google.com, pub-8820697765424761, DIRECT, f08c47fec0942fa0
Muktsar News

Punjab Police ਦੀ ਭਰਤੀ ਦੇ ਨਤੀਜੇ ਨੂੰ ਲੈ ਕੇ ਭੜਕੇ ਪ੍ਰਰੀਖਿਆਰਥੀ : Muktsar News

ਪੰਜਾਬ ਪੁਲਿਸ ਦੀ ਭਰਤੀ ਲਈ ਬੀਤੇ ਦਿਨੀਂ ਹੋਈ ਪ੍ਰਰੀਖਿਆ ਦੇ ਬੀਤੇ ਸ਼ਨੀਵਾਰ ਨੂੰ ਐਲਾਨੇ ਗਏ ਨਤੀਜਿਆਂ ਨੂੰ ਲੈ ਕੇ ਪ੍ਰਰੀਖਿਆਰਥੀਆਂ ‘ਚ ਗੁੱਸਾ ਪੈਦਾ ਹੋ ਗਿਆ ਹੈ।

ਇਸ ਨੂੰ ਲੈ ਕੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਸੋਮਵਾਰ ਨੂੰ ਸਥਾਨਕ ਸਰਕਾਰੀ ਕਾਲਜ ਦੇ ਕੋਲ ਕੋਟਰਕਪੂਰਾ ਰੋਡ ‘ਤੇ ਧਰਨਾ ਲਗਾ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਮੰਗ ਕੀਤੀ ਕਿ ਇਸ ਲਿਸਟ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਹੀ ਨਤੀਜੇ ਘੋਸ਼ਿਤ ਕੀਤੇ ਜਾਣ।

ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਪਾਸੇ ਕਰਨ ਲਈ ਕਾਫੀ ਜ਼ੋਰ ਲਗਾਇਆ ਪਰ ਇਸਦੇ ਬਾਵਜੂਦ ਉਹ ਕਾਫੀ ਲੰਬਾ ਸਮਾਂ ਧਰਨੇ ‘ਤੇ ਬੈਠੇ ਰਹੇ। ਪ੍ਰਦਰਸ਼ਨਕਾਰੀਆਂ ਨੇ ਕੋਟਕਪੂਰਾ ਰੋਡ ‘ਤੇ ਜਾਮ ਲਗਾਉਣ ਤੋਂ ਬਾਅਦ ਡੀਸੀ ਦਫ਼ਤਰ ਦੇ ਮੂਹਰੇ ਵੀ ਰੋਸ ਪ੍ਰਦਰਸ਼ਨ ਕੀਤਾ। ਧਰਨੇ ‘ਚ ਸ਼ਾਮਲ ਹਰਜਿੰਦਰ ਕੌਰ, ਸੰਦੀਪ ਕੌਰ, ਸੁਖਪ੍ਰਰੀਤ ਕੌਰ ਸਮੇਤ ਹੋਰਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਭਰਤੀ ਦੇ ਨਤੀਜਿਆਂ ਦੀ ਜੋ ਲਿਸਟ ਜਾਰੀ ਕੀਤੀ ਗਈ ਹੈ ਉਸ ‘ਚ ਈਸਾ ਟੈਂਕ, ਇਜਰਾਇਲ, ਤੇ ਬਾਸ ਜਿਹੇ ਨਾਮ ਸ਼ਾਮਲ ਹਨ ਜਦਿਕ ਪੰਜਾਬ ‘ਚ ਨੌਜਵਾਨਾਂ ਦੇ ਅਜਿਹੇ ਨਾਮ ਹੁੰਦੇ ਹੀ ਨਹੀਂ।

ਉਨਾਂ੍ਹ ਕਿਹਾ ਕਿ ਨਤੀਜਿਆਂ ‘ਚ ਵੱਡੇ ਪੱਧਰ ‘ਤੇ ਘਪਲਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਆਪਣੇ ਚਹੇਤਿਆਂ ਨੂੰ ਇਸ ‘ਚ ਐਡਜਸਟ ਕੀਤਾ ਹੈ ਜਦਿਕ ਯੋਗ ਪ੍ਰਰੀਖਿਆਰਥੀਆਂ ਦਾ ਇਸ ਨਤੀਜਾ ਸੂਚੀ ‘ਚ ਨਾਮ ਵੀ ਨਹੀਂ ਹੈ। ਐਨਾ ਹੀ ਨਹੀਂ ਇਸ ਸੂਚੀ ‘ਚ ਅਨੇਕਾਂ ਦੂਹਰੇ ਨਾਮ ਹਨ ਜਿਸ ਤੋਂ ਸਪੱਸ਼ਟ ਹੈ ਕਿ ਨਤੀਜੇ ਘੋਸ਼ਿਤ ਕਰਨ ‘ਚ ਵਿਆਪਕ ਪੱਧਰ ‘ਤੇ ਗੜਬੜ ਕੀਤੀ ਗਈ ਹੈ। ਇਸ ਨਤੀਜਾ ਸੂਚੀ ਨੂੰ ਕਿਸੇ ਵੀ ਹਾਲਤ ‘ਚ ਸਵੀਕਾਰ ਨਹੀਂ ਕੀਤਾ ਜਾਵੇਗਾ ਜਦ ਤੱਕ ਪੰਜਾਬ ਸਰਕਾਰ ਵੱਲੋਂ ਇਸ ਸੂਚੀ ਨੂੰ ਰੱਦ ਕਰਕੇ ਸਹੀ ਸੂਚੀ ਜਾਾਰੀ ਨਹੀਂ ਕੀਤੀ ਜਾਂਦੀ ਉਹ ਲਗਾਤਾਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

ਉਨਾਂ੍ਹ ਕਿਹਾ ਕਿ ਕਈ ਸਾਲਾਂ ਬਾਅਦ ਪੰਜਾਬ ਪੁਲਿਸ ਦੀ ਭਰਤੀ ਹੋਣ ਜਾ ਰਹੀ ਹੈ ਜਿਸ ਤੋਂ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦੀ ਉਮੀਦ ਹੈ ਪਰ ਇਸ ਨਤੀਜੇ ਨੇ ਵੱਡੀ ਗਿਣਤੀ ‘ਚ ਨੌਜਵਾਨਾਂ ਤੇ ਲੜਕੀਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਜਦਿਕ ਨੌਜਵਾਨ ਭਰਤੀ ਲਈ ਕਈ ਸਾਲਾਂ ਤੋਂ ਤਿਆਰੀ ਕਰ ਰਹੇ ਸਨ। ਕੋਟਕਪੂਰਾ ਰੋਡ ‘ਤੇ ਲੰਬਾ ਸਮਾਂ ਧਰਨਾ ਦੇਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਡੀਸੀ ਦਫ਼ਤਰ ਦੇ ਮੂਹਰੇ ਪਹੁੰਚੇ ਤੇ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਹਰਪ੍ਰਰੀਤ ਸਿੰਘ ਸੂਦਨ ਨਾਲ ਉਨਾਂ੍ਹ ਦੀ ਗੱਲ ਕਰਵਾਈ ਗਈ। ਡੀਸੀ ਨੇ ਪ੍ਰਦਰਸ਼ਨਕਾਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਮਾਮਲੇ ‘ਚ ਮੁੱਖ ਮੰਤਰੀ ਤੇ ਗ੍ਹਿ ਮੰਤਰੀ ਨਾਲ ਵੀ ਗੱਲ ਕਰਨਗੇ। ਡਿਪਟੀ ਕਮਿਸ਼ਨਰ ਦੇ ਵਿਸ਼ਵਾਸ਼ ਤੋਂ ਬਾਅਦ ਉਨਾਂ੍ਹ ਆਪਣਾ ਰੋਸ ਪ੍ਰਦਰਸ਼ਨ ਖਤਮ ਕੀਤਾ।

Related Articles

Leave a Reply

Your email address will not be published. Required fields are marked *

Back to top button