google.com, pub-8820697765424761, DIRECT, f08c47fec0942fa0
Muktsar News

ਜਗਦੀਪ ਸਿੰਘ ਕਾਕਾ ਬਰਾੜ ਨੂੰ ‘ਆਪ’ ਨੇ ਐਲਾਨਿਆ ਉਮੀਦਵਾਰ, ਵਰਕਰ ਬਾਗੋਬਾਗ

Muktsar News

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ 30 ਉਮੀਦਵਾਰਾਂ ਦੀ ਲਿਸਟ ਜਾਰੀ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਤੋਂ ਹਲਕਾ ਇੰਚਾਰਜ਼ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਮੀਦਵਾਰ ਐਲਾਨਿਆ ਗਿਆ।

ਪਾਰਟੀ ਵੱਲੋਂ ਲਿਸਟ ਜਾਰੀ ਹੁੰਦਿਆਂ ਕਾਕਾ ਬਰਾੜ ਦੇ ਗ੍ਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਸ ਮੌਕੇ ਹਲਕਾ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਉਪਰੰਤ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ, ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਪਾਰਟੀ ਦੀ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਇਸ ਸੀਟ ਨੂੰ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।

ਉਨਾਂ੍ਹ ਹਲਕੇ ਦੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ ਕਿ ਜੋ ਉਨਾਂ ਦੇ ਹਮੇਸ਼ਾ ਮੋਢੇ ਨਾਲ ਮੋਢਾ ਲਗਾਕੇ ਖੜੇ ਹਨ। ਉਨਾਂ੍ਹ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ‘ਤੇ ਚੋਣ ਲੜੇਗੀ ਅਤੇ ਜਿਸ ਤਰਾਂ੍ਹ ਦਿੱਲੀ ਵਿਖੇ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਵੱਲੋਂ ਵਿਕਾਸ ਦੇ ਕੰਮ ਕੀਤੇ ਗਏ ਉਸੇ ਤਰਾਂ੍ਹ ਸੂਬੇ ‘ਚ ਵਿਕਾਸ ਦੇ ਕੰਮ ਕੀਤੇ ਜਾਣਗੇ।

ਕਾਕਾ ਬਰਾੜ ਨੇ ਕਿਹਾ ਕਿ ਲੋਕ ਇਸ ਵਾਰ ਅਰਵਿੰਦ ਕੇਜ਼ਰੀਵਾਲ ਨੂੰ ਜਰੂਰ ਮੌਕਾ ਦੇਣਗੇ ਅਤੇ ਰਵਾਇਤੀ ਪਾਰਟੀਆਂ ਨੂੰ ਚਲਦਾ ਕਰਨਗੇ। ਇਸ ਮੌਕੇ ਹਾਰ ਪਾਕੇ ਮੂੰਹ ਮਿੱਠਾ ਕਰਵਾਕੇ ਵਰਕਰਾਂ ਵੱਲੋਂ ‘ਕਾਕਾ ਬਰਾੜ’ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸੁਖਜਿੰਦਰ ਸਿੰਘ ਬੱਬਲੂ ਬਰਾੜ, ਸੁਖਪਾਲ ਸਿੰਘ ਫੱਤਣਵਾਲਾ, ਕਿਸਾਨ ਵਿੰਗ ਦੇ ਜਿਲਾਂ੍ਹ ਪ੍ਰਧਾਨ ਸੁਰਜੀਤ ਸਿੰਘ ਸੰਧੂ ਲੁਬਾਣਿਆਂਵਾਲੀ, ਜਸਵਿੰਦਰ ਸਿੰਘ ਹੇਅਰ, ਜਗਮੋਹਨ ਸਿੰਘ ਬਰਾੜ, ਜੈ ਚੰਦ ਭੰਡਾਰੀ, ਗੁਰਪਾਲ ਸਿੰਘ ਗਿੱਕ, ਦਰਸ਼ਨ ਸਿੰਘ ਗੋਨਿਆਣਾ, ਅਮਨਦੀਪ ਸਿੰਘ ਖੋਖਰ, ਦਿਨੇਸ਼ ਰਾਜਪੁਰੋਹਿਤ, ਨੱਥਾ ਸਿੰਘ, ਹਰਚਰਨ ਸਿੰਘ, ਬਾਬੂ ਸਿੰਘ ਧੀਮਾਨ, ਕਮਲ ਸਿੰਘ, ਅਮਿੰ੍ਤਪਾਲ ਸਿੰਘ, ਰੇਸ਼ਮ ਸਿੰਘ ਆਦਿ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button