Crime News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ’ਚ ਡੇਰਾ ਪ੍ਰੇਮੀ ਦਾ ਕਤਲ, ਅਣਪਛਾਤੇ ਬਾਈਕ ਸਵਾਰਾਂ ਨੇ ਮਾਰੀ ਗੋਲ਼ੀ
ਪਿੰਡ ਭੂੰਦੜ ਵਿਖੇ ਇੱਕ ਡੇਰਾ ਪ੍ਰੇਮੀ ਨੂੰ ਅਣਪਛਾਤੇ ਦੋ ਮੋਟਰਸਾਈਕਲ ਸਵਾਰ ਲੋਕਾਂ ਵੱਲੋਂ ਗੋਲੀ ਮਾਰ ਦਿੱਤੀ ਗਈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਡੇਰਾ ਪ੍ਰੇਮੀ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਸਨੂੰ ਬਠਿੰਡਾ ਦੇ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ,ਜਿੱਥੇ ਉਸਦੀ ਮੌਤ ਹੋ ਗਈ।
ਇਕੱਤਰ ਜਾਣਕਾਰੀ ਅਨੁਸਾਰ ਪਿੰਡ ਭੂੰਦੜ ਨਿਵਾਸੀ ਚਰਨਦਾਸ ਅਤੇ ਉਸਦੀ ਭਰਜਾਈ ‘ਤੇ 2018 ‘ਚ ਬੇਅਦਬੀ ਦੇ ਦੋਸ਼ ਲੱਗੇ ਸਨ ਕਿ ਉਕਤ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਰੂਪ ਚੁੱਕੇ ਸਨ। ਬੇਅਦਬੀ ਮਾਮਲੇ ‘ਚ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਚਰਨਦਾਸ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਚਰਨਦਾਸ ਪਿੰਡ ਵਿੱਚ ਹੀ ਆਪਣੀ ਕਰਿਆਨੇ ਦੀ ਦੁਕਾਨ ‘ਚ ਬੈਠਾ ਸੀ ਤੇ ਇਸ ਦੌਰਾਨ ਦੋ ਅਣਪਛਾਤੇ ਕੁਝ ਸਾਮਾਨ ਲੈਣ ਦੇ ਬਹਾਨੇ ਦੁਕਾਨ ਅੰਦਰ ਦਾਖਲ ਹੋ ਗਏ ਤੇ ਚਰਨਦਾਸ ਦੇ ਗੋਲੀ ਮਾਰ ਕੇ ਫਰਾਰ ਹੋ ਗਏ। ਓਧਰ ਗਿੱਦੜਬਾਹਾ ਪੁਲਿਸ ਵੱਲੋਂ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਡੇਰਾ ਸੱਚਾ ਸੌਦਾ ਦੇ 45 ਮੈਂਬਰ ਪੰਜਾਬ ਹਰਚਰਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਚਰਨਦਾਸ ਪਿਛਲੇ 8-10 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਹੀਂ ਜਾ ਰਿਹਾ ਸੀ। ਹੁਣ ਉਸ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਸੀ। ਉਹ ਹੁਣ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਪਿੰਡ ’ਚ ਨਿੱਜੀ ਲੜਾਈ ਹੋਈ ਸੀ। ਉਹ ਇਕ ਦੂਜੇ ਨੂੰ ਸੱਚਾ ਸਾਬਤ ਕਰਨ ਲਈ ਗੁਰੂਘਰ ਜਾ ਕੇ ਸਹੁੰ ਖਾਣ ਦੀ ਗੱਲ ਕਰਦੇ ਸਨ। ਇਸੇ ਦੌਰਾਨ ਗੁਰੂਘਰ ’ਚ ਚਰਨਦਾਸ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਸਿਰ ’ਤੇ ਚੁੱਕ ਲਏ। ਇਸ ਨੂੰ ਲੈ ਕੇ ਪਿੰਡ ’ਚ ਬੇਅਦਬੀ ਦਾ ਰੌਲ਼ਾ ਪੈ ਗਿਆ। ਚਰਨਦਾਸ ਖ਼ਿਲਾਫ਼ ਮਾਮਲਾ ਵੀ ਦਰਜ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਇਸ ਮਾਮਲੇ ’ਚ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ।
Sri Muktsar Sahib Online News Portal,Latest Punjabi News online,Muktsar News,Gidderbaha News