Punjab News : ਗੁਆਂਢਣ ਨੇ ਹੀ ਢਾਈ ਸਾਲ ਦੀ ਬੱਚੀ ਦਾ ਗਲਾ ਘੁੱਟ ਕੇ ਮਾਰਿਆ , ਲਾਸ਼ ਨੂੰ ਜ਼ਮੀਨ ‘ਚ ਕੀਤਾ ਦਫ਼ਨ
ਗੁਆਂਢਣ ਨੇ ਹੀ ਢਾਈ ਸਾਲ ਦੀ ਬੱਚੀ ਦਾ ਗਲਾ ਘੁੱਟ ਕੇ ਮਾਰਿਆ , ਲਾਸ਼ ਨੂੰ ਜ਼ਮੀਨ ‘ਚ ਕੀਤਾ ਦਫ਼ਨ
ਪੁਲਿਸ ਨੇ ਕੀਤਾ ਕਾਬੂ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ
ਲੁਧਿਆਣਾ ਦੇ ਇਲਾਕਾ ਸ਼ਿਮਲਾਪੁਰੀ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਢਾਈ ਸਾਲ ਦੀ ਬੱਚੀ ਨੂੰ ਗੁਆਂਢ ਚ ਰਹਿਣ ਵਾਲੀ ਮਹਿਲਾ ਵੱਲੋਂ ਅਗਵਾ ਕਰਕੇ ਕਤਲ ਕਰ ਦਿੱਤਾ ਅਤੇ ਉਸ ਦੇ ਸਰੀਰ ਨੂੰ ਮਿੱਟੀ ਵਿੱਚ ਦਬਾ ਦਿੱਤਾ .
ਪਰਿਵਾਰ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਦੋਸ਼ੀ ਗੁਆਂਢਣ ਨੇ ਆਪਣਾ ਜੁਰਮ ਕਬੂਲ ਲਿਆ ਪਰ ਜਦੋਂ ਤਕ ਪੁਲਿਸ ਵਾਰਦਾਤ ਵਾਲੀ ਥਾਂ ਤੇ ਬੱਚੀ ਨੂੰ ਬਚਾਉਣ ਜਾਂਦੀ ਉਦੋਂ ਤੱਕ ਉਸ ਦੀ ਮੌਤ ਹੋ ਚੁਕੀ ਸੀ।
ਇਸ ਦੁਖਾਂਤ ਦੀ ਜਾਣਕਾਰੀ ਦਿੰਦੇ ਹੋਏ ਬੱਚੀ ਦੇ ਦਾਦੇ ਨੇ ਦੱਸਿਆ ਕਿ ਉਹ ਕਿਸੇ ਪ੍ਰੋਗਰਾਮ ਤੇ ਗਏ ਹੋਏ ਸਨ ਪਿਛੋਂ ਦੋਸ਼ੀ ਔਰਤ ਜੋ ਕਿ ਉਹਨਾਂ ਦੀ ਪਹਿਲਾਂ ਗੁਆਂਢਣ ਸੀ ਪਰ ਹੁਣ ਉਸ ਨੇ ਮਕਾਨ ਵੇਚ ਦਿੱਤਾ ਹੈ .
ਉਸ ਦੀ ਪੋਤੀ ਨੂੰ ਕਿਧਰੇ ਐਕਟਿਵਾ ਤੇ ਕਿਧਰੇ ਲੈ ਗਈ ਜਦੋਂ ਉਸ ਦੋਸ਼ੀ ਨੂੰ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹਨਾਂ ਦੀ ਬੇਟੀ ਨੂੰ ਨਹੀਂ ਲੈ ਕੇ ਗਈ। ਪਰ ਸੀਸੀਟੀਵੀ ਵਿੱਚ ਉਸ ਦੀ ਰਿਕਾਰਡਿੰਗ ਹੋਣ ਕਾਰਨ। ਜਦੋਂ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਦੀ ਲਾਸ਼ ਸਿਵਲ ਹਸਪਤਾਲ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਦੋਸ਼ੀ ਔਰਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਲੁਧਿਆਣਾ ਦੇ ਜਾਇੰਟ ਕਮਿਸ਼ਨਰ ਪੁਲਿਸ ਜੇ ਏਲੇਨਚੇਜ਼ੀਆਨ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁਲਜ਼ਮ ਮਹਿਲਾ ਨੇ ਆਪਣਾ ਜੁਰਮ ਕਬੂਲ ਲਿਆ,.
ਉਨ੍ਹਾਂ ਕਿਹਾ ਕਿ ਮਾਮਲਾ ਸ਼ਿਮਲਾਪੁਰੀ ਦਾ ਹੈ ਅਤੇ ਬੱਚੀ ਦੀ ਲਾਸ਼ ਵੀ ਵਾਰਦਾਤ ਵਾਲੀ ਥਾਂ ਤੋਂ ਬਰਾਮਦ ਹੋ ਗਈ ਹੈ ਅਤੇ ਜਦੋਂ ਬੱਚੀ ਨੂੰ ਹਸਪਤਾਲ ਲੈਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।