google.com, pub-8820697765424761, DIRECT, f08c47fec0942fa0
Muktsar News

ਐਡਵੋਕੇਟ ਹਰਦੀਪ ਸਿੰਘ ਭੰਗਾਲ 7ਵੀਂ ਵਾਰ ਬਣੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Muktsar News

ਐਡਵੋਕੇਟ ਹਰਦੀਪ ਸਿੰਘ ਭੰਗਾਲ ਬਾਰ ਐਸੋਸੀਏਸ਼ਨ ਦੇ 7ਵੀਂ ਵਾਰ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੀਆਂ ਚੋਣਾਂ ਸੰਬੰਧੀ ਰਿਟਰਨਿੰਗ ਅਫ਼ਸਰ ਐਡਵੋਕੇਟ ਨਿਰੰਜਨ ਸਿੰਘ ਅਤੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਐਡਵੋਕੇਟ ਰਾਮ ਨਾਥ ਗੁਪਤਾ ਨੇ ਦੱਸਿਆ ਕਿ 17 ਦਸੰਬਰ ਨੂੰ ਹੋਣ ਜਾ ਰਹੇ ਗਿੱਦੜਬਾਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਅੱਜ ਫਾਰਮ ਭਰਨ ਦੇ ਅੰਤਿਮ ਦਿਨ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਹਰਦੀਪ ਸਿੰਘ ਭੰਗਾਲ ਤੋਂ ਇਲਾਵਾ ਕਿਸੇ ਵੀ ਹੋਰ ਉਮੀਦਵਾਰ ਵੱਲੋਂ

ਨਾਮਜਦਗੀ ਫਾਰਮ ਦਾਖਲ ਨਾ ਕਰਨ ਕਰਕੇ ਐਡਵੋਕੇਟ ਭੰਗਾਲ ਬਿਨਾਂ ਮੁਕਾਬਲਾ 7ਵੀਂ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ, ਜਦੋਂਕਿ ਐਡਵੋਕੇਟ ਸਨੇਹਪ੍ਰਰੀਤ ਸਿੰਘ ਮਾਨ ਲਗਾਤਾਰ 7ਵੀਂ ਵਾਰ ਬਿਨਾਂ ਮੁਕਾਬਲਾ ਸਕੱਤਰ ਅਤੇ ਹਰਸਿਮਰਨ ਸਿੱਧੂ ਬਿਨਾਂ ਮੁਕਾਬਲਾ ਕੈਸ਼ੀਅਰ ਬਣੇ।

ਉਨਾਂ੍ਹ ਦੱਸਿਆ ਕਿ ਹੁਣ ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸਿਮਰਜੀਤ ਸਿੰਘ ਸੋਹੀ ਤੇ ਐਡਵੋਕੇਟ ਸਾਗਰ ਕੁਮਾਰ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਮੈਡਮ ਵੀਰਪਾਲ ਕੌਰ, ਐਡਵੋਕੇਟ ਭਰਤ ਕੁਮਾਰ ਗੋਇਲ ਅਤੇ ਐਡਵੋਕੇਟ ਜਨਜਿੰਦਰ ਧਾਲੀਵਾਲ ਮੁਕਾਬਲੇ ਵਿਚ ਹਨ ਅਤੇ ਇੰਨਾਂ੍ਹ ਅਹੁਦਿਆਂ ਲਈ ਚੋਣ ਬਾਰ ਦੇ ਦਫ਼ਤਰ ਵਿਖੇ 17 ਦਸੰਬਰ ਨੂੰ ਹੋਵੇਗੀ।

Related Articles

Leave a Reply

Your email address will not be published. Required fields are marked *

Back to top button