google.com, pub-8820697765424761, DIRECT, f08c47fec0942fa0
Muktsar News

‘ਕਾਕਾ ਬਰਾੜ’ ਨੇ ਸੁਸਾਇਟੀ ਨੂੰ ਸੌਂਪੀ 11 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ

ਸ਼੍ਰੀ ਮੁਕਤਸਰ ਸਾਹਿਬ, 03 ਦਸੰਬਰ ( ਮਨਪ੍ਰੀਤ ਮੋਨੂੰ ) : ਸਥਾਨਕ ਬੂੜਾ ਗੁੱਜਰ ਰੋਡ ਸਥਿਤ ਜੈ ਬਾਬਾ ਖੇਤਰਪਾਲ ਮੰਦਿਰ ਵਿਖੇ ਜੈ ਬਾਬਾ ਖੇਤਰਪਾਲ ਭਲਾਈ ਸੇਵਾ ਸੁਸਾਇਟੀ ਵੱਲੋਂ ਬਾਬਾ ਖੇਤਰਪਾਲ ਜੀ ਦਾ 8ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ |

ਜਿਸ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਪਹੁੰਚਕੇ ਹਾਜ਼ਰੀ ਲਗਵਾਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੇੇਵਾਦਾਰਾਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਜਾਗਰਣ ਹਰ ਸਾਲ ਕਰਵਾਇਆ ਜਾਂਦਾ ਹੈ | ਇਸ ਮੌਕੇ ਪ੍ਰੱਸਿਧ ਭਜਨ ਗਾਇਕ ਡਾ. ਗੁਰਬੰਸ ਰਾਹੀ ਗੰਗਾਨਗਰ ਵਾਲੇ ਅਤੇ ਪਿੰਕੀ ਪਾਹਵਾ ਮਲੋਟ ਵਾਲੇ ਵੱਲੋਂ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ |



ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਕਾਰਜ਼ ਬੇਹੱਦ ਹੀ ਸ਼ਲਾਘਾਯੋਗ ਕਦਮ ਹੈ | ਇਸ ਕਾਰਜ਼ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਕੇ ਸਮਾਜ ਸੇਵਾ ‘ਚ ਅਹਿਮ ਯੋਗਦਾਨ ਪਾਉਂਦੇ ਹਨ | ਉਨ੍ਹਾਂ ਆਪਣੇ ਵੱਲੋਂ ਸੁਸਾਇਟੀ ਨੂੰ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ | ਉਨ੍ਹਾਂ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦੁਆਇਆ | ਸੁਸਾਇਟੀ ਵੱਲੋਂ ਹਲਕਾ ਇੰਚਾਰਜ਼ ਜਗਦੀਪ ਸਿੰਘ ‘ਕਾਕਾ ਬਰਾੜ, ਆਪ ਬਲਾਕ ਪ੍ਰਧਾਨ ਸੁਮਨ ਕੁਮਾਰ ਤੋਤੀ, ਕੌਂਸਲਰ ਜਗਮੀਤ ਸਿੰਘ ਜੱਗਾ, ਦਿਨੇਸ਼ ਰਾਜਪੁਰੋਹਿਤ ਅਤੇ ਸੋਸ਼ਲ ਮੀਡੀਆ ਇੰਚਾਰਜ਼ ਸਾਹਿਲ ਕੁੱਬਾ, ਸਾਗਰ ਘੀਕ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ |

ਇਸ ਦੌਰਾਨ ਬਾਬਾ ਜੀ ਦਾ ਸ਼ੁੰਦਰ ਦਰਬਾਰ ਖਿੱਚ ਦਾ ਕੇਂਦਰ ਰਿਹਾ ਅਤੇ ਆਤਿਸ਼ਬਾਜੀ ਤੇ ਫੁੱਲਾਂ ਦੀ ਵਰਖਾ ਕਰਕੇ ਮਾਹੌਲ ਨੂੰ ਰੰਗੀਨ ਬਣਾਇਆ | ਇਸ ਮੌਕੇ ਵੱਡੀ ਗਿਣਤੀ ‘ਚ ਸੇਵਾਦਾਰ ਤੋਂ ਇਲਾਵਾ ਸੰਗਤ ਹਾਜ਼ਰ ਸੀ |

Related Articles

Leave a Reply

Your email address will not be published. Required fields are marked *

Back to top button