ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਤੇ ਬੱਚਿਆਂ ਦੇ ਸਰਟੀਫਿਕੇਟ ਬਣਾਉਣ ਲਈ ਕੈਂਪ ਲਗਾਇਆ
ਹਲਕਾ ਗਿੱਦੜਬਾਹਾ ਦੇ ਵਿਧਾਇਕ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕੇ ਦੇ ਪਿੰਡ ਭਲਾਈਆਣਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਬੱਚਿਆਂ ਦੇ ਸਰਟੀਫਿਕੇਟ ਬਣਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੇ ਨੋਡਲ ਅਫ਼ਸਰ ਪੰਕਜ ਕੁਮਾਰ ਸੀਡੀਪੀਓ ਗਿੱਦੜਬਾਹਾ ਨੇ ਦੱਸਿਆ ਕਿ ਕੈਂਪ ਦੌਰਾਨ ਮੰਦਬੁੱਧੀ, ਅੰਗਹੀਣ ਅਤੇ ਹੋਰ ਜ਼ਰੂਰਤਮੰਦ ਵਿਅਕਤੀਆਂ ਅਤੇ ਬੱਚਿਆਂ ਦੇ ਸਰਟੀਫਿਕੇਟ ਬਣਾਏ ਜਾ ਰਹੇ ਹਨ ਤਾਂ ਜੋ ਉਨਾਂ੍ਹ ਨੂੰ ਇਹ ਸਰਟੀਫਿਕੇਟ ਬਣਾਉਣ ਲਈ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਕੈਂਪ ਦੇ ਇੰਚਾਰਜ ਗੁਰਪਿੰਦਰ ਮੰਟਾ ਅਤੇ ਦੀਪਕ ਤੇਜਾ ਬਬਾਣੀਆਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਬੁਢਾਪਾ, ਵਿਧਵਾ, ਅਪੰਗ ਵਿਅਕਤੀਆਂ ਦੇ ਪੈਨਸ਼ਨ ਫਾਰਮ ਵੀ ਭਰੇ ਗਏ।
ਕੈਂਪ ‘ਚ ਡਾਕਟਰਾਂ ਦੀ ਟੀਮ ਨੇ ਜ਼ਰੂਰਤਮੰਦ ਸਰਟੀਫਿਕੇਟ ਲਈ ਸਬੰਧਤ ਵਿਅਕਤੀਆਂ ਅਤੇ ਬੱਚਿਆਂ ਦੀ ਜਾਂਚ ਵੀ ਕੀਤੀ ਅਤੇ ਸਰਟੀਫਿਕੇਟ ਮੌਕੇ ‘ਤੇ ਹੀ ਬਣਾਏ ਗਏ। ਕੈਂਪ ਇੰਚਾਰਜ ਗੁਰਪਿੰਦਰ ਮੰਟਾ ਨੇ ਦੱਸਿਆ ਕਿ ਅੱਜ ਕੈਂਪ ਦੌਰਾਨ ਕਰੀਬ 100 ਵਿਅਕਤੀਆਂ ਵੱਲੋਂ ਰਜਿਸਟੇ੍ਸ਼ਨ ਕਰਵਾਈ ਗਈ, ਜਿਨਾਂ੍ਹ ਵਿੱਚੋਂ 80 ਸਰਟੀਫਿਕੇਟ ਮੌਕੇ ‘ਤੇ ਬਣਾਏ ਗਏ ਜਦਕਿ 10 ਵਿਅਕਤੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਅਤੇ 10 ਵਿਅਕਤੀਆਂ ਨੂੰ ਅੱਖਾਂ ਦੀ ਮਸ਼ੀਨੀ ਜਾਂਚ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਇਸ ਮੌਕੇ ਡਾ. ਗੁਰਪ੍ਰਰੀਤ ਚੀਮਾ, ਡਾ. ਧਰਿੰਦਰ ਗੋਇਲ, ਡਾ. ਮਹਿੰਦਰਾ ਹਰਸ਼ਪ੍ਰਰੀਤ ਕੌਰ ਸਿਵਲ ਹਸਪਤਾਲ ਗਿੱਦੜਬਾਹਾ, ਡਾ.ਅਰਪਣ ਸ੍ਰੀ ਮੁਕਤਸਰ ਸਾਹਿਬ, ਡਾ.ਮਮਤਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਡਾ. ਰਾਹੁਲ ਜਿੰਦਲ ਸ੍ਰੀ ਮੁਕਤਸਰ ਸਾਹਿਬ ਹਾਜ਼ਰ ਰਹੇ ਇਸ ਕੈਂਪ ਨੂੰ ਸਫ਼ਲ ਕਰਨ ਵਿੱਚ ਗੁਰਪ੍ਰਰੀਤ ਸਿੰਘ ਭਲਾਈਆਣਾ, ਜਸਵਿੰਦਰ ਸਿੰਘ ਸਰਪੰਚ ਚੋਟੀਆਂ, ਗਗਨ ਮਲੋਟ, ਗੁਰਦਾਸ ਸਿੰਘ ਮੈਂਬਰ ਕੋਟਲੀ, ਖੁਸ਼ੀ ਜੱਸੇਆਣਾ, ਜਸਵਿੰਦਰ ਸਿੰਘ, ਗੁਰਭਾਗ ਸਿੰਘ, ਮੰਦਰ ਸਿੰਘ, ਸੁਖਦਰਸ਼ਨ ਸਿੰਘ, ਜਗਤਾਰ ਸਿੰਘ, ਬਿੰਦਰ ਸਿੰਘ ਅਕਾਲੀ ਸਮੇਤ ਕਈ ਪਿੰਡ ਵਾਸੀ ਅਤੇ ਆਂਗਣਵਾੜੀ ਵਰਕਰਾਂ ਦਾ ਸਹਿਯੋਗ ਰਿਹਾ।