ਪਾਰਲੀਮੈਂਟ ‘ਚ ਗੂੰਜਿਆ Bhagwant Mann ਨੂੰ ਖਰੀਦਣ ਦਾ ਮਾਮਲਾ, Ravneet Singh Bittu ਨੇ ਮੰਗਿਆ ਸਰਕਾਰ ਤੋਂ ਜਵਾਬ
ਸੰਗਰੂਰ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਬੀਜੇਪੀ ਉੱਪਰ ਖਰੀਦੋ-ਫਰੋਖਤ ਦੀ ਪੇਸ਼ਕਸ਼ ਦੇ ਲਾਏ ਇਲਜ਼ਾਮ ਦਾ ਮਾਮਲਾ ਪਾਰਲੀਮੈਂਟ ਵਿੱਚ ਵੀ ਗੁੰਜਿਆ। ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਇਹ ਮਾਮਲਾ ਉਠਾਉਂਦਿਆਂ ਸਰਕਾਰ ਤੋਂ ਜਵਾਬ ਮੰਗਿਆ ਹੈ।
ਰਵਨੀਤ ਬਿੱਟੂ ਨੇ ਲੋਕ ਸਭਾ ਵਿੱਚ ਸਰਕਾਰ ਨੂੰ ਕਿਹਾ ਕਿ ਉਹ ‘ਆਪ’ ਦੇ ਇੱਕ ਸੰਸਦ ਮੈਂਬਰ (ਭਗਵੰਤ ਮਾਨ) ਵੱਲੋਂ ਭਾਜਪਾ ’ਤੇ ਉਸ ਨੂੰ ਖਰੀਦਣ ਤੇ ਕੇਂਦਰ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਦੇ ਲਾਏ ਦੋਸ਼ਾਂ ਬਾਰੇ ਆਪਣੇ ਸਥਿਤੀ ਸਪਸ਼ਟ ਕਰੇ। ਬਿੱਟੂ ਨੇ ਕਿਹਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਮਾਨ ਨੂੰ ਇਹ ਬਿਆਨ ਸਦਨ ਦੇ ਬਾਹਰ ਨਹੀਂ ਬਲਕਿ ਅੰਦਰ ਦੇਣਾ ਚਾਹੀਦਾ ਸੀ।
ਰਵਨੀਤ ਬਿੱਟੂ ਨੇ ਕਿਹਾ ਕਿ ਸਿਆਸੀ ਲੋਕਾਂ ਲਈ ਅਜਿਹੀ ਗੱਲ ਸ਼ਰਮਸਾਰ ਕਰਨ ਵਾਲੀ ਹੈ ਤੇ ਕੇਂਦਰ ਸਰਕਾਰ ਨੂੰ ਮਾਨ ਦੇ ਇਨ੍ਹਾਂ ਦੋਸ਼ਾਂ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਬੇਸ਼ੱਕ ਬੀਜੇਪੀ ਨੇ ਭਗਵੰਤ ਮਾਨ ਦੇ ਇਸ ਇਲਜ਼ਾਮ ਨੂੰ ਆਪਣੀ ਹੀ ਪਾਰਟੀ ਉੱਪਰ ਦਬਾਅ ਬਣਾਉਣ ਦੀ ਰਣਨੀਤੀ ਦੱਸਿਆ ਹੈ ਪਰ ਇਸ ਨਾਲ ਸਿਆਸੀ ਉਬਾਲ ਆ ਗਿਆ ਹੈ।
ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਬੀਜੇਪੀ ‘ਤੇ ਇਲਜ਼ਾਮ ਲਾਏ ਹਨ ਕਿ ਪਾਰਟੀ ਦੇ ਸੀਨੀਅਰ ਲੀਡਰ ਨੇ ਉਨ੍ਹਾਂ ਨੂੰ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਭਗਵੰਤ ਮਾਨ ਨੇ ਕਿਹਾ,” ਮੈਨੂੰ ਚਾਰ ਦਿਨ ਪਹਿਲਾਂ ਫੋਨ ਆਇਆ ਸੀ ਕਿ ਮਾਨ ਸਾਬ ਬੀਜੇਪੀ ਵਿੱਚ ਆਉਣ ਦਾ ਕੀ ਲਾਉਂਗੇ। ਕੋਈ ਰਕਮ ਲਵੋਗੇ? ਜਾਂ ਤੁਹਾਨੂੰ ਕੋਈ ਕੈਬਨਿਟ ਰੈਂਕ ਦੇ ਦਈਏ। ਮੈਂ ਕਿਹਾ ਕਿ
ਮੈਂ ਮਿਸ਼ਨ ‘ਤੇ ਹਾਂ ਕਮਿਸ਼ਨ ‘ਤੇ ਨਹੀਂ। ਮੈਂ ਪੈਸੇ ਕਮਾਉਣ ਵਾਲਾ ਪੇਸ਼ਾ ਛੱਡ ਆਪ ਵਿੱਚ ਆਇਆ ਹਾਂ।”
ਅਹਿਮ ਗੱਲ ਹੈ ਕਿ ਭਗਵੰਤ ਮਾਨ ਨੇ ਇਹ ਦਾਅਵਾ ਉਸ ਵੇਲੇ ਕੀਤਾ ਹੈ ਜਦੋਂ ਅਕਾਲੀ ਲੀਡਰ ਮਨਜਿੰਦਰ ਸਿਰਸਾ ਦੇ ਬੀਜੇਪੀ ਵਿੱਚ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਲਜ਼ਾਮ ਲਾਇਆ ਹੈ ਕਿ ਸਿਰਸਾ ਨੂੰ ਡਰਾ-ਧਮਕਾ ਕੇ ਸ਼ਾਮਲ ਕੀਤਾ ਹੈ। ਇਸੇ ਦੌਰਾਨ ਹੀ ਭਗਵੰਤ ਮਾਨ ਨੇ ਐਤਵਾਰ ਨੂੰ ਕਿਹਾ ਹੈ ਕਿ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨੇ ਉਨ੍ਹਾਂ ਨੂੰ ਫੋਨ ਕਰਕੇ ਪੈਸਿਆਂ ਤੇ ਕੈਬਨਿਟ ਰੈਂਕ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਅਜਿਹੀ ਕਿਸੇ ਵੀ ਪੇਸ਼ਕਸ਼ ਤੋਂ ਨਾਂਹ ਕਰ ਦਿੱਤੀ ਹੈ।
Ravneet Singh Bittu, Bhagwant Mann, Latest Punjabi News online, Breaking Punjab News, Today Punjab News