Muktsar News : ਸਿਹਤ ਮੁਲਾਜ਼ਮਾਂ ਨੇ ਐੱਨਐੱਚਐੱਮ ਦੇ ਕਾਮਿਆਂ ਦੇ ਹੱਕ ‘ਚ ਕੀਤਾ ਮੁਜ਼ਾਹਰਾ
ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਐੱਨਐੱਚਐੱਮ ਮੁਲਾਜ਼ਮਾਂ ਦੇ ਹੱਕ ‘ਚ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਸਿਵਲ ਸਰਜਨ ਦਫ਼ਤਰ ਸ੍ਰੀ ਮੁਕਤਸਰ ਦੇ ਸਾਹਮਣੇ ਕੀਤਾ ਗਿਆ। ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਦੋਦਾ ਅਤੇ ਗੁਰਪ੍ਰਰੀਤ ਸਿੰਘ ਭੁੱਲਰ ਪੰਜਾਬ ਪ੍ਰਧਾਨ ਐੱਨਐੱਚਮ ਐੱਮ ਯੂਨੀਅਨ ਨੇ ਦੱਸਿਆ ਕਿ ਐੱਨਐੱਚਐੱਮ ਕਾਮਿਆਂ ਵੱਲੋਂ ਕੋਵਿਡ 19 ਦੌਰਾਨ ਅਹਿਮ ਭੂਮਿਕਾ ਨਿਭਾਈ ਗਈ ਪਰ ਜਦੋਂ ਇਨਾਂ੍ਹ ਕਾਮਿਆਂ ਵੱਲੋਂ ਆਪਣੀ ਰੈਗੂਲਰ ਕਰਨ ਦੀ ਮੰਗ ਰੱਖੀ ਗਈ ਤਾਂ ਸਰਕਾਰ ਵੱਲੋਂ ਇਨਾਂ੍ਹ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸੀ, ਸਗੋਂ ਗੱਲ ਸੁਣਨ ਨੂੰ ਵੀ ਤਰਜੀਹ ਨਹੀਂ ਦਿੱਤੀ ਜਾ ਰਹੀ।
ਸਿਹਤ ਵਿਭਾਗ ਦੇ ਅਫ਼ਸਰਾਂ ਨੇ ਇਨਾਂ੍ਹ ਹੀ ਕਾਮਿਆਂ ਦੇ ਕੀਤੇ ਕੰਮ ਦੇ ਬਲਬੂਤੇ ਤੇ ਸਰਕਾਰ ਤੋਂ ਸ਼ਾਬਸ਼ੇ ਹਾਸਿਲ ਕੀਤੀ ਹੈ। ਅੱਜ ਜਦੋਂ ਇਨਾਂ੍ਹ ਕਾਮਿਆਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਕਰਨ ਦੀ ਵਾਰੀ ਆਈ ਹੈ ਤਾਂ ਡਾਇਰੈਕਟਰ ਸਿਹਤ ਸੇਵਾਵਾਂ ਐੱਨਐੱਚਐੱਮ ਦੇ ਕਾਮਿਆਂ ਦੇ ਵਿਰੋਧ ਵਿੱਚ ਭੁਗਤ ਰਿਹਾ ਹੈ ਤੇ ਐੱਨਐੱਚਐੱਮ ਕਾਮਿਆਂ ਨੂੰ ਹੋਰ ਨਪੀੜਨ ਲਈ ਨਵੀਂਆਂ ਤੋਂ ਨਵੀਂਆਂ ਪ੍ਰਪੋਜਲਾਂ ਬਣਾ ਕੇ ਸਰਕਾਰ ਦੇ ਹੱਕ ‘ਚ ਭੁਗਤ ਰਿਹਾ ਹੈ। ਜੇਕਰ ਸਰਕਾਰ ਇਨਾਂ੍ਹ ਐੱਨਐੱਚਐੱਮ ਕਾਮਿਆਂ ਨੂੰ ਰੈਗੂਲਰ ਨਹੀਂ ਕਰਦੀ ਤਾਂ ਤਾਲਮੇਲ ਕਮੇਟੀ ਪੈਰਾ-ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ ਅਤੇ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਲੋਕਾਂ ਵਿੱਚ ਆਪਣੀ ਗੱਲ ਲੈ ਕੇ ਜਾਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਸਿਹਤ ਵਿਭਾਗ ਦੇ ਡਾਇਰੈਕਟਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
Sri Muktsar Sahib Online News,Latest News Muktsar,Breaking News Muktsar,Muktsar Live News