google.com, pub-8820697765424761, DIRECT, f08c47fec0942fa0
Muktsar NewsShiromani Akali Dal

Shiromani Akali Dal ਦੀ ਸਥਾਪਨਾ ਰੈਲੀ ਹੋਵੇਗੀ ਇਤਿਹਾਸਕ ਰੈਲੀ : ਬਰਕੰਦੀ

ਸ਼ੋ੍ਰਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਮੋਗਾ ਵਿਖੇ ਕੀਤੀ ਜਾਣ ਵਾਲੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਉਨਾਂ੍ਹ ਦੇ ਗ੍ਹਿ ਬਰਕੰਦੀ ਢਾਣੀ ਵਿਖੇ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ।

ਇਸ ਦੌਰਾਨ ਵਿਧਾਇਕ ਬਰਕੰਦੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਦਾਰ ਇਤਿਹਾਸ ਰਿਹਾ ਹੈ। ਅਕਾਲੀ ਦਲ ਨੇ ਹਮੇਸ਼ਾ ਪੰਜਾਬ ਵਾਸੀਆਂ ਦੇ ਹੱਕਾਂ ਲਈ ਲੜਾਈ ਲੜੀ ਹੈ ਅਤੇ ਇਸ ਲੜਾਈ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਪੰਜਾਬ ਦੇ ਲੋਕ ਅੱਜ ਵੀ ਅਕਾਲੀ ਦਲ ਨਾਲ ਦਿਲੋਂ ਜੁੜੇ ਹੋਏ ਹਨ। ਰੋਜ਼ੀ ਬਰਕੰਦੀ ਨੇ ਕਿਹਾ ਕਿ 14 ਦਸੰਬਰ ਨੂੰ ਕੀਤੀ ਜਾਣ ਵਾਲੀ ਸਥਾਪਨਾ ਰੈਲੀ ਇਤਿਹਾਸਕ ਰੈਲੀ ਸਾਬਿਤ ਹੋਵੇਗੀ।

ਅੰਤ ‘ਚ ਰੋਜ਼ੀ ਬਰਕੰਦੀ ਨੇ ਰੈਲੀ ਨੂੰ ਸਫਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ। ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਬਿੰੰਦਰ ਗੋਨਿਆਣਾ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਗੁਰਦੀਪ ਸਿੰਘ ਮੜ੍ਹਮੱਲੂ, ਬਾਬਾ ਦਲੀਪ ਸਿੰਘ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ, ਅਮਨਦੀਪ ਸਿੰਘ ਮਹਾਸ਼ਾ, ਸਾਬਕਾ ਚੇਅਰਮੈਨ ਹੀਰਾ ਸਿੰਘ ਚੜ੍ਹੇਵਾਨ, ਅੰਮਿ੍ਤਪਾਲ ਸਿੰਘ ਪਾਇਲਟ ਜੰਡੋਕੇ, ਗੁੱਲੂ ਬਰੀਵਾਲਾ ਸਰਕਲ ਪ੍ਰਧਾਨ ਬਰੀਵਾਲਾ, ਜਗਤਾਰ ਸਿੰਘ ਪੱਪੀ, ਮਿੱਠਾ ਸਰਪੰਚ, ਪੂਰਨ ਸਿੰਘ ਸਰਪੰਚ ਲੰਡੇਰੋਡੇ, ਜਗਵੰਤ ਸਿੰਘ ਲੰਬੀਢਾਬ, ਸਮਸ਼ੇਰ ਸਿੰਘ ਉਦੇਕਰਨ, ਹਰਚੰਦ ਸਿੰਘ ਵੜਿੰਗ, ਮਨਿੰਦਰ ਸਿੰਘ ਮੇਹੰਦੀ, ਰਣਦੀਪ ਬਧਾਈ, ਪਰਮਜੀਤ ਕੌਰ ਬਰਾੜ ਪ੍ਰਧਾਨ ਮਹਿਲਾ ਵਿੰਗ, ਗੁਰਪ੍ਰਰੀਤ ਕੌਰ, ਨਵਦੀਪ ਕੌਰ, ਿਛੰਦਰ ਕੌਰ ਧਾਲੀਵਾਲ, ਗੁਰਪਾਲ ਸਿੰਘ ਬਿੱਟੂ ਮਾਨ, ਕੈਪ. ਬਲਦੇਵ ਸਿੰਘ ਅਟਾਰੀ, ਗੁਰਵਿੰਦਰ ਸਿੰਘ ਬਾਜਾ ਮਰਾੜ, ਮੰਦਰ ਸਿੰਘ ਬੀਐਸਪੀ, ਮੇਹਰਬਾਨ ਸਿੰਘ ਬਰਾੜ, ਰਾਣਾ ਵੜਿੰਗ, ਨੰਦ ਸਿੰਘ ਵੜਿੰਗ, ਲੱਕੀ ਕਟਾਰੀਆ, ਸ਼ਮਿੰਦਰ ਸਿੰਘ ਸਿੰਦਾ, ਸ਼ਮਿੰਦਰ ਸਿੰਘ ਟਿੱਲੂ, ਹਰਜਿੰਦਰ ਸਿੰਘ ਗੋਲ੍ਹਾ, ਹਰਮੀਤ ਸਿੰਘ ਬਰਕੰਦੀ, ਹਰਵਿੰਦਰ ਸਿੰਘ ਪੀਏ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button