ਪਿਓ ਪੁੱਤ ‘ਤੇ ਹੋਏ ਹਮਲੇ ਦੇ ਵਿਰੋਧ ‘ਚ Malout ਵਪਾਰ ਮੰਡਲ ਨੇ ਲਾਇਆ ਧਰਨਾ
ਬੀਤੇ ਦਿਨ ਸ਼ੁੱਕਰਵਾਰ ਨੂੰ ਮਲੋਟ ਦੀ ਟਾਇਰ ਮਾਰਕੀਟ ‘ਚ ਬਾਘਲਾ ਟਾਇਰ ‘ਚ ਦਾਖ਼ਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਦੁਕਾਨ ਮਾਲਕ ਪਿਓ-ਪੁੱਤਰ ‘ਤੇ ਹਮਲਾ ਕਰਕੇ ਉਨਾਂ੍ਹ ਨੂੰ ਜ਼ਖ਼ਮੀ ਕਰਨ ਦੇ ਵਿਰੋਧ ‘ਚ ਵਪਾਰ ਮੰਡਲ ਵੱਲੋਂ ਦਿੱਤੇ ਗਏ ਸੱਦੇ ‘ਤੇ ਸ਼ਨੀਵਾਰ ਨੂੰ ਮਲੋਟ ਦੇ ਬਾਜ਼ਾਰ ਪੂਰਨ ਰੂਪ ‘ਚ ਬੰਦ ਰਹੇ।
ਇਸ ਘਟਨਾ ਦੇ ਵਿਰੋਧ ‘ਚ ਵਪਾਰ ਮੰਡਲ ਨੇ ਸ਼ਹਿਰ ‘ਚ ਰੋਸ ਮਾਰਚ ਵੀ ਕੱਿਢਆ ਅਤੇ ਗਾਂਧੀ ਚੌਕ ਵਿੱਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਹੋਏ ਦੋਸ਼ੀਆਂ ਦੀ ਤੁਰੰਤ ਗਿ੍ਫ਼ਤਾਰੀ ਦੀ ਮੰਗ ਕੀਤੀ। ਧਰਨਾ ਸਥਾਨ ‘ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਅਜਾਇਬ ਸਿੰਘ ਭੱਟੀ, ਬਠਿੰਡਾ ਦਿਹਾਤੀ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਰੁਪਿੰਦਰ ਰੂਬੀ, ਸਾਬਕਾ ਵਿਧਾਇਕ ਹਰਪ੍ਰਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਇਸ ਘਟਨਾ ਦੀ ਨਿੰਦਾ ਕੀਤੀ।
ਓਧਰ ਪੁਲਿਸ ਨੇ ਇਸ ਮਾਮਲੇ ਲਈ ਭੁਲੇਰੀਆਂ ਦੇ ਸਾਬਕਾ ਸਰਪੰਚ ਅਤੇ ਉਸਦੇ 3 ਸਾਥੀਆਂ ਅਤੇ 6 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੈਸੇ ਮੰਗਣ ਨੂੰ ਲੈ ਕੇ ਬਣੇ ਵਿਵਾਦ ਤੋਂ ਬਾਅਦ ਭਲੇਰੀਆ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਚੀਨਾ ਨੇ ਆਪਣੇ ਸਾਥੀਆਂ ਨੂੰ ਲੈਕੇ ਬਾਘਲਾ ਟਾਇਰ ਦੇ ਮਾਲਕ ਪਵਨ ਬਾਘਲਾ ਅਤੇ ਉਸਦੇ ਪੁੱਤਰ ਅਭਿਸ਼ੇਕ ਬਾਘਲਾ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਸੀ।
ਇਸ ਮਾਮਲੇ ‘ਤੇ ਸਿਟੀ ਮਲੋਟ ਪੁਲਿਸ ਨੇ ਜਖ਼ਮੀਆਂ ਦੇ ਬਿਆਨਾਂ ਤੇ ਸੀਸੀ.ਟੀ.ਵੀ.ਫੁਟੇਜ ਦੇ ਅਧਾਰ ਤੇ ਚਰਨਜੀਤ ਸਿੰਘ ਚੀਨਾ, ਮਨਕੀਰਤ ਸਿੰਘ ਮਨੀ, ਪਾਲਾ ਸਿੰਘ ਵਾਸੀਅਨ ਭੁਲੇਰੀਆਂ ਅਤੇ ਅਜੀਤਪਾਲ ਸਿੰਘ ਕੰਗ ਵਾਸੀ ਵਿਰਕਖੇੜਾ ਅਤੇ 6 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਅ/ਧ 307, 452,323,506,148,149 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ। ਓਧਰ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਬਿਸ਼ਨੋਈ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਪ੍ਰਦੀਪ ਧੀਂਗੜਾ, ਕੁਲਵੀਰ ਸਿੰਘ ਸਰਾਂ ਵਿੱਕੀ ਪ੍ਰਧਾਨ ਪੈਸਟੀਸਾਈਡ ਐਸੋ:, ਕੌਂਸਲਰ ਬਲਦੇਵ ਗਗਨੇਜਾ (ਲਾਲੀ ਜੈਨ), ਖਰੈਤੀ ਲਾਲ ਬਾਘਲਾ, ਡਾ. ਜਗਦੀਸ਼ ਸ਼ਰਮਾ, ਨਰਸਿੰਘ ਦਾਸ ਚਲਾਨਾ, ਜੁਗਰਾਜ ਖੇੜਾ, ਕੌਂਸਲਰ ਅਸ਼ਵਨੀ ਖੇੜਾ, ਸੀਤਾ ਰਾਮ ਖਟਕ ਪ੍ਰਧਾਨ ਭਾਜਪਾ, ਓਮ ਪ੍ਰਕਾਸ਼ ਖਿੱਚੀ, ਸਾਬਕਾ ਕੌਂਂਸਲਰ ਕੇਵਲ ਅਰੋੜਾ ਸਮੇਤ ਆਗੂ ਹਾਜ਼ਰ ਸਨ।
Sri Muktsar Sahib Online Punjabi News Portal,Latest Punjabi News online,Breaking News Punjab