google.com, pub-8820697765424761, DIRECT, f08c47fec0942fa0
Punjab News

ਪਹਿਲਾਂ Facebook Live ਹੋ ਕੇ ਦਿੱਤੀ ਧਮਕੀ, ਫਿਰ ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਨਾਭਾ  : ਥਾਣਾ ਸਦਰ ਦੀ ਰੋਹਟੀ ਪੁੱਲ ਚੌਕੀ ਨੇੜੇ ਸੋਮਵਾਰ ਨੂੰ ਦਿਨ-ਦਿਹਾੜੇ ਬੁਲਟ ਸਵਾਰ 3 ਨੌਜਵਾਨਾਂ ਵੱਲੋਂ ਫਾਇਰਿੰਗ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 29 ਸਾਲਾ ਨੌਜਵਾਨ ਸ਼ਿੰਗਾਰਾ ਸਿੰਘ ਵਾਸੀ ਹਿਆਣਾ ਕਲਾਂ ਆਪਣੀ ਮਾਤਾ ਗੁਰਮੀਤ ਕੌਰ ਨਾਲ ਭਾਦਸੋਂ ਤੋਂ ਨਾਭਾ ਆ ਰਿਹਾ ਸੀ ਕਿ ਅੰਨ੍ਹੇਵਾਹ ਗੋਲੀਆਂ ਬੁਲੇਟ ਸਵਾਰ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ। ਇਸ ਦੌਰਾਨ ਸ਼ਿੰਗਾਰਾ ਸਿੰਘ ਦੇ ਸੱਜੇ ਪੱਟ ’ਤੇ ਗੋਲੀ ਲੱਗੀ, ਉਸ ਨੂੰ ਗੰਭੀਰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਐਮਰਜੈਂਸੀ ’ਚ ਦਾਖਲ ਕਰਵਾਇਆ ਗਿਆ

ਸ਼ਿੰਗਾਰਾ ਸਿੰਘ ਅਨੁਸਾਰ ਉਸ ਦਾ ਪਿੰਡ ਅਜਨੌਦਾ ਕਲਾਂ ਦੇ ਕੁੱਝ ਵਿਅਕਤੀਆਂ ਨਾਲ ਝਗੜਾ ਚੱਲ ਰਿਹਾ ਹੈ। ਗਗਨਦੀਪ ਤੇਜਾ ਨਾਂ ਦੇ ਨੌਜਵਾਨ ਨੇ ਇਕ ਦਿਨ ਪਹਿਲਾਂ ਹੀ Sicial Media ’ਤੇ Live ਹੋ ਕੇ ਉਸ ’ਤੇ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਸੀ। ਆਪਸੀ ਰੰਜਿਸ਼ ਕਾਰਨ ਫਾਇਰਿੰਗ ਹੋਈ ਹੈ

ਉਧਰ ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਵਾਰਦਾਤ ਵਾਲੀ ਥਾਂ ਦਾ ਨਿਰੀਖਣ ਕਰਨ ਤੋਂ ਬਾਅਦ ਹਸਪਤਾਲ ’ਚ ਫੱਟੜ ਨੌਜਵਾਨ ਨਾਲ ਗੱਲਬਾਤ ਕੀਤੀ। ਹਥਿਆਰਬੰਦ ਹਮਲਾਵਰ ਫਰਾਰ ਹੋ ਗਏ। ਡੀ. ਐੱਸ. ਪੀ. ਅਨੁਸਾਰ ਹਮਲਾਵਰ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਧਿਰਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ

Sri Muktsar Sahib Online Punjabi News,Latest Punjabi News,Punjab News,Breaking Punjab News,Today Punjabi News

 

Related Articles

Leave a Reply

Your email address will not be published. Required fields are marked *

Back to top button