Muktsar ਨੌਜਵਾਨਾਂ ਵੱਲੋਂ ਮੁਫ਼ਤ ਵ੍ਹੀਟ ਗ੍ਰਾਸ ਦਾ ਜੂਸ ਪਿਲਾਉਣ ਦੀ ਸ਼ੁਰੂਆਤ
ਲੋਕ ਸੇਵਾ ਨੂੰ ਸਮਰਪਿਤ ਨੌਜਵਾਨ ਸੇਵਾ ਸੋਸਾਇਟੀ ਪਿੰਡ ਹੁਸਨਰ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ 1 ਦਸੰਬਰ ਤੋਂ 5 ਮਾਰਚ ਤੱਕ ਲੋਕਾਂ ਦੀ ਸਿਹਤ ਸੁਰੱਖਿਆ ਲਈ ਗੁਰਦੁਆਰਾ ਸ੍ਰੀ ਹਿੰਮਤਸਰ ਸਾਹਿਬ ਪਿੰਡ ਹੁਸਨਰ ਵਿਖੇ ਮੁਫ਼ਤ ਵੀਟ ਗ੍ਰਾਸ ਦਾ ਜੂਸ ਪਿਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਸੰਸਥਾ ਦੇ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਵ੍ਹੀਟ ਗ੍ਰਾਸ ਦਾ ਜੂਸ ਕੈਂਸਰ, ਸ਼ੂਗਰ, ਗਠੀਆ ਰੋਗ, ਬਵਾਸੀਰ, ਐਲਰਜੀ, ਪਾਚਨ ਕਿਰਿਆ, ਕਲਸਟਰੋਲ ਆਦਿ ਬਿਮਾਰੀਆਂ ਦੇ ਖਾਤਮੇ ਲਈ ਕਾਫੀ ਲਾਹੇਵੰਦ ਹੈ ਜਦੋਂ ਕਿ ਚਿੱਟੇ ਤੇ ਘਾਤਕ ਨਸ਼ਿਆਂ ਦੇ ਪੀੜਿਤ ਕੁਝ ਹੀ ਦਿਨਾਂ ਵਿੱਚ ਤੰਦਰੁਸਤ ਤੇ ਨਸ਼ਾਮੁਕਤ ਹੋ ਜਾਂਦੇ ਹਨ,
ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨਾਂ੍ਹ ਦੱਸਿਆ ਕਿ ਇਹ ਕਣਕ ਦਾ ਜੂਸ ਲਗਾਤਾਰ ਪੀਣ ਨਾਲ 10 ਦਿਨਾਂ ਤਕ ਇਸ ਦੇ ਸਾਰਥਕ ਨਤੀਜੇ ਆਉਣ ਲੱਗ ਪੇਂਦੇ ਹਨ ਅਤੇ ਲਗਾਤਾਰ 90 ਦਿਨ ਤੱਕ ਕਣਕ ਦਾ ਜੂਸ ਪੀਣ ਨਾਲ ਭਿਆਨਕ ਬਿਮਾਰੀਆਂ ਤੋਂ ਕਾਫੀ ਰਾਹਤ ਮਿਲਦੀ ਹੈ, ਜਦੋਂਕਿ ਇਸਦੇ ਸਰੀਰ ਤੇ ਕੋਈ ਮਾੜੇ ਪ੍ਰਭਾਵ ਵੀ ਨਹੀਂ ਪੈਂਦੇ।
ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਿਹਤ ਸੁਰੱਖਿਆ ਤੇ ਨਾਮੁਰਾਦ ਬਿਮਾਰੀਆਂ ਤੋਂ ਬਚਣ ਲਈ ਗੁਰਦੁਆਰਾ ਸ੍ਰੀ ਹਿੰਮਤਸਰ ਸਾਹਿਬ ਪਿੰਡ ਹੁਸਨਰ ਵਿਖੇ ਸ਼ੁਰੂ ਕੀਤੀ ਗਈ ਵ੍ਹੀਟ ਗ੍ਰਾਸ ਦਾ ਸਵੇਰੇ 5.30 ਵਜੇ ਤੋਂ 7.15 ਵਜੇ ਤਕ ਪੁੱਜ ਕੇ ਲਾਭ ਚੁੱਕੋ। ਉਨਾਂ੍ਹ ਕਿਹਾ ਕਿ ਜੂਸ ਪੀਣ ਤੋਂ ਇਕ ਘੰਟੇ ਤਕ ਕੁਝ ਵੀ ਖਾਣ-ਪੀਣ ਤੋਂ ਗਰੇਜ਼ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਅਤੇ ਨਾਮੁਰਾਦ ਬਿਮਾਰੀਆਂ ਤੋਂ ਬਚ ਸਕੀਏ। ਇਸ ਮੌਕੇ ਜਤਿੰਦਰ ਸਿੰਘ, ਭੁਪਿੰਦਰ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ, ਹਰਮਨ ਸਿੰਘ ਅਤੇ ਜਗਸੀਰ ਸਿੰਘ ਆਦਿ ਸੰਸਥਾ ਦੇ ਮੈਂਬਰ ਹਜ਼ਾਰ ਸਨ।
Sri Muktsar Sahib News,Latest News Sri Muktsar Sahib