google.com, pub-8820697765424761, DIRECT, f08c47fec0942fa0
Muktsar News

Muktsar News : ਬੌਰੀਆ ਸਮਾਜ ਵੱਲੋਂ ਅਹਿਮ ਵਿਚਾਰਾਂ

Muktsar News

ਬੌਰੀਆ ਸਮਾਜ ਸ੍ਰੀ ਮੁਕਤਸਰ ਸਾਹਿਬ ਦੀ ਇਕ ਅਹਿਮ ਮੀਟਿੰਗ ਸਥਾਨਕ ਕੱਚਾ ਥਾਂਦੇਵਾਲਾ ਰੋਡ ‘ਤੇ ਸਥਿਤ ਬੌਰੀਆ ਸਮਾਜ ਦੀ ਧਰਮਸ਼ਾਲਾ ਵਿਖੇ ਪ੍ਰਧਾਨ ਨਛੱਤਰ ਸਿੰਘ ਤੇ ਗੁਰਦਿੱਤ ਸਿੰਘ (ਭੋਲਾ) ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ‘ਚ ਧਰਮਸ਼ਾਲਾ ਦੇ ਸੁਧਾਰ ਵਾਸਤੇ ਯੂਥ ਕਮੇਟੀ ਦੇ ਆਗੂ ਇਕੱਠੇ ਹੋਏ ਤੇ ਸਾਰਿਆਂ ਨੇ ਇਸਦੇ ਸੁਧਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ। ਆਗੂਆਂ ਨੇ ਕਿਹਾ ਕਿ ਪ੍ਰਧਾਨ ਗੁਰਦਿੱਤ ਸਿੰਘ ਦੀ ਅਗਵਾਈ ‘ਚ ਕਮੇਟੀ ਕੰਮ ਕਰੇਗੀ ਅਤੇ ਸਮਾਜ ਦੀ ਭਲਾਈ ਲਈ ਤੱਤਪਰ ਰਹੇਗੀ। ਨੌਜਵਾਨਾਂ ਦੀ ਕਮੇਟੀ ਬਣਨ ‘ਤੇ ਧਰਮਸ਼ਾਲਾ ਦੀ ਕਮੇਟੀ ਵੱਲੋਂ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਇਕਜੁਟਤਾ ਨਾਲ ਕੰਮ ਕਰਨ ਲਈ ਪੇ੍ਰਿਆ।

ਕਮੇਟੀ ‘ਚ ਮੈਂਬਰਾਂ ਦਾ ਵਾਧਾ ਕੀਤਾ ਗਿਆ ਜਿਸ ਵਿੱਚ ਸੰਤ ਸਿੰਘ ਚੌਹਾਨ, ਬਲਵਿੰਦਰ ਸਿੰਘ ਬਬਲੂ, ਨਛੱਤਰ ਸਿੰਘ ਨੂੰ ਸ਼ਾਮਿਲ ਕੀਤਾ। ਇਸ ਮੌਕੇ ਨਛੱਤਰ ਸਿੰਘ ਪ੍ਰਧਾਨ, ਗੁਰਦਿੱਤ ਸਿੰਘ ਪ੍ਰਧਾਨ, ਸਰਬਜੀਤ ਸਿੰਘ, ਹਰਬੰਸ ਸਿੰਘ ਰਣੀਆਂ, ਜੰਗੀਰ ਸਿੰਘ, ਸਰਬਣ ਸਿੰਘ, ਮੱਖਣ ਸਿੰਘ, ਸੰਤ ਸਿੰਘ, ਜਸਪ੍ਰਰੀਤ ਸਿੰਘ, ਜਗਦੇਵ ਸਿੰਘ, ਸਤਨਾਮ ਸਿੰਘ, ਰਾਮ ਸਿੰਘ, ਗੁਰਪ੍ਰਰੀਤ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਬੱਬਲੂ, ਪ੍ਰਗਟ ਸਿੰਘ, ਮਨਪ੍ਰਰੀਤ ਸਿੰਘ, ਸੋਨੂੰ ਸਿੰਘ, ਬਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button