ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਏਟਕ ਨੇ ਸੌਂਪਿਆ ਏਡੀਸੀ ਨੂੰ ਮੰਗ ਪੱਤਰ
ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਏਟਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਕੌਰ ਰਣਜੀਤਗੜ੍ਹ ਦੀ ਅਗਵਾਈ ‘ਚ ਇੱਕ ਵਫ਼ਦ ਏਡੀਸੀ ਰਾਜਦੀਪ ਕੌਰ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਸੌਂਪਿਆ।
ਮੰਗ ਪੱਤਰ ਰਾਹੀਂ ਆਗੂਆਂ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲਾਗੂ ਕੀਤੀ ਜਾਵੇ ਤੇ ਫੈਸੀਲੀਏਟਰ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ, ਆਸ਼ਾ ਵਰਕਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ, 10 ਆਸ਼ਾ ਵਰਕਰਾਂ ਪਿੱਛੇ 1 ਫੈਸੀਲੀਏਟਰ ਨਿਯੁਕਤ ਕੀਤਾ ਜਾਵੇ, ਕੀਤੇ ਗਏ ਕੰਮਾਂ ਦਾ ਮਿਹਨਤਾਨਾ ਹਰ ਮਹੀਨੇ 5 ਤਰੀਕ ਤੱਕ ਖਾਤਿਆਂ ‘ਚ ਪਾਇਆ ਜਾਵੇ, ਫੈਸੀਲੀਏਟਰ ਦਾ ਟੂਰ ਭੱਤਾ ਦੁੱਗਣਾ
ਕੀਤਾ ਜਾਵੇ ਅਤੇ ਪੰਜਾਬ ਸਰਕਾਰ ਦੁਆਰਾ ਹਸਪਤਾਲਾਂ ‘ਚ ਆਸ਼ਾ ਵਰਕਰ ਰੂਮ ਤੁਰੰਤ ਲਾਗੂ ਕੀਤੇ ਜਾਣ ਅਤੇ ਗੁਆਂਢੀ ਸੂਬੇ ਵਾਂਗ ਹਰਿਆਣਾ ਪੈਟਰਨ ਤੁਰੰਤ ਲਾਗੂ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨਾਂ੍ਹ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ‘ਚ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋ ਜਾਣਗੇ, ਜਿਸ ਦੀ ਜੁੰਮੇਵਾਰੀ ਵਿਭਾਗ ਤੇ ਪੰਜਾਬ ਸਰਕਾਰ ਦੀ ਹੋਵੇਗੀ।