ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਤੇ ਸਟੋਰੀਆਂ ਤੇ ਤੇਜ ਰਫਤਾਰ ਕਾਰਨ ਵਧ ਰਹੇ ਹਨ ਸੜਕੀ ਹਾਦਸੇ ਭਿਆਨਕ ਸੜਕੀ ਹਾਦਸਿਆਂ ਕਾਰਨ ਜਾ ਰਹੀਆਂ ਹਨ ਕੀਮਤੀ ਜਾਨਾਂ – ਜਸਪ੍ਰੀਤ ਛਾਬੜਾ
ਸ਼੍ਰੀ ਮੁਕਤਸਰ ਸਾਹਿਬ, 08 ਦਸੰਬਰ ( ਮਨਪ੍ਰੀਤ ਮੋਨੂੰ ) ਮੁਕਤੀਸਰ ਵੈੱਲਫੇਅਰ ਕਲੱਬ (ਰਜਿ.)ਨੈਸਨਲ ਐਵਾਰਡੀ ਐਨ.ਜੀ.ਓ ਦੇ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਸੜਕ ਸੁਰੱਖਿਆ ਕੌਂਸਲ ਜਸਪ੍ਰੀਤ ਸਿੰਘ ਛਾਬਡਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ
ਕਿ ਉਹ ਕਾਰ ਚਲਾਉਂਦੇ ਸਮੇਂ ਮੋਬਾਇਲ ਫੋਨ ਤੇ ਸਟੋਰੀਆਂ ਪਾਉਣ ਦੇ ਫੈਸ਼ਨ ਨੂੰ ਤੁਰੰਤ ਰੋਕਣ ਅਤੇ ਤੇਜ ਰਫਤਾਰ ਦੇ ਵਿਚ ਵਾਹਨ ਚਲਾਨ ਤੋਂ ਗੁਰੇਜ਼ ਕਰਨ ਉਨ੍ਹਾਂ ਨੇ ਕਿਹਾ ਕਿ ਸੋਸਲ ਮੀਡੀਆ ਤੇ ਬਹੁਤ ਵਾਰ ਦੇਖਣ ਵਿੱਚ ਆਇਆ ਹੈ ਕਿ ਨੌਜਵਾਨ ਪੀੜ੍ਹੀ ਕਾਰ ਚਲਾਉਂਦੇ ਹੋਏ ਵੀਡੀਓ ਬਣਾ ਕੇ ਸਟੇਟਸ ਪਾ ਰਹੀ ਹੈ ਜਿਸ ਕਰ ਕੇ ਵਾਹਨ ਚਾਲਕ ਦਾ ਸਾਰਾ ਧਿਆਨ ਮੋਬਾਇਲ ਵਿਚ ਚਲਾ ਜਾਂਦਾ ਹੈ ਤੇ ਉਸਦਾ ਵਾਹਨ ਗਲਤ ਸਾਈਡ ਚਲਾ ਜਾਂਦਾ ਹੈ ਜਿਸ ਕਰਕੇ ਬੇਕਸੂਰ ਸਾਹਮਣੇ ਆਉਣ ਵਾਲ਼ਾ ਵਾਹਨ ਚਾਲਕ ਵੀ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ
ਉਨ੍ਹਾਂ ਨੇ ਕਿਹਾ ਕਿ ਵੀਹ ਸਾਲ ਤੋਂ ਲੈ ਕੇ ਪੈਂਤੀ ਸਾਲ ਦੀ ਉਮਰ ਤੱਕ ਦੇ ਨੌਜਵਾਨ ਬਹੁਤ ਤੇਜ਼ ਰਫਤਾਰ ਵਿੱਚ ਆਪਣਾ ਵਾਹਨ ਚਲਾ ਰਹੇ ਹਨ ਉਨ੍ਹਾਂ ਨੂੰ ਰੋਜ਼ਾਨਾ ਹੋ ਰਹੇ ਭਿਆਨਕ ਸੜਕੀ ਹਾਦਸਿਆਂ ਵੱਲ ਦੇਖਣਾ ਚਾਹੀਦਾ ਹੈ ਕੀ ਤੇਜ ਰਫਤਾਰ ਅਤੇ ਮੋਬਾਇਲ ਫੋਨ ਦੀ ਵਰਤੋਂ ਨਾਲ ਸੜਕੀ ਹਾਦਸੇ ਦੇ ਰੂਪ ਕਿੰਨੇ ਭਿਆਨਕ ਹਨ ਹਾਦਸਾਗ੍ਰਸਤ ਹੋਏ ਵਾਹਨ ਦੇ ਟੁਕੜੇ ਦੂਰ ਦੂਰ ਤੱਕ ਖਿੱਲਰ ਜਾਂਦੇ ਹਨ ਤੇ ਇਨਸਾਨੀ ਜਿੰਦਗੀ ਦਾ ਬਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ
ਕਿ ਉਹ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਹੋਏ ਆਪਣੇ ਵਾਹਨ ਨੂੰ ਘੱਟ ਰਫਤਾਰ ਵਿੱਚ ਚਲਾਉਣ ਅਤੇ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਉਨ੍ਹਾਂ ਨੇ ਕਿਹਾ ਕਿ ਸੜਕੀ ਹਾਦਸੇ ਤੋਂ ਬਾਅਦ ਕਿਸੇ ਦੀ ਕੋਈ ਸਿਫ਼ਾਰਸ਼ ਨਹੀਂ ਚੱਲਦੀ ਅਤੇ ਇਨਸਾਨ ਆਪਣੀ ਕੀਮਤੀ ਜ਼ਿੰਦਗੀ ਨੂੰ ਗੁਆ ਬੈਠਦਾ ਹੈ ਅਤੇ ਦੂਸਰੇ ਵਾਹਨ ਚਾਲਕ ਨੂੰ ਵੀ ਮੌਤ ਦੇ ਮੂੰਹ ਵੱਲ ਲੈ ਜਾਂਦਾ ਹੈ