ਮੈਡੀਕਲ ਪ੍ਰਰੈਕਟੀਸ਼ਨਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਪੁਤਲਾ ਸਾੜ ਕੇ ਰੋਸ ਜ਼ਾਹਿਰ ਕੀਤਾ ਗਿਆ।
ਇਸ ਮੌਕੇ ਬਲਾਕ ਪ੍ਰਧਾਨ ਡਾ. ਬਲਵਿੰਦਰ ਸਿੰਘ ਨਿੱਕਾ ਨੇ ਕਿਹਾ ਕਿ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਪੁਤਲੇ ਸਾੜ ਕੇ ਸਰਕਾਰ ਦੇ ਝੂਠ ਦਾ ਪਰਦਾਫਾਸ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਆਰਗੇਨਾਈਜ਼ਰ ਸੈਕਟਰੀ ਡਾ. ਦੀਦਾਰ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ ਲੈਟਰ ਜਾਰੀ ਕਰਕੇ ਸਾਡੀ ਮੁੱਖ ਮੰਤਰੀ ਨਾਲ 29 ਅਕਤੂਬਰ ਦੀ ਮੀਟਿੰਗ ਰੱਖੀ ਗਈ ਸੀ ਪਰ ਸਰਕਾਰ ਨੇ ਅੱਜ ਨਾਲ ਸਾਡੀਆਂ ਮੰਗਾਂ ਸੁਣਨ ਲਈ ਮੀਟਿੰਗ ਨਹੀਂ ਕੀਤੀ, ਜਦੋਂ ਕਿ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਮੈਡੀਕਲ ਪ੍ਰਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਗੱਲ ਆਖੀ ਸੀ।
ਉਨਾਂ੍ਹ ਕਿਹਾ ਕਿ ਕਰੋਨਾ ਮਹਾਂਮਾਰੀ ਵਿੱਚ ਸਾਡੇ ਮੈਡੀਕਲ ਪ੍ਰਰੈਕਟੀਸ਼ਨਰਾਂ ਨੇ ਹੀ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਲੋਕਾਂ ਦੀ ਜਾਨ ਬਚਾਈ, ਪਰ ਸਰਕਾਰ ਨੇ ਉਨਾਂ੍ਹ ਦੀ ਮਿਹਨਤ ਨੂੰ ਅੱਖੋ ਪਰੋਖੇ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਮੂਹ ਮੈਡੀਕਲ ਪ੍ਰਰੈਕਟੀਸ਼ਨਰਾਂ ਨੂੰ ਪੰਜਾਬ ਵਿੱਚ ਮਾਨਤਾ ਦੇਵੇ ਤਾਂ ਕਿ ਉਹ ਆਪਣਾ ਰੋਜ਼ਗਾਰ ਚਲਾ ਕੇ ਆਪਣੇ ਪਵਿਰਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਡਾ. ਜਗਸੀਰ ਸਿੰਘ ਥਾਂਦੇਵਾਲਾ, ਬਲਾਕ ਸਕੱਤਰ ਡਾ. ਤਰਸੇਮ ਸਿੰਘ, ਵਾਇਸ ਪ੍ਰਧਾਨ ਡਾ. ਬਲਵਿੰਦਰ ਸਿੰਘ, ਬਲਾਕ ਚੇਅਰਮੈਨ ਡਾ. ਬੇਅੰਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਡਾ. ਸੁਖਵਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਤੀਰਥ ਸਿੰਘ, ਡਾ. ਲਖਵੀਰ ਸਿੰਘ, ਡਾ. ਵਿਜੈ ਬਜਾਜ, ਡਾ. ਜਗਦੀਸ਼ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
Muktsar News,Latest Muktsar News,Today Muktsar News,Muktsar