ਨੰਬਰਦਾਰਾਂ ਦੀਆ ਮੰਗਾਂ ਨੂੰ ਲੈ ਕੇ ਵਫ਼ਦ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ
ਪੰਜਾਬ ਨੰਬਰਦਾਰ ਯੂਨੀਅਨ ਦਾ ਵਫ਼ਦ ਸੂਬੇ ਦੇ ਪ੍ਰਧਾਨ ਤਰਲੋਚਨ ਸਿੰਘ ਮਾਨ ਦੀ ਅਗਵਾਈ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ੍ਹ ਵਿਖੇ ਡਾ. ਮਨੋਹਰ ਸਿੰਘ ਰਾਹੀਂ ਮਿਲਿਆ ਅਤੇ ਪੰਜਾਬ ਦੇ ਸਮੁੱਚੇ ਨੰਬਰਦਾਰਾਂ ਦੀਆਂ ਕਾਫ਼ੀ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਗ ਪੱਤਰ ਰਾਹੀਂ ਉਨ੍ਹਾਂ ਦੇ ਅੱਗੇ ਰੱਖੀਆਂ।
ਮੰਗ ਪੱਤਰ ਲੈਣ ਉਪਰੰਤ ਮੁੱਖ ਮੰਤਰੀ ਪੰਜਾਬ ਵੱਲੋਂ ਭਰੋਸਾ ਦਿੱਤਾ ਕਿ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਮਿਤੀ 6 ਦਸੰਬਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ‘ਚ ਪ੍ਰਸਤਾਵ ਲਿਆ ਕੇ ਮੰਗਾਂ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇਗਾ ਜਿਸ ਵਿਚ ਪਹਿਲੀ ਮੰਗ ਨੰਬਰਦਾਰ ਦੇ ਬੇਟੇ ਨੂੰ ਪੱਕੇ ਤੌਰ ‘ਤੇ ਨੰਬਰਦਾਰ ਨਿਯੁਕਤ ਕਰਨ ਬਾਰੇ, ਸਰਵਰਾਹ ਨੰਬਰਦਾਰ ਦੀ ਮਿਆਦ ਸਬੰਧੀ ਚੰਡੀਗੜ੍ਹ ਹੱਦ ਖ਼ਤਮ ਕਰਨ, ਨੰਬਰਦਾਰ ਭਵਨ ਦੀ ਉਸਾਰੀ, ਨੰਬਰਦਾਰ ਦਾ ਪੰਜ ਲੱਖ ਦਾ ਬੀਮਾ ਅਤੇ ਅਸਾਮੀਆਂ ਬਣਾਉਣ ਤੇ ਲੱਗੀ ਰੋਕ ਹਟਾ ਕੇ ਨਵੀਆਂ ਨਿਯੁਕਤੀਆਂ ਕਰਨ ਬਾਰੇ, ਮਾਣਭੱਤੇ ਵਿਚ ਵਾਧਾ ਕਰਨ ਅਤੇ ਹੋਰ ਮੰਗਾਂ ਬਾਰੇ ਸਬੰਧਿਤ ਮਹਿਕਮਿਆਂ ਦੇ ਮੰਤਰੀ ਅਤੇ ਡਿਪਾਰਟਮੈਂਟ ਨਾਲ ਸਲਾਹ ਮਸ਼ਵਰਾ ਕਰ ਕੇ ਉਨਾਂ੍ਹ ਉਤੇ ਵੀ ਗੰਭੀਰਤਾ ਨਾਲ ਗੌਰ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨੰਬਰਦਾਰ ਯੂਨੀਅਨ ਦੋਦਾ ਦੇ ਪ੍ਰਧਾਨ ਕੰਵਰਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਨੰਬਰਦਾਰਾਂ ਦੀਆਂ ਕੁੱਝ ਮੰਗਾਂ ਮੰਨਣ ਲਈ ਹਾਮੀ ਭਰੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਮੰਗਾਂ ਅਜੇ ਵੀ ਅਧੂਰੀਆਂ ਪਾਈਆਂ ਹਨ ਜਿਵੇਂ ਕਿ ਚੰਡੀਗੜ੍ਹ ਵਿਖੇ ਨੰਬਰਦਾਰ ਭਵਨ ਦੀ ਉਸਾਰੀ, ਨੰਬਰਦਾਰ ਦਾ ਪੰਜ ਲੱਖ ਦਾ ਬੀਮਾ ਅਤੇ ਮੁਫ਼ਤ ਮੈਡੀਕਲ, 120 ਬੀ ਦੀ ਧਾਰਾ ਹਟਾਉਣ ਬਾਰੇ ਕਿਉਂਕਿ ਨੰਬਰਦਾਰ ਦੀ ਜ਼ੁੰਮੇਵਾਰੀ ਸਿਰਫ਼ ਸ਼ਨਾਖਤ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ, ਆਮ ਜਨਤਾ ਲਈ ਬਣਾਈਆਂ ਜਾਂਦੀਆਂ ਭਲਾਈ ਸਕੀਮਾਂ ਬਾਰੇ ਨੰਬਰਦਾਰ ਨੂੰ ਵੱਖਰੇ ਤੌਰ ‘ਤੇ ਲੈਟਰ ਜਾਰੀ ਕੀਤਾ ਜਾਵੇ ਤਾਂ ਜੋ ਭਲਾਈ ਸਕੀਮਾਂ ਦਾ ਲਾਭ ਅਸਲੀ ਹੱਕਦਾਰ ਲੋੜਵੰਦਾਂ ਨੂੰ ਮਿਲ ਸਕੇ।
ਇਸ ਮੌਕੇ ਉਨਾਂ੍ਹ ਨਾਲ ਕਰਨੈਲ ਸਿੰਘ ਬਰਾੜ (ਮੈਂਬਰ ਸਟੇਟ ਬਾਡੀ), ਸੁਰਜੀਤ ਸਿੰਘ ਗੂੜੀਸੰਘਰ, ਹਰਦੇਵ ਸਿੰਘ ਆਸਾ ਬੁੱਟਰ, ਬਲਰਾਜ ਸਿੰਘ ਖਿੜਕੀਆਵਾਲਾ, ਜਗਦੇਵ ਸਿੰਘ ਮੱਲਣ, ਹਰਚਰਨ ਸਿੰਘ ਕਾਉਣੀ, ਅਜੈਬ ਸਿੰਘ ਖਿੜਕੀਆਵਾਲਾ, ਜਗਤਾਰ ਸਿੰਘ ਮੱਲਣ, ਪਿ੍ਰਤਪਾਲ ਸਿੰਘ ਗੂੜੀਸੰਘਰ, ਜਗਸੀਰ ਸਿੰਘ ਮੱਲਣ, ਗੁਰਜੰਟ ਸਿੰਘ, ਮੱਲਣ, ਗੁਰਾਦਿੱਤਾ ਸਿੰਘ ਬੁੱਟਰ ਸਰੀਹ ਨੰਬਰਦਾਰ ਆਦਿ ਮੌਜੂਦ ਸਨ।