ਗਗਨਦੀਪ ਸਿੰਘ ਗੱਗੂ ਥਾਂਦੇਵਾਲਾ ਨੂੰ ਕੀਤਾ ਸਨਮਾਨਿਤ
ਲਗਾਤਾਰ ਇਕ ਸਾਲ ਤੋਂ ਟਿਕਰੀ ਬਾਰਡਰ ‘ਤੇ ਸੇਵਾ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਪਿੰਡ ਥਾਂਦੇਵਾਲਾ ਦੇ ਵਸਨੀਕ ਗਗਨਦੀਪ ਸਿੰਘ ਗੱਗੂ ਦਾ ਇਕ ਸਾਲ ਪੂਰਾ ਹੋਣ ‘ਤੇ ਪਿੰਡ ਇਕਾਈ ਥਾਂਦੇਵਾਲਾ ਵੱਲੋਂ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਗਗਨਦੀਪ ਸਿੰਘ ਲਗਾਤਾਰ ਟਿਕਰੀ ਬਾਰਡਰ ‘ਤੇ ਪਾਣੀ ਦੀ ਸੇਵਾ ਕਰ ਰਿਹਾ ਹੈ ਤੇ ਆਪਣੇ ਆਪ ਨੂੰ ਨਿਮਾਣਾ ਸਿੱਖ ਦੱਸ ਕੇ ਬੜੀ ਖ਼ੁਸ਼ੀ ਪ੍ਰਰਾਪਤ ਕਰ ਰਿਹਾ ਹੈ। ਪਿਛਲੇ ਸਾਲ ਛੱਬੀ ਨਵੰਬਰ ਤੋਂ ਜਿਸ ਦਿਨ ਪਹਿਲੇ ਦਿਨ ਜਥੇਬੰਦੀਆਂ ਨੇ ਦਿੱਲੀ ਨੂੰ ਘੇਰਿਆ ਸੀ ਗਗਨਦੀਪ ਲਗਾਤਾਰ ਉੱਥੇ ਹੀ ਹੈ ਗਗਨਦੀਪ ਦਾ ਇੱਕ ਕੇਸ ਮੁਕਤਸਰ ਕੋਰਟ ਵਿਚ ਚੱਲ ਰਿਹਾ ਹੈ।
ਪਿਛਲੀ ਅਠਾਰਾਂ ਤਰੀਕ ਨੂੰ ਗਗਨਦੀਪ ਆਪਣੀ ਤਰੀਕ ਭੁਗਤਣ ਆਇਆ ਪਰ ਤਰੀਕ ਭੁਗਤ ਕੇ ਤਿੰਨ ਕਿਲੋਮੀਟਰ ਦੇ ਫ਼ਾਸਲੇ ਤੇ ਆਪਣੇ ਪਿੰਡ ਨਹੀਂ ਗਿਆ ਸਗੋਂ ਵਾਪਸ ਦਿੱਲੀ ਬਾਰਡਰ ‘ਤੇ ਹੀ ਚਲਾ ਗਿਆ ਅਤੇ ਇਹ ਵੀ ਕਹਿੰਦਾ ਸੁਣਿਆ ਗਿਆ ਕਿ ਬਾਈ ਜੀ ਇੱਕ ਵੱਡਾ ਸਾਰਾ ਝੰਡਾ ਬਣਾਓ ਗਗਨਦੀਪ ਜਾਂ ਤਾਂ ਝੰਡੇ ਵਿੱਚ ਲਪੇਟ ਕੇ ਆਵੇਗਾ ਜਾਂ ਜੰਗ ਜਿੱਤ ਕੇ ਝੰਡੇ ਨੂੰ ਲਹਿਰਾਉਂਦਾ ਆਵੇਗਾ।
ਅੱਜ ਖ਼ੁਸ਼ੀ ਹੋ ਰਹੀ ਹੈ ਇਹ ਗੱਲ ਸਾਂਝੀ ਕਰਦਿਆਂ ਕਿ ਗਗਨਦੀਪ ਆਪਣਾ ਜੰਗ ਜਿੱਤ ਚੁੱਕਿਆ ਹੈ ਅਤੇ ਜਥੇਬੰਦੀਆਂ ਵੱਲੋਂ ਜਲਦੀ ਹੀ ਆਪਣੀਆਂ ਪੂਰੀਆਂ ਮੰਗਾਂ ਮਨਵਾ ਕੇ ਵਾਪਸ ਹੋਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਉਸ ਦਿਨ ਸਾਡਾ ਗਗਨ ਝੰਡਾ ਲਹਿਰਾਉਂਦਾ ਹੋਇਆ ਸਾਡੇ ਵਿੱਚ ਆਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀ. ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਗਗਨ ਲਗਾਤਾਰ ਬੜੀ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ।
ਉਨਾਂ੍ਹ ਦੱਸਿਆ ਕਿ ਟਿਕਰੀ ਬਾਰਡਰ ‘ਤੇ ਕੋਈ ਵੀ ਇਨਸਾਨ ਇਹੋ ਜਾਂ ਨਹੀਂ ਜੋ ਗਗਨ ਦੀਪ ਗੱਗਾ ਨੂੰ ਨਹੀਂ ਜਾਣਦਾ ਹਰ ਵਕਤ ਹੰਸੂ ਹੰਸੂ ਕਰਦਾ ਗਗਨ ਕਿਤੇ ਟਿਕਰੀ ਬਾਰਡਰ ਦੇ ਓਸ ਕਿਨਾਰੇ ਤੇ ਹੁੰਦਾ ਹੈ ਕਦੇ ਦੂਸਰੇ ਤੇ ਇਹੋ ਜਿਹੇ ਮਿਹਨਤੀ ਸਿਰੜੀ ਅਤੇ ਜਥੇਬੰਦੀ ਦਾ ਮਾਣ ਰੱਖਣ ਵਾਲੇ ਵੀਰ ਨੂੰ ਯੂਨੀਅਨ ਵੱਲੋਂ ਲੱਖ ਲੱਖ ਵਧਾਈ। ਇਸ ਮੌਕੇ ਕੁਲਵੰਤ ਸਿੰਘ, ਪ੍ਰਤਾਪ ਸਿੰਘ, ਗੁਰਤੇਜ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ।
Muktsar,Muktsar news,Latest News,Breaking News,Punjab News,Punjabi News