ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਗੱਜੇ Pind Doda ਦੇ ਨਰੇਗਾ ਮਜ਼ਦੂਰ
ਪਿੰਡ ਦੋਦਾ ਵਿਖੇ ਕੀਤੇ ਹੋਏ ਕੰਮ ਦੇ ਪੈਸੇ ਖਾਤਿਆਂ ‘ਚ ਪਾਉੁਣ ਅਤੇ ਹੋਰ ਮਜ਼ਦੂਰ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ‘ਚ ਨਰੇਗਾ ਮਜ਼ਦੂਰਾਂ ਦੀ ਇਕੱਤਰਤਾ ਹੋਈ। ਇਸ ਦੌਰਾਨ ਕੀਤੇ ਹੋਏ ਕੰਮ ਦੇ ਪੈਸੇ ਖਾਤਿਆਂ ‘ਚ ਪਾਉਣ ਦੀ ਮੰਗ ਨੂੰ ਲੈ ਕੇ ਨਰੇਗਾ ਮਜ਼ਦੂਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀੇ।
ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਚਰਨਜੀਤ ਸਿੰਘ ਨੇ ਕਿਹਾ ਕਿ ਪਿੰਡ ਦੋਦਾ ‘ਚ ਪਿਛਲੇ ਚਾਰ ਮਹੀਨਿਆਂ ਤੋਂ 30 ਤੋਂ 45 ਦਿਨ ਦਾ ਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਗਿਆ ਤੇ ਇਸ ਵਿੱਚੋਂ 12 ਦਿਨਾਂ ਦਾ ਮਸਟਰੋਲ ਨਹੀਂ ਦਿੱਤਾ ਗਿਆ ਤੇ ਬਾਕੀ ਮਸਟਰੋਲ ਆਨਲਾਈਨ ਕਰ ਦਿੱਤੇ ਗਏ ਹਨ। ਇਸਦੇ ਬਾਵਜੂਦ ਨਰੇਗਾ ਮਜ਼ਦੂਰਾਂ ਨੂੰ ਇਸ ਕੀਤੇ ਹੋਏ ਕੰਮ ਦੇ ਪੈਸੇ ਨਹੀਂ ਮਿਲੇ, ਜਿਸ ਕਾਰਨ ਨਰੇਗਾ ਮਜ਼ਦੂਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਜਦ ਇਸ ਬਾਰੇ ਸਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਇਹ ਕਿਹਾ ਕਿ ਨਰੇਗਾ ਦੇ ਪੈਸੇ ਪਿੱਛੋਂ ਹੀ ਨਹੀਂ ਆ ਰਹੇ। ਜਦਕਿ ਨਰੇਗਾ ਕੰਮ ਬੰਦ ਹੋਣ ਤੋਂ 15 ਦਿਨ ਵਿੱਚ ਹੀ ਕੀਤੇ ਕੰਮ ਦੇ ਪੈਸੇ ਮਜ਼ਦੂਰਾਂ ਦੇ ਖਾਤਿਆਂ ‘ਚ ਪਾਉਣੇ ਹੁੰਦੇ ਹਨ।
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਹਫ਼ਤੇ ਅੰਦਰ ਕੀਤੇ ਹੋਏ ਕੰਮ ਦੇ ਪੈਸੇ ਤੇ 12 ਦਿਨਾਂ ਦਾ ਮਸਟਰੋਲ ਨਾ ਦਿੱਤਾ ਗਿਆ, ਤਾਂ ਨਰੇਗਾ ਮਜ਼ਦੂਰਾਂ ਵੱਲੋਂ ਸਬੰਧਿਤ ਅਧਿਕਾਰੀ ਦਾ ਿਘਰਾਓ ਕਰਦਿਆਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਆਗੁੂਆਂ ਨੇ ਇਹ ਵੀ ਮੰਗ ਕੀਤੀ ਕਿ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਦਾ ਰੇਟ 600 ਰੁਪਏ ਤੇ ਕੰਮ ਦੇ ਦਿਨਾਂ ਦੀ ਗਿਣਤੀ 200 ਦਿਨ ਕੀਤੀ ਜਾਵੇ। ਇਸ ਤੋਂ ਇਲਾਵਾ ਪਿੰਡ ਦੋਦਾ ‘ਚ ਨਰੇਗਾ ਮਜ਼ਦੂਰਾਂ ਨੇ ਜੋ ਗਲ਼ੀਆਂ ਵਿੱਚ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਕੀਤਾ ਸੀ ਉਸ ਕੀਤੇ ਹੋਏ ਕੰਮ ਦੇ ਪੈਸੇ ਮਜ਼ਦੂਰਾਂ ਨੂੰ ਦਿੱਤੇ ਜਾਣ। ਪਿੰਡ ਦੋਦਾ ‘ਚ ਪਿਛਲੇ ਪੰਜ ਸਾਲਾਂ ਦੌਰਾਨ ਬਣਾਏ ਗਏ ਜੋਬ ਕਾਰਡ, ਕੱਟੇ ਜਾਬ ਕਾਰਡਾਂ ਤੋਂ ਜਾਣੁੂ ਕਰਵਾਇਆ ਜਾਵੇ ਅਤੇ ਬਣੇ ਹੋਏ ਕਾਰਡ ਮਜ਼ਦੂਰਾਂ ਨੂੰ ਦਿੱਤੇ ਜਾਣ। ਇਸ ਮੌਕੇ ਮੇਜਰ ਸਿੰਘ, ਵੀਰ ਸਿੰਘ, ਗੁਰਮੇਲ ਸਿੰਘ, ਜਗਤਾਰ ਸਿੰਘ, ਗੋਹਰਾ ਸਿੰਘ, ਲਾਭ ਸਿੰਘ, ਸ਼ੀਲਾ ਕੌਰ, ਸਖਦੇਵ ਕੌਰ, ਰਾਮਜੀ ਸਿੰਘ, ਚਰਨਜੀਤ ਕੌਰ, ਲਖਵਿੰਦਰ ਕੌਰ, ਬੇਅੰਤ ਕੌਰ, ਰਾਜਪ੍ਰਰੀਤ ਕੌਰ, ਦਲਬੀਰ ਸਿੰਘ ਆਦਿ ਸ਼ਾਮਲ ਹੋਏ।