ਅਕਾਲੀ ਤੇ ਕਾਂਗਰਸੀਆਂ ਨੇ ਪੰਜਾਬ ਨੂੰ ਕੀਤਾ ਕੰਗਾਲ : ਘੁੱਲ੍ਹੇ ਸ਼ਾਹ Muktsar News
ਪਿੰਡ ਖੱਪਿਆਂਵਾਲੀ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਕਾਕਾ ਬਰਾੜ ਦੀ ਅਗਵਾਈ ਹੇਠ ਜਨ ਸਭਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਸੁਰਿੰਦਰ ਫਰਿਸ਼ਤਾ ਉਰਫ ਘੁੱਲ੍ਹੇ ਸ਼ਾਹ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਕਾਕਾ ਬਰਾੜ, ਵਿਰਸਾ ਸਿੰਘ, ਸਰਕਲ ਪ੍ਰਧਾਨ ਨਰਿੰਦਰ ਸਿੰਘ ਖੱਪਿਆਂਵਾਲੀ ਨੇ ਸਮੂਹ ਪਿੰਡ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਜੁਆਇੰਟ ਸੈਕਟਰੀ ਸੁਰਿੰਦਰ ਫਰਿਸ਼ਤਾ ਘੁੱਲ੍ਹੇ ਸ਼ਾਹ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ।
ਇਸ ਮੌਕੇ ਬੋਲਦਿਆਂ ਵਿਸ਼ੇਸ਼ ਮਹਿਮਾਨ ਸੁਰਿੰਦਰ ਫਰਿਸ਼ਤਾ ਘੁੱਲ੍ਹੇ ਸ਼ਾਹ ਨੇ ਆਖਿਆ ਕਿ ਕਾਂਗਰਸ ਤੇ ਅਕਾਲੀ ਦਲ ਨੇ ਸਿਵਾਏ ਲਾਰਿਆਂ ਦੇ ਕੁਝ ਨਹੀਂ ਕੀਤਾ ਤੇ ਲੋਕਾਂ ਦਾ ਕਚੂੰਮਰ ਕੱਢਕੇ ਰੱਖ ਦਿੱਤਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਸਿਰਫ ਆਪਣੇ ਚਹੇਤਿਆਂ ਦਾ ਵਿਕਾਸ ਕੀਤਾ ਅਤ ਆਮ ਲੋਕਾਂ ਵੱਲ ਉਕਾ ਵੀ ਧਿਆਨ ਨਹੀਂ ਕੀਤਾ। ਇਸ ਮੌਕੇ ਸਟੇਜ ਦੀ ਭੂਮਿਕਾ ਸਰਕਲ ਪ੍ਰਧਾਨ ਹਰਦਮ ਸਿੰਘ ਮਾਨ ਵੱਲੋਂ ਬਖੂਬੀ ਨਿਭਾਈ ਗਈ।
ਜਨ ਸਭਾ ਨੂੰ ਜੈ ਚੰਦ ਭੰਡਾਰੀ, ਜਗਮੀਤ ਸਿੰਘ ਜੱਗਾ, ਸੁਖਜਿੰਦਰ ਸਿੰਘ ਸੁੱਖਾ ਬਰਾੜ, ਸੁੱਖਾ ਸੀਰਵਾਲੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਖਜਿੰਦਰ ਸਿੰਘ ਬੱਬਲੂ ਬਰਾੜ, ਇੰਦਰਜੀਤ ਸਿੰਘ ਬਰਾੜ ਜਵਾਹਰੇਵਾਲਾ, ਆਪ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਸੰਧੂ, ਟਰੇਂਡ ਵਿੰਗ ਦੇ ਜੁਆਇੰਟ ਸੈਕਟਰੀ ਸੰਦੀਪ ਸ਼ਰਮਾ, ਡਾ. ਗੁਰਦਿਆਲ ਸਿੰਘ, ਸਰਕਲ ਪ੍ਰਧਾਨ ਦੀਪੂ ਚਗਤੀ, ਜੋਨੀ ਭਾਟੀਆ, ਜੋਨੀ ਭਾਟੀਆ, ਬਲਵਿੰਦਰ ਸਿੰਘ, ਪੇ੍ਮਜੀਤ ਸਿੰਘ ਜੋਤੀ ਬਰਾੜ, ਜਗਦੀਸ਼ ਕੁਮਾਰ, ਡਾ. ਕਾਲਾ, ਬਲਜਿੰਦਰ ਸਿੰਘ ਫੌਜੀ, ਨਿਰਵੈਰ ਸਿੰਘ, ਯੂਥ ਵਿੰਗ ਦੇ ਵਾਈਸ ਪ੍ਰਧਾਨ ਮਿਲਾਪਜੀਤ ਗਿੱਲ, ਸੁਖਪਾਲ ਸਿੰਘ ਢਾਲਾ, ਸੁਰਜੀਤ ਸਿੰਘ ਜਵਾਹਰੇਵਾਲਾ, ਗੁਰਪ੍ਰਰੀਤ ਸਿੰਘ ਰਣਜੀਤਗੜ੍ਹ, ਅਨਮੋਲ ਸਿੰਘ, ਬਲਜੀਤ ਸਿੰਘ ਕ੍ਰਿਪਾਲਕੇ, ਬਖਸ਼ੀਸ ਸਿੰਘ, ਸੁਖਪਾਲ ਸਿੰਘ ਫੱਤਣਵਾਲਾ, ਜਸਪਾਲ ਸ਼ਰਮਾ ਆਦਿ ਵੱਡੀ ਗਿਣਤੀ ‘ਚ ਵੱਖ ਵੱਖ ਪਿੰਡਾਂ ਤੋਂ ਵਰਕਰ ਹਾਜ਼ਰ ਸਨ।