ਸਰਬਜੀਤ ਸਿੰਘ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਨੇ ਦਿੱਤਾ ਬਣਦੀ ਕਾਰਵਾਈ ਦਾ ਭਰੋਸਾ
ਮਾਮਲਾ ਪੱਤਰਕਾਰ ਮਨਪ੍ਰੀਤ ਮੋਨੂੰ ਦੇ ਖਿਲ਼ਾਫ ਹਸਪਤਾਲ 'ਚ ਭੰਨਤੋੜ੍ਹ ਕਰਨ ਦੀ ਝੂਠੀ ਦਰਖਾਸਤ ਦੇਣ ਦਾ
ਸ਼੍ਰੀ ਮੁਕਤਸਰ ਸਾਹਿਬ, 02 ਦਸੰਬਰ ( ਮਨਪ੍ਰੀਤ ਮੋਨੂੰ ) ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਸੱਚ ਬੋਲਣ ਅਤੇ ਲਿਖਣ ਵਾਲੇ ਵਿਅਕਤੀ ਨੂੰ ਦਬਾਇਆ ਜਾਂਦਾ ਹੈ ਅਤੇ ਇਹ ਰੀਤ ਮੁੱਢ ਤੋ ਹੀ ਚੱਲੀ ਆ ਰਹੀ ਹੈ | ਅਕਸਰ ਹੀ ਸਰਮਾਏਦਾਰ ਵਿਅਕਤੀ ਆਪਣੇ ਅਸਲ ਰਸੂਖ ਅਤੇ ਪੈਸੇ ਨਾਲ ਕਾਨੂੰਨ ਨੂੰ ਆਪਣੇ ਹੱਥ ‘ਚ ਲੈਦੇ ਅਤੇ ਬੋਲੀ ਲਗਾਉਦੇ ਹਨ |
ਆਮ ਵਿਅਕਤੀ ਨੂੰ ਪੈਸੇ ਦੇ ਬਲ ‘ਤੇ ਝੂਠੇ ਮੁਕੱਦਮੇ ਦਰਜ ਕਰਵਾ ਕੇ ਭਵਿੱਖ ਖਰਾਬ ਕਰ ਦਿੰਦੇ ਹਨ | ਅਜਿਹਾ ਹੀ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋ ਕੁਝ ਸਮਾਂ ਪਹਿਲ੍ਹਾਂ ਸਾਹਮਣੇ ਆਇਆ ਸੀ | ਕੁਝ ਸਮਾਂ ਪਹਿਲ੍ਹਾਂ ਪੱਤਰਕਾਰ ਮਨਪ੍ਰੀਤ ਮੋਨੂੰ ਵੱਲੋ ਸ਼ਹਿਰ ਦੇ ਬਠਿੰਡਾ ਰੋਡ ‘ਤੇ ਸਥਿਤ ਦਰਸ਼ਨ ਮੈਮੋਰੀਅਲ ਅਤੇ ਜਨਰਲ ਹਸਪਤਾਲ ਵੱਲੋ ਗਰੀਬ ਵਿਅਕਤੀ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਖਬਰ ਪ੍ਰਕਾਸ਼ਿਤ ਕੀਤੀ ਸੀ ਅਤੇ ਉਕਤ ਹਸਪਤਾਲ ਦੇ ਡਾ. ਈਸ਼ਾਨ ਭਠੇਜਾ ਅਤੇ ਮਾਲਕ ਰਵੀ ਭਠੇਜਾ ਨੇ ਪੱਤਰਕਾਰ ਮਨਪ੍ਰੀਤ ਮੋਨੂੰ ਦੇ ਖਿਲਾਫ ਬਦਲਾਖੋਰੀ ਦੀ ਭਾਵਨਾ ਨਾਲ ਹਸਪਤਾਲ ‘ਚ ਭੰਨਤੌੜ੍ਹ ਦੀ ਝੂਠੀ ਦਰਖਾਸਤ ਸ਼੍ਰੀ ਮੁਕਤਸਰ ਸਾਹਿਬ ਦੇ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤੀ ਸੀ |
ਉਸ ਸਮੇਂ ਡੀਐਸਪੀ (ਸ.ਡ) ਹਰਵਿੰਦਰ ਸਿੰਘ ਚੀਮਾਂ ਵੱਲੋ ਉਕਤ ਵਿਅਕਤੀਆ ਨਾਲ ਸਾਜ-ਬਾਜ ਹੋ ਕੇ ਪੱਤਰਕਾਰ ਮਨਪ੍ਰੀਤ ਮੋਨੂੰ ਨੂੰ ਪਰਵਾਨਾਂ ਭੇਜ ਕੇ ਹਿਰਾਸਮੈਂਟ ਕੀਤਾ ਸੀ ਅਤੇ ਪੱਤਰਕਾਰ ਮਨਪ੍ਰੀਤ ਮੋਨੂੰ ਵੱਲੋ ਡੀਐਸਪੀ ਹਰਵਿੰਦਰ ਸਿੰਘ ਚੀਮਾਂ, ਈਸ਼ਾਨ ਭਠੇਜਾ ਅਤੇ ਡਾ. ਰਵੀ ਭਠੇਜਾ ਦੇ ਖਿਲਾਫ ਬਣਦੀ ਕਾਰਵਾਈ ਲਈ ਆਈ ਜੀ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸ਼ਿਕਾਇਤ ਦੀ ਪੜ੍ਹਤਾਲ ਐਸਪੀ ਕੁਲਵੰਤ ਰਾਏ ਕਰ ਰਹੇ ਸਨ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਕਤ ਅਧਿਕਾਰੀ ਨੇ ਵੀ ਵਿਰੋਧੀ ਸਰਮਾਏਦਾਰ ਧਿਰ ਨਾਲ ਸਾਜ-ਬਾਜ ਹੋ ਕੇ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਜਦਕਿ ਪੱਤਰਕਾਰ ਮਨਪ੍ਰੀਤ ਮੋਨੂੰ ਪਾਸ ਪੁਖਤਾ ਸਬੂਤ ਅਤੇ ਗਵਾਹ ਵੀ ਮੋਜੂਦ ਸਨ |
ਦੱਸਣਯੋਗ ਹੈ ਕਿ ਜੇਕਰ ਪੱਤਰਕਾਰ ਮਨਪ੍ਰੀਤ ਮੋਨੂੰ ਵੱਲੋ ਉਸ ਸਮੇਂ ਗੁਪਤ ਕੈਮਰੇ ਰਾਹੀ ਵੀਡਿਓਗ੍ਰਾਫੀ ਨਾ ਕੀਤੀ ਹੁੰਦੀ ਤਾਂ ਉਕਤ ਵਿਅਕਤੀਆ ਨੇ ਪੁਲਿਸ ਨਾਲ ਸਾਜ-ਬਾਜ ਹੋ ਕੇ ਮੁਕੱਦਮਾ ਦਰਜ ਕਰ ਦੇਣਾ ਸੀ | ਬੀਤੇ ਦਿਨੀਂ ਜਦ ਇਸ ਸਬੰਧੀ ਪੱਤਰਕਾਰ ਮਨਪ੍ਰੀਤ ਮੋਨੂੰ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਮਾਨਯੋਗ ਸਰਬਜੀਤ ਸਿੰਘ ਨੂੰ ਮਿਲੇ ਤਾਂ ਉਨ੍ਹਾਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ |