ਏ.ਡੀ.ਸੀ ਮੈਡਮ ਰਾਜਦੀਪ ਕੋਰ ਕੋਲ ਨਹੀ ਹੈ ਸਮਾਂ ਪੱਤਰਕਾਰਾਂ ਨੂੰ ਮਿਲਣ ਦਾ ?
ਸ਼੍ਰੀ ਮੁਕਤਸਰ ਸਾਹਿਬ, 08 ਦਸੰਬਰ ( ਮਨਪ੍ਰੀਤ ਮੋਨੂੰ ) ਇੱਕ ਪਾਸੇ ਤਾਂ ਸੱਤਾ ‘ਚ ਆਉਣ ਲਈ ਆਮ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸਰਕਾਰੀ ਦਫਤਰਾਂ ‘ਚ ਖੱਜਲ-ਖਾਆਰੀ ਤੋ ਛੁਟਕਾਰਾਂ ਦਿਵਾਉਣ ਦੇ ਸੁਪਨੇ ਦਿਖਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਆਮ ਜਨਤਾ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ‘ਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ |
ਸਿਆਸੀ ਲੀਡਰਾਂ ਵੱਲੋ ਕੀਤੇ ਜਾ ਰਹੇ ਵਾਅਦੇ ਸਿਰਫ ‘ਤੇ ਸਿਰਫ ਸਿਆਸੀ ਲੋਕਾਂ ਲਈ ਹਨ ਨਾ ਕੀ ਆਮ ਜਨਤਾ ਲਈ ? ਆਮ ਜਨਤਾ ਤਾਂ ਪਹਿਲ੍ਹਾਂ ਦੀ ਤਰ੍ਹਾਂ ਹੀ ਖੱਜਲ-ਖੁਆਰ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਸਬੰਧਤ ਅਧਿਕਾਰੀਆਂ ਵੱਲੋ ਵੀ ਆਮ ਜਨਤਾ ਨੂੰ ਪਾਸੇ ਰੱਖ ਸਿਆਸੀ ਲੀਡਰਾਂ ਦਾ ਸਾਥ ਦਿੱਤਾ ਜਾ ਰਿਹਾ ਹੈ | ਬੀਤੇ ਪਰਸੋਂ ਸਾਡੇ ਪੱਤਰਕਾਰ ਵੱਲੋ ਮਿੱਨੀ ਸੈਕਟਰੀਏਟ (ਡੀ.ਸੀ ਦਫਤਰ) ਚੋਂ ਜਾਣਕਾਰੀ ਹਾਸਿਲ ਕਰਨ ਲਈ ਮੋਕੇ ‘ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਕਤ ਅਧਿਕਾਰੀਆ ਵੱਲੋ ਆਮ ਜਨਤਾ ਨੂੰ ਖੱਜਲ ਕੀਤਾ ਜਾ ਰਿਹਾ ਸੀ ਅਤੇ ਸਿਆਸੀ ਲੀਡਰਾਂ ਦੇ ਨਜ਼ਦੀਕੀਆ ਨੂੰ ਮਿਲਣ ਲਈ ਪਹਿਲ੍ਹ ਦਿੱਤੀ ਜਾ ਰਹੀ ਸੀ |
ਜਦ ਇਸ ਸਬੰਧੀ ਸਾਡੇ ਪੱਤਰਕਾਰ ਵੱਲੋ ਇਸ ਸਬੰਧੀ ਏ.ਡੀ.ਸੀ ਮੈਡਮ ਰਾਜਦੀਪ ਕੋਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤਕਰੀਬਨ 45 ਮਿੰਟ ਉਡੀਕ ਕਰਨ ਤੋ ਬਾਅਦ ਵੀ ਮਿਲਣ ਲਈ ਸਮਾਂ ਨਹੀ ਦਿੱਤਾ | ਉਸ ਤੋ ਬਾਅਦ ਏ.ਡੀ.ਸੀ ਮੈਡਮ ਦੇ ਦਫਤਰ ਦੇ ਬਾਹਰ ਆਮ ਜਨਤਾ ਦੀ ਭੀੜ੍ਹ ਉਕਤ ਅਧਿਕਾਰੀ ਨੂੰ ਮਿਲਣ ਲਈ ਜਮਾਂ ਹੋ ਗਈ ਫਿਰ ਵੀ ਮੈਡਮ ਨੇ ਆਮ ਜਨਤਾ ਨੂੰ ਮਿਣ ਦਾ ਸਮਾਂ ਨਹੀ ਦਿੱਤਾ ਜਾ ਰਿਹਾ ਸੀ ਅਤੇ ਇਸ ਦੇ ਉਲਟ ਕਾਫੀ ਸਮਾਂ ਬਾਅਦ ‘ਚ ਆ ਰਹੇ ਸਿਆਸੀ ਲੀਡਰਾਂ ਦੇ ਨਜ਼ਦੀਕੀਆ ਨੂੰ ਮਿਲਣ ਦੀ ਪਹਿਲ੍ਹ ਦਿੱਤੀ ਜਾ ਰਹੀ ਸੀ |
ਹੈਰਾਨਗੀ ਦੀ ਗੱਲ ਇਹ ਹੈ ਕਿ ਉਕਤ ਅਧਿਕਾਰੀਆ ਪਾਸ ਪੱਤਰਕਾਰਾਂ ਨੂੰ ਮਿਲਣ ਦਾ ਸਮਾਂ ਨਹੀ ਹੈ ਤਾਂ ਆਮ ਜਨਤਾ ਨੂੰ ਮਿਲਣ ਲਈ ਸਮਾਂ ਕਿਵੇ ਦੇਣਗੇ ? ਜਾ ਤਾਂ ਉਕਤ ਅਧਿਕਾਰੀ ਨੂੰ ਮਿਲਣ ਲਈ ਸਿਆਸੀ ਲੀਡਰ ਦੀ ਸ਼ਿਫਾਰਿਸ਼ ਹੋਵੇ ਤਾਂ ਉਕਤ ਅਧਿਕਾਰੀਆ ਨੂੰ ਮਿਲਣਾ ਸੋਖਾ ਹੋ ਸਕਦਾ ਹੈ ਨਹੀ ਤਾਂ ਉਕਤ ਅਧਿਕਾਰੀ ਨੂੰ ਮਿਲਣਾ ਵੀ ਸੰਭਵ ਨਹੀ ? ਜੇਕਰ ਹਰੇਕ ਦਫਤਰ ‘ਚ ਆਮ ਜਨਤਾ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਤਾਂ ਸਬੰਧਤ ਅਧਿਕਾਰੀ ਅਤੇ ਦਫਤਰ ਦਾ ਰੱਬ ਹੀ ਰਾਖਾ |