ਬਾਸਕਟਬਾਲ ਖਿਡਾਰੀਆਂ ਨੂੰ ਫਲ ਤੇ ਬਾਲਾਂ ਭੇਟ ਕੀਤੀਆਂ
ਗਿੱਦੜਬਾਹਾ ਦੀ ਸਮਾਜ ਸੇਵੀ ਸੰਸਥਾ ਐਂਟੀ ਕੁਰਪਸ਼ਨ ਇੰਟਰਨੈਸ਼ਨਲ ਕਾਉਂਸਿਲ ਵੱਲੋਂ ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਬਾਸਕਟਬਾਲ ਖਿਡਾਰੀਆਂ ਨੂੰ ਫਲ-ਫਰੂਟ ਅਤੇ ਬਾਸਕਟਬਾਲਾਂ ਵੰਡੀਆਂ ਗਈਆਂ। ਇਸ ਮੌਕੇ ਬਾਸਕਟਬਾਲ ਕੋਚ ਜਗਸੀਰ ਪੁਰੀ ਏਐਸਆਈ ਪੰਜਾਬ ਪੁਲਿਸ ਵੀ ਉਚੇਚੇ ਤੌਰ ‘ਤੇ ਹਾਜ਼ਰ ਹੋਏ।
ਕੋਚ ਜਗਸੀਰ ਪੁਰੀ ਵੱਲੋਂ ਸੰਸਥਾ ਐਂਟੀ ਕੁਰਪਸ਼ਨ ਇੰਟਰਨੈਸਨਲ ਕਾਉਂਸਿਲ ਵੱਲੋਂ ਖਿਡਾਰੀਆਂ ਦੀ ਸਹਾਇਤਾ ਲਈ ਕੀਤੀ ਪਹਿਲ ਕਦਮੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨਾਂ੍ਹ ਕਿਹਾ ਕਿ ਇਸ ਤਰਾਂ੍ਹ ਦੇ ਕਦਮ ਚੁੱਕਣ ਨਾਲ ਖਿਡਾਰੀਆਂ ‘ਚ ਇੱਕ ਨਵਾਂ ਜੋਸ਼ ਭਰਦਾ ਹੈ ਅਤੇ ਖਿਡਾਰੀ ਕਿਸੇ ਬੁਰੀ ਸੰਗਤ ਤੋਂ ਦੂਰ ਰਹਿੰਦਾ ਹੈ ਤੇ ਨਸ਼ੇ ਆਦਿ ਕਰਨ ਤੋਂ ਵੀ ਬਚ ਸਕਦਾ ਹੈ। ਨਾਲ ਹੀ ਉਨਾਂ੍ਹ ਹੋਰ ਲੋਕਾਂ ਨੂੰ ਵੀ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਵੱਲ ਖਿੱਚਣ ਲਈ ਇਹੋ ਜਿਹੇ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਨੌਜਵਾਨਾਂ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਅਤੇ ਕੋਚ ਪੁਰੀ ਵੱਲੋਂ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਲਿਆ ਗਿਆ ਕਿ ਨਵੇਂ ਸਾਲ ਦੇ ਸ਼ੁਰੂ ਮਹੀਨੇ ਵਿੱਚ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸੇ ਸਟੇਡੀਅਮ ਵਿੱਚ ਨੈਸ਼ਨਲ ਪੱਧਰ ਦੇ ਬਾਸਕਟਬਾਲ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਕਾਉਂਸਿਲ ਦੇ ਅਹੁਦੇਦਾਰਾਂ ਵੱਲੋਂ ਵੀ ਹਰ ਸੰਭਵ ਆਪਣਾ ਯੋਗਦਾਨ ਪਾਉਣ ਦੀ ਤਸੱਲੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪੰਜਾਬ ਪ੍ਰਦੇਸ ਪ੍ਰਧਾਨ ਮੁਕੇਸ ਗਰਗ, ਪ੍ਰਦੇਸ਼ ਚੇਅਰਮੈਨ ਜਯੰਤ ਜੈਨ, ਪ੍ਰਦੇਸ਼ ਜਨਰਲ ਸਕੱਤਰ ਬਲਵਿੰਦਰ ਗਰਗ, ਪ੍ਰਦੇਸ਼ ਸੀਨੀ. ਉਪ ਪ੍ਰਧਾਨ ਜਤਿੰਦਰ ਗੋਇਲ ਅਤੇ ਜ਼ਲਿ੍ਹਾ ਕੋ-ਆਰਡੀਨੇਟਰ ਭਾਰਤ ਭੂਸ਼ਨ ਛਾਬੜਾ ਆਦਿ ਹੋਰ ਮੈਂਬਰ ਵੀ ਹਾਜ਼ਰ ਸਨ।
Muktsar News,Latest Muktsar News,Today Muktsar News,Muktsar,Sri Muktsar Sahib Online News