ਪੁਲਿਸ ਤੇ ਨਸ਼ੇ ਦੇ ਦੋਸ਼ ਲਾਉਂਦਾ, ਸੜਕ ਤੇ ਲੰਮਾ ਪੈ ਗਿਆ ਨੌਜਵਾਨ
ਇੱਕ ਨੌਜਵਾਨ ਦਾ ਮੁੱਖ ਸੜਕ ਤੇ ਹਾਈਵੋਲਟੇਜ਼ ਡਰਾਮਾ
ਅੱਜ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਬਾਈਪਾਸ ਤੇ ਇੱਕ ਨੌਜਵਾਨ ਜ਼ੋ ਖੁਦ ਨੂੰ ਮਲੋਟ ਦਾ ਵਾਸੀ ਦੱਸ ਰਿਹਾ ਸੀ ਸੜਕ ਤੇ ਲੇਟ ਗਿਆ, ਇਸ ਨੌਜਵਾਨ ਨੇ ਕਥਿਤ ਤੌਰ ਤੇ ਦੋਸ਼ ਲਾਏ ਕਿ ਮਲੋਟ ਵਿਚ ਪੁਲਿਸ ਆਪ ਹੀ ਚਿੱਟਾ ਵਿਕਾ ਰਹੀ ਹੈ, ਨੌਜਵਾਨ ਦਾ ਕਹਿਣਾ ਸੀ ਕਿ ਕਥਿਤ ਤੌਰ ਤੇ ਉਸ ਨੇ ਕਈ ਵਾਰ ਸਿਕਾਇਤ ਕੀਤੀ ਹੈ, ਪਰ ਮਲੋਟ ਵਿਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ।ਉਸਨੇ ਕਿਹਾ ਕਿ ਅੱਜ ਮੈਨੂੰ ਕਥਿਤ ਤੌਰ ਤੇ ਧਮਕੀ ਦਿੱਤੀ ਗਈ ਹੈ ਕਿ 6 ਸਾਲ ਲਈ ਅੰਦਰ ਕਰ ਦਿੱਤਾ ਜਾਵੇਗਾ। ਇਸ ਨੌਜਵਾਨ ਨੇ ਪੁਲਿਸ ਤੇ ਮਿਲੀਭੁਗਤ ਦੇ ਦੋਸ਼ ਤੱਕ ਲਾ ਦਿੱਤੇ।
ਗੱਲਬਾਤ ਦੌਰਾਨ ਇਹ ਨੌਜਵਾਨ ਇਹ ਵੀ ਕਹਿੰਦਾ ਰਿਹਾ ਕਿ ਉਹ ਪਹਿਲਾ ਆਪ ਵੀ ਚਿੱਟਾ ਲਾਉਂਦਾ ਰਿਹਾ ਅਤੇ ਉਹ ਮਲੋਟ ਦੇ ਨੇੜਲੇ 50 ਅਜਿਹੇ ਨੌਜਵਾਨਾਂ ਦੇ ਨਾਮ ਗਿਣਾ ਸਕਦਾ ਜਿੰਨ੍ਹਾਂ ਦੀ ਚਿੱਟੇ ਕਾਰਨ ਮੌਤ ਹੋ ਗਈ। ਲਗਾਤਾਰ ਆ ਰਹੀ ਟਰੈਫਿਕ ਸਮੱਸਿਆ ਦੇ ਚੱਲਦਿਆ ਮੌਕੇ ਤੇ ਖੁਦ ਟਰੈਫਿਕ ਇੰਚਾਰਜ਼ ਪਹੁੰਚੇ ਅਤੇ ਉਹਨਾਂ ਇਸ ਨੌਜਵਾਨ ਨੂੰ ਕਾਰ ਰਾਹੀ ਦੋ ਪੁਲਿਸ ਮੁਲਾਜਮਾਂ ਨਾਲ ਭੇਜ਼ ਦਿੱਤਾ। ਫਿਲਹਾਲ ਇਹ ਨੌਜਵਾਨ ਦੀਆਂ ਗੱਲਾਂ ਵਿਚ ਕੀ ਸੱਚਾਈ ਜਾਂ ਇਹ ਨੌਜਵਾਨ ਨੇ ਇਸ ਤਰ੍ਹਾਂ ਕਿਉਂ ਕੀਤਾ ਇਹ ਤਾਂ ਪੁਲਿਸ ਹੀ ਜਾਂਚ ਉਪਰੰਤ ਦੱਸ ਸਕਦੀ ਹੈ ਪਰ ਇਸ ਇੱਕ ਨੌਜਵਾਨ ਦੇ ਹਾਈਵੋਲਟੇਜ਼ ਡਰਾਮੇ ਨੇ ਕਈ ਸਵਾਲ ਜਰੂਰ ਖੜ੍ਹੇ ਕੀਤੇ ਹਨ। ਪਰ ਫਿਲਹਾਲ ਪੁਲਿਸ ਇਸ ਮਾਮਲੇ ਵਿਚ ਚੁੱਪ ਨਜ਼ਰ ਆ ਰਹੀ ਹੈ।
आज बाद दोपहर श्री मुक्तसर साहब के कोटकपूरा बाइपास और एक नौजवान जो ख़ुद को मलोट का निवासी बता रहा था सड़क पर लेट गया, इस नौजवान ने कथित तौर पर दोश लगाऐ कि मलोट में पुलिस आप ही सफ़ेद बिका रही है, नौजवान का कहना था कि कथित तौर पर उस ने कई बार सिकायत की है, परन्तु मलोट में सफ़ेद सरेआम बिक रहा है।उसने कहा कि आज मुझे कथित तौर पर धमकी दी गई है कि 6साल के लिए अंदर कर दिया जायेगा।
इस नौजवान ने पुलिस और मिलीभुगत के दोश तक लगा दिए। बातचीत दौरान यह नौजवान यह भी कहता रहा कि वह पहला आप भी सफ़ेद लगाता रहा और वह मलोट के पास के 50 ऐसे नौजवानों के नाम गिना सकता जितना की सफ़ेद कारण मौत हो गई। लगातार आ रही ट्रैफ़िक समस्या के चलते मौके पर ख़ुद ट्रैफ़िक इंचार्ज पहुँचे और उन्होंने इस नौजवान को कार राही दो पुलिस मुलाजिमों के साथ भेज दिया। फ़िलहाल यह नौजवान की बातों में क्या सच्चाई या यह नौजवान ने इस तरह क्यों किया यह तो पुलिस ही जांच उपरांत बता सकती है परन्तु इस एक नौजवान के हाईवोलटेज़ ड्रामे ने कई सवाल ज़रूर ठहरे किये हैं। परन्तु फ़िलहाल पुलिस इस मामलो में चुप नज़र आ रही है।
Sri Muktsar Sahib Online News Portal