ਜਾਬਰ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਦੇ ਟਾਕਰੇ ਲਈ ਮਿਹਨਤਕਸ਼ ਇਕਜੁਟ ਹੋਣ : ਆਗੂ
Leaders must unite to fight the genocidal policies of oppressive governments: Leader
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਦੇ ਸੱਦੇ ‘ਤੇ 8, 9 ਤੇ 10 ਦਸੰਬਰ ਨੂੰ ਚੰਨੀ ਸਰਕਾਰ ਦੀਆਂ ਅਰਥੀਆਂ ਸਾੜਨ ਅਤੇ 12 ਦਸੰਬਰ ਨੂੰ 12 ਵਜੇ ਤੋਂ 4 ਵਜੇ ਰੇਲ ਜਾਮ ਕਰਨ ਦੀ ਤਿਆਰੀ ਵਾਸਤੇ ਪਿੰਡ ਭਾਗਸਰ ਇਕਾਈ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ‘ਚ ਮੀਟਿੰਗ ਕੀਤੀ।
ਮੀਟਿੰਗ ‘ਚ ਵੱਡੀ ਗਿਣਤੀ ਅੌਰਤਾਂ ਮਰਦ ਸ਼ਾਮਲ ਹੋਏ। ਮਜ਼ਦੂਰ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ (ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) ਵੱਲੋਂ ਸੱਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ 23 ਨਵੰਬਰ ਨੂੰ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਅਤੇ ਹੋਰ ਮੰਤਰੀ ਸਹਿਬਾਨਾਂ ਦੀ ਹਾਜ਼ਰੀ ‘ਚ ਬੇ-ਘਰੇ ਤੇ ਲੋੜਵੰਦਾਂ ਲਈ ਕੱਟੇ ਪਲਾਟਾਂ ਦੇ ਕਬਜ਼ੇ ਤੁਰੰਤ ਦੇਣ, ਪੰਚਾਇਤਾਂ ਵਲੋਂ ਪਾਏ ਮਤਿਆਂ ਤੇ ਫੌਰੀ ਅਮਲ ਕਰਨ, ਰਹਿੰਦੀਆਂ ਪੰਚਾਇਤਾਂ ਤੋਂ ਮਤੇ ਪਵਾਉਣ, ਮੁਕੰਮਲ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਅਤੇ ਜੁਰਮਾਨਾ, ਸਰਚਾਰਜ, ਸਕਿਉਰਟੀ ਖਤਮ ਕਰਕੇ ਪੱਟੇ ਮੀਟਰ ਲਾਉਣਾ ਮੰਨਿਆ ਗਿਆ।
ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਮੈਕਰੋ ਫਾਈਨੈਂਸ ਕੰਪਨੀਆਂ ਦੇ ਕਰਜ਼ਿਆਂ ਦੀ ਜਬਰੀ ਵਸੂਲੀ ਨੂੰ ਜੁਰਮ ਕਰਾਰ ਦਿੱਤਾ ਹੈ ਅਤੇ ਬੇ-ਜਮੀਨੇ ਮਜ਼ਦੂਰਾਂ ਨੂੰ ਸਹਿਕਾਰੀ ਸਭਾਵਾਂ ‘ਚ ਬਿਨਾ ਸਰਤ ਮੈਂਬਰ ਬਣਨ ਲਈ 25 ਪ੍ਰਤੀਸ਼ਤ ਰਾਖਵਾਂਕਰਨ ਕਰਕੇ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਕਰਜ਼ਾ ਰਾਸ਼ੀ ਕਰਨ, ਡੀਪੂਆਂ ਰਾਹੀਂ ਸਾਰੀਆਂ ਚੌਦਾਂ ਜ਼ਰੂਰੀ ਵਸਤਾਂ ਸਸਤੇ ਭਾਅ ਦੇਣ ਅਤੇ ਰਹਿੰਦੇ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਜਥੇਬੰਦੀਆਂ ਰਾਹੀਂ ਬਨਾਉਣਾ ਮੰਨਿਆ ਗਿਆ। ਇਸੇ ਤਰਾਂ੍ਹ ਪੈਨਸ਼ਨ ਪੰਜ ਹਜ਼ਾਰ ਰੁਪਏ ਕਰਨ ਅਤੇ ਪੈਨਸ਼ਨ ਦੀ ਉਮਰ ਹੱਦ ਘਟਾਉਣ ਬਾਰੇ ਵੀ ਸਹਿਮਤੀ ਦਿੱਤੀ ਗਈ। ਪੰਚਾਇਤੀ ਜਮੀਨਾਂ ਦੀਆਂ ਡੰਮੀ ਬੋਲੀਆਂ ਰੱਦ ਕਰਨ, ਮਨਰੇਗਾ ਤਹਿਤ ਸਾਰੇ ਮਜ਼ਦੂਰਾਂ ਨੂੰ ਪੂਰਾ ਕੰਮ ਦੇਣਾ ਵੀ ਮੰਨਿਆ ਗਿਆ। ਮੰਗਾਂ ਮੰਨਕੇ ਵੀ ਚੰਨੀ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਸਿਰਫ਼ ਪਰਚਾਰ ਰਾਹੀਂ ਐਸਸੀ ਭਾਈਚਾਰੇ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ। ਉਨਾਂ੍ਹ ਮਜਦੂਰਾਂ ਨੂੰ ਚੇਤੰਨ ਜਥੇਬੰਦ ਤਾਕਤ ਦੇ ਜੋਰ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੀ ਪੁਰਜੋਰ ਅਪੀਲ ਕੀਤੀ ਹੈ ਅਤੇ ਮਜਦੂਰ ਜਥੇਬੰਦੀ ਵਲੋਂ 8 ਦਸੰਬਰ ਨੂੰ ਪਿੰਡ ਭਾਗਸਰ ‘ਚ ਅਰਥੀ ਸਾੜੀ ਜਾਵੇਗੀ ਅਤੇ 12 ਦਸੰਬਰ ਨੂੰ ਗਿੱਦੜਬਾਹਾ ਵਿਖੇ ਲੱਗਣ ਵਾਲੇ ਰੇਲ ਜਾਮ ਜੋ 12 ਤੋਂ 4 ਵਜੇ ਤੱਕ ਕਾਮਯਾਬ ਕਰਨ ਲਈ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾ. ਦਰਸ਼ਨ ਸਿੰਘ ਭਾਗਸਰ ਨੇ ਆਖਿਆ ਕਿ ਮਿਹਨਤਕਸ਼ ਲੋਕ ਇਕੱਠੇ ਹੋ ਕੇ ਹੀ ਇਨਾਂ੍ਹ ਜਾਬਰ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਦਾ ਟਾਕਰਾ ਕਰ ਸਕਦੇ ਹਨ । ਇਸ ਸਮੇਂ ਡਾ ਹਰਪਿੰਦਰ ਸਿੰਘ, ਰਾਜਾ ਸਿੰਘ , ਹਰਮੇਸ਼ ਸਿੰਘ, ਸੁੰਦਰ ਸਿੰਘ, ਪਾਲ ਸਿੰਘ, ਪਰਮਜੀਤ ਕੌਰ, ਸਰਬਜੀਤ ਕੌਰ, ਜੀਨਾ ਕੌਰ, ਸੁਖਜੀਤ ਕੌਰ, ਗੁਰਮੀਤ ਕੌਰ, ਸੁਖਜੀਤ ਕੌਰ, ਸੁਖਵਿੰਦਰ ਕੌਰ,ਬਲਜੀਤ ਕੌਰ ਅਦਿ ਸ਼ਾਮਿਲ ਸਨ।