ਨਵੀਂ ਇਮਾਰਤ ਨੂੰ ਤਰਸ ਰਿਹੈ ਮੁਕਤਸਰ ਦਾ ਖਸਤਾ ਹਾਲ ਰਿਜ਼ਨਲ ਸੈਂਟਰ
नयी इमारत को तरस रहा है मुक्तसर का ख़स्ता हाल रीजनल सैंटर
ਪੰਜਾਬ ਯੂਨੀਵਰਸਿਟੀ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਰਿਜ਼ਨਲ ਸੈਂਟਰ ਦੀ ਅਤਿ ਖਸਤਾ ਹਾਲਤ ਕਾਰਨ ਪੇ੍ਸ਼ਾਨ ਵਿਦਿਆਰਥੀਆਂ ਵੱਲੋਂ ਹੁਣ ਪੰਜਾਬ ਸਰਕਾਰ ਪਾਸੋਂ ਸੈਂਟਰ ਦੀ ਨਵੀਂ ਇਮਾਰਤ ਦੇ ਨਿਰਮਾਣ ਵਾਸਤੇ ਫੰਡ ਜਾਰੀ ਕਰਨ ਲਈ ਗੁਹਾਰ ਲਗਾਈ ਜਾ ਰਹੀ ਹੈ।
ਸੈਂਟਰ ਦੇ ਡਾਇਰੈਕਟਰ ਡਾ. ਬਲਜਿੰਦਰ ਕੌਰ ਤੇ ਵਿਦਿਆਰਥੀਆਂ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲ ਕੇ ਸੈਂਟਰ ਦੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਸੈਂਟਰ ਵਾਸਤੇ ਕਰੀਬ 5 ਏਕੜ ਜ਼ਮੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੇ ਸਰਕਾਰ ਕਾਲਜ ਕੰਪਲੈਕਸ ਵਿਖੇ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੀ ਹੋਈ ਹੈ ਜਿਸਦੀ ਕਾਗਜ਼ੀ ਕਾਰਵਾਈ ਮੁਕੰਮਲ ਹੈ ਤੇ ਚਾਰਦੀਵਾਰੀ ਵੀ ਕੀਤੀ ਹੋਈ ਹੈ।
ਹੁਣ ਇਮਾਰਤ ਦੇ ਨਿਰਮਾਣ ਵਾਸਤੇ ਫੰਡ ਦੀ ਜ਼ਰੂਰਤ ਹੈ। ਇਕ ਵਾਰ ਨਿਰਮਾਣ ਸ਼ੁਰੂ ਹੋਵੇ ਜਾਵੇ ਤਾਂ ਦਾਨੀ ਸੱਜਣਾਂ ਪਾਸੋਂ ਵੀ ਮੱਦਦ ਲਈ ਜਾ ਸਕਦੀ ਹੈ। ਉਨਾਂ੍ਹ ਦੱਸਿਆ ਕਿ ਇਸ ਵੇਲੇ ਰਿਜ਼ਨਲ ਸੈਂਟਰ ‘ਚ ਪੀਐਚਡੀ ਤੇ ਨਾਲ ਰਾਜਨੀਤੀ ਸ਼ਾਸਤਰ, ਅੰਗਰੇਜੀ, ਪੰਜਾਬੀ, ਅਰਥ ਸ਼ਾਸਤਰ ਦੀ ਐਮਏ ਦੇ ਨਾਲ ਐਮਸੀਏ ਤੇ ਵਕਾਲਤ ਦੀ ਪੜ੍ਹਾਈ ਕਰਾਈ ਜਾਂਦੀ ਹੈ। ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਤੇ ਮੋਗਾ ਜ਼ਿਲਿ੍ਰਆਂ ਦੇ ਸੈਂਕੜੇ ਪਿੰਡਾਂ ਦੇ ਵਿਦਿਆਰਥੀਆਂ ਲਈ ਇਹ ਇਕੋ-ਇਕ ਯੂਨੀਵਰਸਿਟੀ ਸਿੱਖਿਆ ਦਾ ਕੇਂਦਰ ਹੈ।
ਉਨਾਂ੍ਹ ਇਹ ਵੀ ਦੱਸਿਆ ਕਿ ਇਸ ਵੇਲੇ ਸੈਂਟਰ ਇਕ ਬਹੁਤ ਛੋਟੀ ਤੇ ਖਸਤਾ ਹਾਲ ਕਿਰਾਏ ਦੀ ਇਮਾਰਤ ‘ਚ ਚੱਲ ਰਿਹਾ ਹੈ। ਕਈ ਕਮਰਿਆਂ ਦੀ ਛੱਤਾਂ ਢਹਿ ਗਈਆਂ ਹਨ ਲਾਇਬੇ੍ਰਰੀ ਛੋਟੀ ਹੋਣ ਕਰਕੇ ਪੁਸਤਕਾਂ ਦੀ ਸੰਭਾਲ ਨਹੀਂ ਹੁੰਦੀ। ਕੰਪਿਊਟਰ ਲੈਬ ਤੇ ਹੋਰ ਕੀਮਤੀ ਸਾਜੋ-ਸਮਾਨ ਵੀ ਰੁਲ ਰਿਹਾ ਹੈ। ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੈਂਟਰ ਦੀ ਨਵੀਂ ਇਮਾਰਤ ਦੇ ਨਿਰਮਾਣ ਵਾਸਤੇ ਫੰਡ ਜਾਰੀ ਕਰਨ ਵਾਸਤੇ ਪੁਰਜ਼ੋਰ ਕੋਸ਼ਿਸ਼ ਕਰਨਗੇ। ਉਨਾਂ੍ਹ ਜਲਦੀ ਹੀ ਸੈਂਟਰ ਦਾ ਦੌਰਾ ਕਰਨ ਦਾ ਵੀ ਭਰੋਸਾ ਦਿੱਤਾ।
ਸੈਨੇਟ ਮੈਂਬਰਾਂ ਨੇ ਵੀ ਦਿੱਤਾ ਭਰੋਸਾ ਕਪਿਲ ਸ਼ਰਮਾ ਤੇ ਸੰਦੀਪ ਕਟਾਰੀਆ ਨੇ ਦੱਸਿਆ ਕਿ ਉਨਾਂ੍ਹ ਦੀ ਪ੍ਰਮੁਖਤਾ ਰਿਜ਼ਨਲ ਸੈਂਟਰ ਦੇ ਨਿਰਮਾਣ ਦੀ ਹੈ। ਇਸ ਵਾਸਤੇ ਉਹ ਸਾਡੀ ਸੈਨੇਟਰਾਂ ਨਾਲ ਸੰਪਰਕ ਕਰ ਰਹੇ ਹਨ ਤੇ ਜਦੋਂ ਹੀ ਉਨਾਂ੍ਹ ਦੀ ਨੋਟੀਫਿਕੇਸ਼ਨ ਹੋ ਗਈ ਤਾਂ ਪਹਿਲੀ ਬੈਠਕ ‘ਚ ਹੀ ਉਹ ਸੈਂਟਰ ਦੇ ਨਿਰਮਾਣ ਦਾ ਮੁੱਦਾ ਉਭਾਰਕੇ ਪੂਰਾ ਕਰਨ ਲਈ ਯਤਨਗੇ।
पंजाब यूनिवर्सिटी के स्थानीय रीजनल सेंटर की अति खस्ता हालत के कारण स्टाफ और विद्यार्थियों को बेहद परेशानी का सामना करना पड़ रहा है। पिछले लंबे समय से विद्यार्थियों और स्टाफ की तरफ से सेंटर की नई इमारत के लिए फंड जारी करने की मांग की जा रही है। लेकिन अभी तक कोई सुनवाई नहीं हुई है। बीते शुक्रवार को फिर से रीजनल सेंटर की डायरेक्टर डा. बलजिदर कौर और विद्यार्थियों ने यहां परिवहन मंत्री अमरिदर सिंह राजा वड़िग से मिलकर रीजनल सेंटर की समस्याएं बताईं। उन्हें बताया गया कि रीजनल सेंटर के लिए करीब पांच एकड़ जमीन गुरू गोबिद सिंह स्टेडियम और सरकारी कालेज कांप्लेक्स में सरकार की तरफ से वर्षों से अलाट की हुई है। जिसकी चारदिवारी भी की हुई। लेकिन बिल्डिग के लिए फंड की आवश्यकता है। सरकार की तरफ से अगर फंड जारी करके निर्माण शुरू करवा दिया जाए तो दानी सज्जनों से भी मदद ली जा सकती है। उन्होंने बताया कि इस सेंटर में पीएचडी के अलावा राजनीति शास्त्र, अंग्रेजी, पंजाबी, अर्थशास्त्र की एमए, एमसीए तथा लॉ की पढ़ाई करवाई जाती है। मुक्तसर के अलावा यहां पर फरीदकोट, फिरोजपुर, फाजिल्का तथा मोगा जिलों के विद्यार्थी भी पढ़ते हैं। सेंटर की हालत अत्यंत खस्ता हो चुकी है। कई कमरों की छतें भी गिर गई हैं। लाइब्रेरी बहुत छोटी होने के कारण पुस्तकों की संभाल भी नहीं हो पा रही है। कंप्यूटर लैब व अन्य कीमती सामान भी बर्बाद हो रहा है। नई बिल्डिग की अत्यंत आवश्यकता है। राजा वड़िग ने भरोसा दिया कि वह सेंटर की नई इमारत के लिए फंड जारी करवाने की पूरी कोशिश करेंगे। वह जल्दी ही खुद भी सेंटर का दौरा करेंगे।