਨ ਦਾ ਹੱਕ ਪ੍ਰਦਾਨ ਕਰਦੀ ਪਰੰਤੂ ਅਜਿਹੇ ਝੂਠੇ ਦੋਸ਼ ਲਾ ਕੇ ਸੰਘਰਸ਼ ਨੂੰ ਬਦਨਾਮ ਕਰਨ ਤੇ ਇਸ ਨੂੰ ਜਬਰ ਦੇ ਜ਼ੋਰ ਕੁਚਲਣ ਦੇ ਢੰਗ ਤਰੀਕੇ ਅਖਤਿਆਰ ਕੀਤੇ ਹਨ।
Sri Muktsar Sahib online Punjabi News,Latest Punjabi News,Breaking Punjabi News,Muktsar News,Gidderbaha News,Malout News