google.com, pub-8820697765424761, DIRECT, f08c47fec0942fa0
Muktsar News

ਵਿਧਾਇਕ Rozy Barkandi ਵੱਲੋਂ ਜਗਰਾਤੇ ਲਈ ਮਦਦ ਭੇਟ

 

ਜੈ ਬਾਬਾ ਖੇਤਰਪਾਲ ਭਲਾਈ ਸੇਵਾ ਸੁਸਾਇਟੀ ਵੱਲੋਂ ਬਾਬਾ ਖੇਤਰਪਾਲ ਜੀ ਦਾ 8ਵਾਂ ਵਿਸ਼ਾਲ ਜਾਗਰਣ ਸਥਾਨਕ ਬੂੜਾ ਗੁੱਜਰ ਰੋਡ ਵਿਖੇ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਜਗਰਾਤੇ ਦੌਰਾਨ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਗਰਾਤੇ ਦੌਰਾਨ ਬਾਬਾ ਖੇਤਰਪਾਲ ਜੀ ਦੇ ਦਰਬਾਰ ਨੂੰ ਬਿਜਲੀ ਦੀਆਂ ਰੰਗ-ਬਿਰੰਗੀਆਂ ਰੌਸ਼ਨਾਈ ਲੜੀਆਂ ਨਾਲ ਸਜਾਇਆ ਗਿਆ ਸੀ ਜੋ ਵੇਖਣਯੋਗ ਸੀ। ਇਸ ਮੌਕੇ ਆਏ ਹੋਏ ਪਤਵੰਤਿਆਂ ਲਈ ਚਾਹ, ਪਾਣੀ ਦਾ ਵਿਸ਼ੇਸ ਤੌਰ ਲੰਗਰ ਲਾਇਆ ਗਿਆ। ਇਸ ਮੌਕੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਜਾਗਰਣ ਲਈ 11 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਕਲੱਬ ਦੇ ਮੈਂਬਰਾਂ ਨੂੰ ਭੇਟ ਕੀਤੀ। ਇਸ ਦੌਰਾਨ ਬਾਬਾ ਖੇਤਰਪਾਲ ਭਲਾਈ ਸੇਵਾ ਸੁਸਾਇਟੀ ਵੱਲੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।



ਇਸ ਮੌਕੇ ਸੰਜੂ ਬਜਾਜ ਪ੍ਰਧਾਨ, ਲਵਿਸ਼ ਕਟਾਰੀਆ ਸੈਕਟਰੀ, ਸਾਹਿਲ ਅਰੋੜਾ ਕੈਸ਼ੀਅਰ, ਅਕਸ਼ੈ ਅਰੋੜਾ, ਸੋਨੂੰ ਨਾਗਪਾਲ ਮੁੱਖ ਸੇਵਾਦਾਰ, ਵਿਜੈ ਕੁਮਾਰ, ਕ੍ਰਿਸ਼ਨ ਖੁੰਗਰ, ਗੁੱਲੂ ਬਰੀਵਾਲਾ, ਸੱਤਾ ਬਰਕੰਦੀ, ਰਿੰਪਾ ਬਰਕੰਦੀ, ਅਜੈ ਗਿੱਲ, ਹਰਵਿੰਦਰ ਸਿੰਘ ਪੀਏ, ਹਰਮੀਤ ਸਿੰਘ, ਪੂਰਨ ਸਿੰਘ ਲੰਡੇਰੋਡੇ, ਜੱਗਾ ਸੰਗਰਾਣਾ, ਨਵਦੀਪ ਸਿੰਘ ਲਿੱਲੀ ਬਧਾਈ ਆਦਿ ਹਾਜ਼ਰ ਸਨ।

Sri Muktsar Sahib Online News Portal,Latest Punjabi News,Online Punjabi News Portal

Related Articles

Leave a Reply

Your email address will not be published. Required fields are marked *

Back to top button