ਯਾਦਗਾਰੀ ਹੋ ਨਿਬੜਿਆ ਆਦਰਸ਼ ਸਕੂਲ ਕੋਟਭਾਈ ਦਾ ਸਾਲਾਨਾ ਖੇਡ ਦਿਵਸ
ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚਲਾਏ ਜਾ ਰਹੇ ਆਦਰਸ਼ ਸਕੂਲ ਕੋਟਭਾਈ ਵਿਖੇ ਪਿੰ੍ਸੀਪਲ ਡਾਕਟਰ ਮਨੀਸ਼ਾ ਗੁਪਤਾ ਦੀ ਅਗਵਾਈ ‘ਚ ਸਾਲਾਨਾ ਖੇਡ ਦਿਵਸ ਮਨਾਇਆ ਗਿਆ।
ਇਸ ਮੌਕੇ ਕੇਜੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਇਸ ਮੌਕੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮਿ੍ਤਾ ਵੜਿੰਗ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਰਿਕਤ ਕੀਤੀ ਗਈ। ਮੁੱਖ ਮਹਿਮਾਨ ਦਾ ਸਵਾਗਤ ਸਕੂਲ ਦੀ ਐਨਸੀਸੀ ਬੈਂਡ ਟੀਮ ਵੱਲੋਂ ਵਿਸ਼ੇਸ਼ ਧੁਨ ਵਜਾਉਣ ਦੇ ਨਾਲ ਨਾਲ ਸਕੂਲ ਦੇ ਵੱਖ-ਵੱਖ ਹਾਊਸ ਦੇ ਵਿਦਿਆਰਥੀਆਂ ਵੱਲੋਂ ਪਰੇਡ ਕੱਢੀ ਗਈ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪੋ੍ਗਰਾਮ ਪੇਸ਼ ਕੀਤਾ ਗਿਆ।
ਪਿੰ੍ਸੀਪਲ ਡਾਕਟਰ ਮਨੀਸ਼ਾ ਗੁਪਤਾ ਨੇ ਮੈਡਮ ਅੰਮਿ੍ਤਾ ਵੜਿੰਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੌਜੂਦਾ ਟਰਾਂਸਪੋਰਟ ਮੰਤਰੀ ਵੱਲੋਂ ਸਕੂਲ ਦੇ ਪ੍ਰਬੰਧ ਨਿਰਵਿਘਨ ਚੱਲਣ ਵਾਸਤੇ ਸਕੂਲ ਨੂੰ ਸਾਇਲੈਂਟ ਜਰਨੇਟਰ, ਫਰਨੀਚਰ ਅਤੇ 28 ਕੈਮਰੇ ਦਿੱਤੇ ਗਏ। ਜਿਸ ਦੇ ਲਈ ਪਿੰ੍ਸੀਪਲ ਮੈਡਮ, ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਵੱਲੋਂ ਧੰਨਵਾਦ ਕੀਤਾ ਗਿਆ। ਇਸਤੋਂ ਉਪਰੰਤ ਅੰਮਿ੍ਤਾ ਵੜਿੰਗ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੀਆਂ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਾਸਤੇ ਬਹੁਤ ਜ਼ਰੂਰੀ ਹਨ ਅਤੇ ਸਕੂਲਾਂ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਇਸਦੇ ਨਾਲ ਹੀ ਵਧ ਰਹੇ ਕਰੋਨਾ ਸੰਕਟ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਜ਼ਰੂਰੀ ਪਰਹੇਜ ਵਰਤਣ ਲਈ ਪੇ੍ਰਿਤ ਕੀਤਾ।
ਸਮੂਹ ਸਕੂਲ ਸਟਾਫ ਵੱਲੋਂ ਅੰਮਿ੍ਤਾ ਵੜਿੰਗ ਦਾ ਸਕੂਲ ‘ਚ ਆਉਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੈਡਮ ਮਨਦੀਪ ਕੌਰ ਵੱਲੋਂ ਇਸ ਪੋ੍ਗਰਾਮ ਦੇ ਵਿਚ ਪਹੁੰਚਣ ਲਈ ਸਰਪੰਚ ਬਾਬੂ ਸਿੰਘ, ਐਸਐਮਸੀ ਕਮੇਟੀ ਚੇਅਰਮੈਨ ਗੁਰਵਿੰਦਰ ਸਿੰਘ ਅਤੇ ਕਮੇਟੀ ਮੈਂਬਰ, ਪਿੰ੍ਸੀਪਲ ਪਲਵਿੰਦਰ ਸਿੰਘ, ਹਰਮੀਤ ਸਿੰਘ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਇਸ ਪੋ੍ਗਰਾਮ ਨੂੰ ਨੇਪਰੇ ਚਾੜਨ ਲਈ ਪਿੰ੍ਸੀਪਲ ਮੈਡਮ ਵੱਲੋਂ ਸਮੂਹ ਸਕੂਲ ਸਟਾਫ ਅਤੇ ਅਨੁਸ਼ਾਸਨੀ ਕਮੇਟੀ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਗਈ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਕਮਲਪ੍ਰਰੀਤ ਵੱਲੋਂ ਨਿਭਾਈ ਗਈ ਅਤੇ ਸਕੂਲ ‘ਚ ਅਨੁਸ਼ਾਸਨ ਤੇ ਬਾਕੀ ਦੇਖਰੇਖ ਦੇ ਪ੍ਰਬੰਧਾਂ ‘ਚ ਮੈਡਮ ਹਰਪ੍ਰਰੀਤ ਕੌਰ, ਰਮਨਦੀਪ ਕੌਰ, ਮੀਨਾ ਅਰੋੜਾ, ਸਵਾਤੀ, ਅਨੀਤਾ, ਸੁਨੀਤਾ, ਪੂਨਮ, ਸੋਨੀਆ, ਮਨਪ੍ਰਰੀਤ ਕੌਰ, ਪਰਮਿੰਦਰ ਕੌਰ, ਅਮਰਨਾਥ ਕੁਰਸ਼ੇਦ ਖਾਨ ਅਤੇ ਸਮੂਹ ਸਕੂਲ ਸਟਾਫ ਦਾ ਸਹਿਯੋਗ ਰਿਹਾ।
Sri Muktsar News Online,Latest News Muktsar,Muktsar News