Muktsar News : ਫੁੱਟਬਾਲ ‘ਚ ਛੱਤਿਆਣਾ ਤੇ ਵਾਲੀਬਾਲ ‘ਚ ਭਲਾਈਆਣਾ ਦੀ ਟੀਮ ਰਹੀ ਜੇਤੂ
ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਪਿੰਡ ਛੱਤਿਆਣਾ ਵਿਖੇ ਨੌਜਵਾਨਾਂ ਦੇ ਉੱਦਮ ਨਾਲ ਸਮੂਹ ਖਿਡਾਰੀਆਂ ਵੱਲੋਂ ਲੋਕਲ ਕਮੇਟੀ, ਗਰਾਮ ਪੰਚਾਇਤ, ਐਨਆਈ ਵੀਰਾਂ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਅਥਲੈਟਿਕਸ ਪਿੰਡ ਪੱਧਰੀ ਤੇ ਫੁੱਟਬਾਲ ਤੇ ਵਾਲੀਬਾਲ ਬਲਾਕ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਰਾਜਾ ਨਿੱਜੀ ਸਲਾਹਕਾਰ, ਵਿਧਾਇਕ ਪ੍ਰਰੀਤਮ ਸਿੰਘ ਕੋਟਭਾਈ ਨੇ ਕੀਤੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਰਾਜਾ ਰੁਖਾਲਾ ਨੇ ਸਾਰੇ ਟੂਰਨਾਮੈਂਟ ਦੀ ਪ੍ਰਧਾਨਗੀ ਕੀਤੀ। ਟੂਰਨਾਮੈਂਟ ‘ਚ ਜ਼ਿਲ੍ਹਾ ਪ੍ਰਰੀਸ਼ਦ ਦੇ ਚੇਅਰਮੈਨ ਨਰਿੰਦਰ ਸਿੰਘ ਕਾਉਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਉਨਾਂ੍ਹ ਨੌਜਵਾਨਾਂ ਪ੍ਰਬੰਧਕਾਂ ਤੇ ਖਿਡਾਰੀਆਂ ਦੀਆਂ ਜੋ ਮੰਗਾਂ ਸਨ ਉਨਾਂ੍ਹ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।
ਨਿੰਦਰ ਕਾਉਣੀ ਨੇ ਕਿਹਾ ਕਿ ਖੇਡਾਂ ਸਾਨੂੰ ਸਿਹਤਮੰਦ ਤੇ ਅਨੁਸ਼ਾਸਨ ‘ਚ ਰਹਿ ਕੇ ਅੱਗੇ ਵਧਣਾ ਸਿਖਾਉਂਦੀਆਂ ਹਨ। ਇਸ ਮੌਕੇ ਜਸਪਾਲ ਸਿੰਘ ਬਰਾੜ, ਕੁਲਵੰਤ ਸਿੰਘ ਸੰਧੂ, ਬਸੰਤ ਰਾਮ ਸ਼ਰਮਾ ਮਾ. ਬਲਰਾਜ ਸਿੰਘ, ਜਗਦੀਸ਼ ਸਿੰਘ ਕਾਲਾ ਨੰਬਰਦਾਰ ਤੇ ਜਗਸੀਰ ਸਿੰਘ ਨੇ ਕਿਹਾ ਕਿ ਟੂਰਨਾਮੈਂਟ ਨੂੰ ਕਰਵਾਉਣ ਦਾ ਮੁੱਖ ਉਦੇਸ਼ ਪਿੰਡ ਦੇ ਨੌਜਵਾਨਾਂ ਨੂੰ ਗਰਾਊਂਡ ਨਾਲ ਜੋੜਨਾ ਹੈ ਤਾਂ ਜੋ ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਚੰਗੀ ਸਿਹਤ ਸੰਭਾਲ ਕਰਕੇ ਖੇਡਾਂ ਵਿੱਚ ਮੱਲਾਂ ਮਾਰ ਕੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ। ਉਨਾਂ੍ਹ ਦੱਸਿਆ ਕਿ ਟੂਰਨਾਮੈਂਟ ‘ਚ ਫੁੱਟਬਾਲ ਦੀਆਂ ਬਲਾਕ ਪੱਧਰੀ 12 ਟੀਮਾਂ ਨੇ ਭਾਗ ਲਿਆ ਜਿਨਾਂ੍ਹ ਵਿੱਚੋਂ ਪਿੰਡ ਛੱਤਿਆਣਾ ਦੀ ਏ ਤੇ ਬੀ ਟੀਮ ਫਾਈਨਲ ਵਿਚ ਪੁੱਜੀ ਅਤੇ ਬੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਟੀਮ ਏ ਦੂਜੇ ਸਥਾਨ ‘ਤੇ ਰਹੀ।