google.com, pub-8820697765424761, DIRECT, f08c47fec0942fa0
CongressPolitical

Kotkapura ਵਿਖੇ ਮੁੱਖ ਮੰਤਰੀ ਚੰਨੀ ਆਏ, ਰੱਟਾ ਲੱਗੀਆਂ ਗੱਲਾਂ ਬੋਲੇ, ਕੋਈ ਅਹਿਮ ਐਲਾਨ ਨਹੀਂ, ਕੋਈ ਪੱਤਰਕਾਰ ਵਾਰਤਾ ਨਹੀਂ, ਸਭ ਨੂੰ ਟਾਟਾ ਕੀਤਾ ਅਤੇ ਸਰਕਾਰੀ ਹੈਲੀਕੈਪਟਰ ਰਾਹੀਂ ਵਾਪਿਸ ਉਡ ਗਏ

कोटकपूरा में मुख्य मंत्री चन्नी आए, रट्टा लगीं बातें बोले, कोई अहम ऐलान नहीं, कोई पत्रकार कहानी नहीं, सब को टाटा किया और सरकारी हैलीकैपटर के द्वारा वापिस उड़ गए

ਅੱਜ ਕੋਟਕਪੂਰਾ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰੈਲੀ ਦੌਰਾਨ ਕਾਂਗਰਸ ਜਿਲਾ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰੀਬ ਦੱਸ ਹਜਾਰ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਮੁਖਮੰਤਰੀ ਨਾਲ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੁਖਮੰਤਰੀ ਦੇ ਨਾਲ ਪਹੁੰਚੇ।

ਮੁਖਮੰਤਰੀ ਦਾ ਸਵਾਗਤ ਜਿਲਾ ਪ੍ਰਧਾਨ ਅਜੇਪਾਲ ਸਿੰਘ ਸੰਧੂ ਅਤੇ ਮਾਰਕਫੈਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ  ਨੇ ਕੀਤਾ।

ਇਸ ਤੋਂ ਬਿਨਾਂ ਸਾਂਸਦ ਮੁਹੱਮਦ ਸਦੀਕ, ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਸਤਕਾਰ ਕੌਰ ਗਹਿਰੀ, ਮੁਕਤਸਰ ਤੋਂ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਅਤੇ ਭਾਈ ਹਰਨਿਰਪਾਲ ਸਿੰਘ ਕੁੱਕੂ , ਕੋਟਕਪੂਰਾ ਦੇ ਕਾਂਗਰਸ ਹਲਕਾ ਇੰਚਾਰਜ ਭਾਈ ਰਾਹੂਲ ਸਿੰਘ ਸਿੱਧੂ , ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਹਾਜਿਰ ਹੋਏ।

ਇਸ ਮੌਕੇ ਟ੍ਰਾੰਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋ ਗੱਲਾਂ ਵਿੱਚ ਸਟੇਜ ਤੋਂ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ 2022 ਚੋਣਾਂ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਅਤੇ ਮੈਂ ਬਤੌਰ ਟ੍ਰਾੰਸਪੋਰਟ ਮੰਤਰੀ ਰਿਪਿਟ ਹੋਇਆ ਤਾਂ ਪੂਰੇ ਪੰਜਾਬ ਵਿੱਚ ਸਾਰੀਆਂ ਬਸਾਂ ਹੀ ਸਰਕਾਰੀ ਚੱਲਣਗੀਆਂ। ਨਾਲ ਹੀ ਉਨ੍ਹਾਂ ਨੇ ਮਾਰਕਫੈਡ ਦੇ ਚੇਅਰਮੈਂਨ ਕਿੱਕੀ ਢਿੱਲੋਂ ਨੂੰ ਛੋਟਾ ਟ੍ਰਾਂਸਪੋਟਰ ਦੱਸਦੇ ਹੋਏ ਕਿਹਾ ਕਿ ਮੈਂ ਅਪਣੇ ਇਸ ਭਰਾ ਦੀਆਂ ਬਸਾਂ ਮੈਂ ਇਨ੍ਹਾਂ ਦੀਆਂ ਬਸਾਂ ਵੀ ਭਰੱਪੇ ਵਿੱਚ ਸਰੈਂਡਰ ਕਰਵਾ ਲਉਂਗਾ।

ਉਨ੍ਹਾਂ ਕਿਹਾ ਕਿ ਕੋਟਕਪੂਰਾ ਤੋਂ ਸਿਰਫ ਇਕ ਉਮੀਦਵਾਰ ਨੂੰ ਹੀ ਟਿਕਟ ਮਿਲਣੀ ਹੈ।  ਜਿਸ ਵਿੱਚ ਸੀਟ ਜਿੱਤਣ ਦੀ ਸਮਰੱਥਾ ਹੋਵੇਗੀ ਉਨ੍ਹਾਂ ਸਾਰੇ ਕਾਂਗਰਸੀ ਕਾਰਕਰਤਾਵਾਂ ਨੂੰ ਬੇਨਤੀ ਕੀਤੀ ਕਿ ਤੁਸੀੰ ਸਿਰਫ ਪੰਜੇ ਨੂੰ ਹੀ ਵੋਟਾਂ ਪਾਉਣੀਆਂ ਹਨ ਉਮੀਦਵਾਰ ਚਾਹੇ ਕੋਈ ਵੀ ਹੋਵੇ।

ਇਸ ਤੋਂ ਬਾਅਦ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੋਲਣ ਦਾ ਮੌਕਾ ਮਿਲਿਆ ਉਨ੍ਹਾਂ ਨੇ ਜਿਆਦਾਤਰ ਉਹੀ ਰੱਟੀਆਂ ਰਟਾਈਆਂ ਗੱਲਾਂ ਕਹੀਆਂ ਜੋ ਉਹ ਹੋਰ ਸ਼ਹਿਰਾਂ ਵਿੱਚ ਵੀ ਕਹਿੰਦੇ ਹਨ। ਆਮ ਲੋਕਾਂ ਨੂੰ ਉਮੀਦ ਸੀ ਕਿ ਕੋਟਕਪੂਰਾ ਅਤੇ ਜੈਤੋ ਹਲਕੇ ਲਈ ਕੋਈ ਵੱਡਾ ਅਹਿਮ ਐਲਾਨ ਹੋਵੇਗਾ ਪਰ ਉਨ੍ਹਾਂ ਨੇ ਕੋਟਕਪੂਰਾ ਅਤੇ ਜੈਤੋ ਦੇ ਪਿੰਡਾਂ ਲਈ ਦੋ ਦਿਨਾਂ ਦੇ ਅੰਦਰ ਹੀ 15 -15 ਕਰੋੜ ਰੁਪਏ ਗ੍ਰਾੰਟ ਭੇਜਣ ਦਾ ਐਲਾਨ ਕੀਤਾ ਅਤੇ ਕੁਝ ਸਮੇਂ ਬਾਅਦ ਬਿਨਾਂ ਕੋਈ ਪੱਤਰਕਾਰ ਵਾਰਤਾ ਕੀਤੇ ਜਿਸ ਸਰਕਾਰੀ ਹੈਲੀਕਾਪਟਰ ਰਾਹੀਂ ਆਏ ਸੀ ਉਸੇ ਹੈਲੀਕੈਪਟਰ ਰਾਹੀਂ ਵਾਪਿਸ ਚੰਡੀਗੜ੍ਹ ਨੂੰ ਉੱਡ ਗਏ ਅਤੇ ਲੋਕ ਦੇਖਦੇ ਹੀ ਰਹਿ ਗਏ। ਇੱਥੇ ਦੱਸਣ ਯੋਗ ਹੈ ਕਿ ਅੱਜ ਕੋਟਕਪੂਰਾ ਦੇ ਆਮ ਲੋਕਾਂ ਨੂੰ ਆਸ ਸੀ ਕਿ ਮੁਖਮੰਤਰੀ ਕੁਝ ਅਹਿਮ ਅਤੇ ਵੱਡੇ ਐਲਾਨ ਕਰ ਸਕਦੇ ਹਨ। ਮੁਖਮੰਤਰੀ ਨੂੰ ਮਿਲਣ ਦੀ ਆਸ ਨੂੰ ਲੈਕੇ ਹਜਾਰਾਂ ਲੋਕ ਰੈਲੀ ਵਾਲੀ ਥਾਂ ਦੇ ਆਸ ਪਾਸ ਬਣੀ ਰੈਲਿੰਗ ਦੇ ਨਜ਼ਦੀਕ ਖੜੇ ਸਨ ਅਤੇ ਦੂਰੋਂ ਹੀ ਮੁਖਮੰਤਰੀ ਦੇ ਦੀਦਾਰ ਕਰਦੇ ਰਹੇ।

ਇਸ ਤੋਂ ਬਿਨਾਂ ਕੋਟਕਪੂਰਾ ਦੀ ਤਿੰਨਕੋਨੀ ਉਪਰ ਆਸ ਪਾਸ ਦੇ ਮੁਹੱਲਿਆਂ ਦੇ ਲੋਕਾਂ ਨੇ ਵਿਕਾਸ ਨਹੀਂ ਤਾਂ ਵੋਟ ਨਹੀਂ ਬੈਨਰ ਫੜਕੇ ਮੁਖਮੰਤਰੀ ਚੰਨੀ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਪੁਲਿਸ ਭਰਤੀ ਵਿੱਚ ਘਪਲੇ ਦਾ ਦੋਸ਼ ਲਗਾਉਂਦੇ ਹੋਏ ਸੈਂਕੜੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਪਰ ਪੁਲਿਸ ਨੇ ਇਹਨਾਂ ਵਿਦਿਆਰਥੀਆਂ ਨੂੰ ਰੈਲੀ ਵੱਲ ਨਹੀਂ ਜਾਣ ਦਿੱਤਾ ਅਤੇ ਦਾਨਾਮੰਡੀ ਦੇ ਗੇਟ ਉਪਰ ਹੀ ਰੋਕ ਦਿੱਤਾ ਦੋ ਵਿਦਿਆਰਥੀਆਂ ਨੂੰ ਲਿਜਾਕੇ ਮੁਖਮੰਤਰੀ ਨਾਲ  ਮੁਲਾਕਾਤ ਕਰਵਾਉਣ ਦੀ ਗੱਲ ਕਹੀ ਗਈ ਪਰ ਮੁਲਾਕਾਤ ਨਹੀਂ ਹੋ ਸਕੀ  ਤਾਂ ਕੁਝ ਸਮੇਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਨਾਲ ਜੁੜੇ ਕਿਸਾਨ ਵੀ ਇਹਨਾਂ ਨਿਰਾਸ਼ ਵਿਦਿਆਰਥੀਆਂ ਦੇ ਸਮਰਥਨ ਵਿੱਚ ਆਕੇ ਖੜ ਗਏ ਅਤੇ ਇਹਨਾਂ ਸਾਰਿਆਂ ਨੇ ਕੋਟਕਪੂਰਾ ਮੋਗਾ ਬਠਿੰਡਾ ਸੜਕ ਦੀ ਤਿੰਨਕੋਨੀ ਉਪਰ ਟ੍ਰੈਫਿਕ ਜਾਮ ਕਰ ਦਿੱਤਾ ਜੋ ਮੁਖਮੰਤਰੀ ਦੇ ਵਾਪਿਸ ਜਾਣ ਤੋਂ 2 ਘੰਟੇ ਬਾਅਦ ਤੱਕ ਵੀ ਜਾਰੀ ਰਿਹਾ। ਘਰ ਘਰ ਚੱਲੀ ਗਲ ਚੰਨੀ ਕਰਦਾ ਮਸਲੇ ਹੱਲ ਨਾਰੇ ਦੇ ਉਲਟ ਮੁਖਮੰਤਰੀ ਚੰਨੀ ਕੋਟਕਪੂਰਾ ਫਰੀਦਕੋਟ ਅਤੇ ਆਸਪਾਸ ਰਹਿਣ ਵਾਲੇ ਲੋਕਾਂ ਦੇ ਮਸਲੇ ਹੱਲ ਕੀਤੇ ਬਿਨਾਂ ਲੋਕਾਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਹੀ ਛੱਡ ਗਏ। ਪੁਲਿਸ ਪ੍ਰਸ਼ਾਸਣ ਨੇ ਇਹਨਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਤੁਹਾਡੇ ਮਸਲੇ ਦਾ ਮਾਨਯੋਗ ਅਦਾਲਤ ਕੋਲ ਹੈ ਤਾਂ ਇਹਨਾਂ ਪੜੇ ਲਿਖੇ ਵਿਦਿਆਰਥੀਆਂ ਨੇ ਕਰੀਬ 5 ਬਜੇ ਟ੍ਰੈਫਿਕ ਜਾਮ ਹਟਾ ਦਿੱਤਾ।

ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੁਖਮੰਤਰੀ ਦੀ ਫੇਰੀ ਨੂੰ ਲੈਕੇ ਕਿਹਾ ਕਿ ਦੋਨਾਂ ਹਲਕਿਆਂ ਵਿੱਚ ਕਰੀਬ 100 ਪਿੰਡ ਹਨ। ਇਸ 30 ਕਰੋੜ ਰੁਪਏ ਨਾਲ ਇਕ ਪਿੰਡ ਦੇ ਹਿੱਸੇ 30 – 30 ਲੱਖ ਰੁਪਏ ਹੀ ਹਿੱਸੇ ਆਉਂਦਾ ਹੈ। ਇਹ ਐਲਾਨ ਹੀ ਰਹਿ ਜਾਵੇਗਾ। ਕਿਉਂਕਿ ਜੇਕਰ ਇਹ ਪੈਸਾ ਆ ਵੀ ਗਿਆ ਤਾਂ ਇਸਦਾ ਕੋਈ ਫਾਇਦਾ ਲੋਕਾਂ ਨੂੰ ਮਿਲਣ ਤੋਂ ਪਹਿਲਾਂ ਹੀ ਚੋਣ ਜਾਬਤਾ ਲੱਗ ਜਾਵੇਗਾ।

Sri Muktsar Sahib Online Punjabi News,Latest Punjabi News,Online Punjabi News,Punjab News,Punjabi News

Related Articles

Leave a Reply

Your email address will not be published. Required fields are marked *

Back to top button