google.com, pub-8820697765424761, DIRECT, f08c47fec0942fa0
Punjab News

ਸਿੱਧੂ ਦੇ ਚਹੇਤੇ ਟਰਾਂਸਪੋਰਟ ਮੰਤਰੀ ਨੂੰ ਹਾਈਕੋਰਟ ਦਾ ਝਟਕਾ, ਔਰਬਿਟ ਤੋਂ ਬਾਅਦ ਨਿਊ ਦੀਪ ਬੱਸ ਦੇ ਪਰਮਿਟ ਰੱਦ ਕਰਨ ਦਾ ਫੈਸਲਾ ਖਾਰਿਜ; ਰਾਜਾ ਵੜਿੰਗ ਨੇ ਕੀਤੀ ਸੀ ਕਾਰਵਾਈ

High Court blows Sidhu's favorite transport minister, rejects decision to revoke New Deep bus permit after Orbit; The action was taken by Raja Warring

ਪੰਜਾਬ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਚਹੇਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਔਰਬਿਟ ਐਵੀਏਸ਼ਨ ਤੋਂ ਬਾਅਦ ਨਿਊ ਦੀਪ ਬੱਸ ਦੇ ਪਰਮਿਟ ਰੱਦ ਕਰਨ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਹੈ।
ਹਾਈ ਕੋਰਟ ਵਿੱਚ ਬੱਸ ਮਾਲਕਾਂ ਦੇ ਵਕੀਲ ਨੇ ਕਿਹਾ ਕਿ ਜੇਕਰ ਟੈਕਸ ਅਦਾ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਜੁਰਮਾਨਾ ਲਿਆ ਜਾ ਸਕਦਾ ਹੈ ਪਰ ਪਰਮਿਟ ਰੱਦ ਕਰਨਾ ਸਹੀ ਫੈਸਲਾ ਨਹੀਂ ਹੈ। ਹਾਈ ਕੋਰਟ ਨੇ ਇਸ ਦਲੀਲ ਨੂੰ ਮੰਨ ਲਿਆ। ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਬਣਦਿਆਂ ਹੀ ਬਾਦਲ ਪਰਿਵਾਰ ਅਤੇ ਅਕਾਲੀ ਆਗੂਆਂ ਦੀਆਂ ਬੱਸਾਂ ‘ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਟੈਕਸ ਨਾ ਦੇਣ ਦੇ ਬਹਾਨੇ ਉਨ੍ਹਾਂ ਦੀਆਂ ਬੱਸਾਂ ਜ਼ਬਤ ਕਰਕੇ ਥਾਣੇ ਵਿੱਚ ਖੜ੍ਹੀਆਂ ਕਰ ਦਿੱਤੀਆਂ ਗਈਆਂ।
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਇਸ ਤੋਂ ਪਹਿਲਾਂ ਬਾਦਲ ਐਵੀਏਸ਼ਨ ਦੀਆਂ ਬੱਸਾਂ ਦੇ ਮਾਮਲੇ ਵਿੱਚ ਝਟਕਾ ਲੱਗਿਆ ਸੀ। ਹਾਈ ਕੋਰਟ ਨੇ ਉਨ੍ਹਾਂ ਦੀਆਂ ਬੱਸਾਂ ਦੇ ਪਰਮਿਟ ਬਹਾਲ ਕਰ ਦਿੱਤੇ ਸਨ ਅਤੇ ਉਨ੍ਹਾਂ ਨੂੰ ਇੱਕ ਘੰਟੇ ਵਿੱਚ ਜ਼ਬਤ ਬੱਸਾਂ ਛੱਡਣ ਲਈ ਕਿਹਾ ਸੀ। ਇਸ ਤੋਂ ਬਾਅਦ ਵਡਿੰਗ ਵਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ (ਐੱਸ. ਟੀ. ਸੀ.) ਦੀ ਬਦਲੀ ਕਰ ਦਿੱਤੀ ਗਈ। ਹੁਣ ਨਵੇਂ ਝਟਕੇ ਦਾ ਗੁੱਸਾ ਕਿਸ ਅਧਿਕਾਰੀ ‘ਤੇ ਭੜਕੇਗਾ, ਇਸ ‘ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੱਸਾਂ ‘ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਨਿਸ਼ਾਨਾ ਅਕਾਲੀ ਆਗੂਆਂ ਅਤੇ ਬਾਦਲ ਪਰਿਵਾਰ ਦੀਆਂ ਬੱਸਾਂ ਸਨ। ਰਾਜਾ ਵੜਿੰਗ ਖੁਦ ਮੈਦਾਨ ਵਿੱਚ ਉਤਰ ਕੇ ਬੱਸਾਂ ਦੀ ਚੈਕਿੰਗ ਕਰ ਰਹੇ ਸਨ ਅਤੇ ਬੱਸਾਂ ਜ਼ਬਤ ਕਰਵਾ ਰਹੇ ਸਨ। ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਵੜਿੰਗ ਦੀ ਪਿੱਠ ਨੂੰ ਕਾਫੀ ਥਪਥਪਾ ਰਹੇ ਸਨ। ਸਿੱਧੂ ਨੇ ਰਾਜਾ ਵੜਿੰਗ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਮਾਨਦਾਰ ਸਰਕਾਰ ਹੀ ਅਜਿਹੀ ਕਾਰਵਾਈ ਕਰਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕਹਿ ਰਹੇ ਸਨ ਕਿ ਅਸੀਂ ਬਾਦਲ ਪਰਿਵਾਰ ਦੀਆਂ ਏਸੀ ਬੱਸਾਂ ਥਾਣੇ ਵਿੱਚ ਖੜ੍ਹੀਆਂ ਕਰਵਾ ਦਿੱਤੀਆਂ ਹਨ। ਮੈਂ ਇਹ ਕੰਮ ਰਾਜਾ ਵੜਿੰਗ ਨੂੰ ਮੰਤਰੀ ਬਣਦਿਆਂ ਹੀ ਸੌਂਪ ਦਿੱਤਾ ਸੀ।
ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਇੱਕ ਵੱਡਾ ਮੁੱਦਾ ਹੈ। ਜਿਸ ਵੀ ਪਾਰਟੀ ਦੀ ਸਰਕਾਰ ਬਣਦੀ ਹੈ, ਉਨ੍ਹਾਂ ਦੇ ਆਗੂਆਂ ਦੀਆਂ ਬੱਸਾਂ ਜ਼ਿਆਦਾ ਚੱਲਣ ਲੱਗਦੀਆਂ ਹਨ। ਪ੍ਰਾਈਵੇਟ ਬੱਸਾਂ ਦੇ ਕਾਰੋਬਾਰ ਵਿੱਚ ਅਕਾਲੀ ਹੀ ਨਹੀਂ ਕਾਂਗਰਸੀ ਆਗੂ ਵੀ ਸ਼ਾਮਲ ਹਨ। ਪਿਛਲੀ ਸਰਕਾਰ ਵੇਲੇ ਬਾਦਲ ਪਰਿਵਾਰ ਦੀਆਂ ਔਰਬਿਟ ਬੱਸਾਂ ਦੀ ਮਨਮਾਨੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ 2017 ‘ਚ ਕਾਂਗਰਸ ਨੇ ਸੱਤਾ ‘ਚ ਆਉਣ ਲਈ ਪ੍ਰਾਈਵੇਟ ਬੱਸ ਮਾਫੀਆ ਖਿਲਾਫ ਕਾਰਵਾਈ ਦਾ ਦਾਅਵਾ ਵੀ ਕੀਤਾ ਸੀ।
ਉਂਝ ਅਕਾਲੀ ਸਰਕਾਰ ਹੁੰਦਿਆਂ ਬਾਦਲਾਂ ਤੇ ਅਕਾਲੀਆਂ ਦੀਆਂ ਬੱਸਾਂ ਨੂੰ ਕਾਨੂੰਨੀ ਰੂਪ ਦੇ ਦਿੱਤਾ ਗਿਆ ਸੀ। ਇਸ ਕਾਰਨ ਨਵੀਂ ਸਰਕਾਰ ਕਾਰਵਾਈ ਨਹੀਂ ਕਰ ਸਕੀ।
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੁਝ ਦਿਨ ਪਹਿਲਾਂ ਕੋਟਕਪੂਰਾ ਵਿਖੇ ਹੋਈ ਮੁੱਖ ਮੰਤਰੀ ਚੰਨੀ ਦੀ ਰੈਲੀ ਵਿੱਚ ਦਾਅਵਾ ਕੀਤਾ ਸੀ ਕਿ ਜੇਕਰ 2022 ਵਿੱਚ ਕਾਂਗਰਸ ਦੀ ਦੁਬਾਰਾ ਸਰਕਾਰ ਬਣਨ ਤੇ ਉਹ ਬਤੌਰ ਟਰਾਂਸਪੋਰਟ ਮੰਤਰੀ ਰਿਪਿਟ ਹੋਏ ਤਾਂ ਪੰਜਾਬ ਵਿੱਚ ਸਾਰੀਆਂ ਬਸਾਂ ਸਿਰਫ ਸਰਕਾਰੀ ਹੀ ਚੱਲਣਗੀਆਂ।

Related Articles

Leave a Reply

Your email address will not be published. Required fields are marked *

Back to top button