Transport Minister Raja Warring ਵੱਲੋਂ ਪਿਓਰੀ ਵਿਖੇ ਨਵੀਂ ਪਾਈਪ ਲਾਈਨ ਦਾ ਉਦਘਾਟਨ
ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਹਰ ਤਰਾਂ੍ਹ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੇ ਦਿਨੀ ਸਥਾਨਕ ਪਿਓਰੀ ਵਿਖੇ ਨਵੀਂ ਪਾਈਪ ਲਾਈਨ ਦੇ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੀਆਂ 10 ਫਸਲਾਂ ਦੀ ਨਿਰਵਿਘਨ ਖਰੀਦ ਕੀਤੀ ਅਤੇ ਉਨਾਂ੍ਹ ਨੂੰ 72 ਘੰਟਿਆਂ ਦੇ ਅੰਦਰ ਫਸਲ ਦੀ ਬਣਦੀ ਰਕਮ ਦੀ ਅਦਾਇਗੀ ਵੀ ਕੀਤੀ ਅਤੇ ਸਰਕਾਰ ਕਿਸਾਨਾਂ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਹਲਕੇ ਦੇ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਉਨਾਂ੍ਹ ਨਵੀਆਂ ਪਾਈਪ ਲਾਈਨਾਂ, ਮੋਿਘਆਂ ਦਾ ਨਿਰਮਾਣ ਕਰਵਾਇਆ ਤਾਂ ਜੋ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲ ਸਕੇ। ਪਿੰਡ ਦੇ ਕਾਂਗਰਸੀ ਆਗੂ ਰੁਪਿੰਦਰ ਪਿਓਰੀ ਨੇ ਦੱਸਿਆ ਕਿ ਕਰੀਬ 7 ਕਿਲੋਮੀਟਰ ਲੰਬੀ ਇਸ ਪਾਈਪ ਲਾਈਨ ਤੇ ਕਰੋੜ ਰੁਪਏ ਦੀ ਰਾਸ਼ੀ ਖਰਚ ਹੋਈ ਹੈ ਅਤੇ ਇਸ ਨਾਲ ਪਿੰਡ ਪਿਓਰੀ ਦੇ 1000 ਏਕੜ ਰਕਬੇ ਦੀ ਸਿੰਚਾਈ ਹੋਵੇਗੀ। ਇੱਥੇ ਵਰਨਣਯੋਗ ਹੈ ਕਿ ਇਹ ਪਾਈਪ ਲਾਈਨ ਖਾਲ ਦੀ ਜਗ੍ਹਾ ਤੇ ਬਣਾਈ ਗਈ ਹੈ, ਕਿਉਂਕਿ ਖਾਲ ਟੁੱਟਣ ਕਾਰਨ ਜ਼ਿਆਦਾਤਰ ਕਿਸਾਨਾਂ ਨੂੰ ਪਾਣੀ ਪੂਰਾ ਨਹੀਂ ਸੀ ਮਿਲਦਾ