Muktsar News
ਲੇਬਰ ਕਾਰਡ ਹੋਲਡਰ ਸਕਿੱਲ ਟ੍ਰੇਨਿੰਗ ਕਰ ਕੇ ਲੈ ਸਕਦੇ ਨੇ ਬੇਰੁਜ਼ਗਾਰੀ ਭੱਤਾ : ਏਡੀਸੀ
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੋਡਲ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅਧੀਨ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ‘ਮੇਰਾ ਕਾਮ, ਮੇਰਾ ਮਾਨ’ ਦੇ ਤਹਿਤ ਲੇਬਰ ਕਾਰਡ ਹੋਲਡਰ ਖੁਦ ਆਪ ਜਾਂ ਉਨਾਂ੍ਹ ਦੇ ਪਰਿਵਾਰਿਕ ਮੈਂਬਰ ਸਕਿੱਲ ਟੇ੍ਨਿੰਗ ਕਰ ਕੇ 12 ਮਹੀਨੇ ਤੱਕ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਪ੍ਰਰਾਪਤ ਕਰ ਸਕਦੇ ਹਨ।
ਉਨਾਂ੍ਹ ਕਿਹਾ ਕੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਚੱਲ ਰਹੇ ਸਕਿੱਲ ਡਿਵੈਲਪਮੈਂਟ ਦੇ ਕੋਰਸਾਂ ‘ਚ ਦਾਖ਼ਲਾ ਲੈਣ ਲਈ ਕੋਈ ਵੀ ਲੜਕਾ ਲੜਕੇ ਕਿਸੇ ਵੀ ਦਿਨ ਰੁਜਗਾਰ ਅਤੇ ਕਾਰੋਬਾਰ ਬਿਊਰੋ ਤੇ ਸੁਵਿਧਾ ਕੇਂਦਰ, ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਆ ਕੇ ਕੋਰਸ ਵਿਚ ਦਾਖ਼ਲਾ ਲੈ ਸਕਦੇ ਹਨ।