Muktsar News

ਵਿਧਾਇਕ ਰੋਜ਼ੀ ਬਰਕੰਦੀ ਵੱਲੋਂ-ਵੱਖ ਵੱਖ ਪਿੰਡਾਂ ਦਾ ਦੌਰਾ

ਸ਼ੋ੍ਰਮਣੀ ਅਕਾਲੀ ਦਲ ਦੀ ਸਥਾਪਨਾ ਰੈਲੀ ਨੂੰ ਲੈ ਕੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਸਾਬਕਾ ਮਾਰਕਿਟ ਕਮੇਟੀ ਬਰੀਵਾਲਾ ਦੇ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਨਾਲ ਵੱਖ ਵੱਖ ਪਿੰਡਾਂ ਚੜੇਵਾਨ, ਝਬੇਲਵਾਲੀ, ਚੱਕ ਗਾਂਧਾ ਸਿੰਘ ਵਾਲਾ, ਡੋਡਾਂਵਾਲੀ, ਤਖ਼ਤ ਮੁਲਾਣਾ, ਜੰਮੂਆਣਾ,ਚੱਕ ਬਾਜਾ ਮਡਾਹਰ,ਬਾਜਾ ਮਡਾਹਰ, ਮੰਡੀ ਬਰੀਵਾਲਾ, ਵੜਿੰਗ, ਲੰਬੀਢਾਬ, ਗੁਲਾਬੇਵਾਲਾ, ਮਾਂਗਟਕੇਰ, ਨੁੂਰਪੁਰ ਕ੍ਰਿਪਾਲਕੇ, ਢਾਣੀ ਗੋਪਾਲ ਸਿੰਘ, ਸ਼ਿਵਪੁਰ ਕੁੱਕਰੀਆਂ ਆਦਿ ਦਾ ਦੌਰਾ ਕੀਤਾ।

ਇਸ ਦੌਰਾਨ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਵੱਖ-ਵੱਖ ਪਿੰਡਾਂ ‘ਚ ਸੰਬੋਧਨ ਦੌਰਾਨ ਵਰਕਰ ਸਹਿਬਾਨਾਂ ਨੂੰ 14 ਦਸੰਬਰ ਸਵੇਰੇ 10 ਵਜੇ ਮੋਗਾ ਪਹੁੰਚ ਕੇ ਇਸ ਸਥਾਪਨਾ ਰੈਲੀ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਇਸ ਦੌਰਾਨ ਵੱਖ-ਵੱਖ ਪਿੰਡਾਂ ‘ਚ ਮੰਚ ਸੰਚਾਲਨ ਦੀ ਭੂਮਿਕਾ ਬਿੰੰਦਰ ਗੋਨਿਆਣਾ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮਾਰਕਿਟ ਕਮੇਟੀ ਬਰੀਵਾਲਾ ਮਨਜਿੰਦਰ ਸਿੰਘ ਬਿੱਟੂ, ਹੀਰਾ ਸਿੰਘ ਚੜੇਵਾਨ, ਹਰਚੰਦ ਸਿੰਘ ਵੜਿੰਗ, ਗੁਰਦੀਪ ਸਿੰਘ ਮੜ੍ਹਮੱਲੂ, ਗੁੱਲੂ ਬਰੀਵਾਲਾ ਸਰਕਲ ਪ੍ਰਧਾਨ, ਜਗਵੰਤ ਸਿੰਘ ਲੰਬੀਢਾਬ ਸਰਕਲ ਪ੍ਰਧਾਨ,ਗੁਰਭੇਜ਼ ਬਾਜਾ ਮਰਾੜ੍ਹ, ਗੁਰਵਿੰਦਰ ਸਿੰਘ ਬਾਜਾ ਮਰਾੜ੍ਹ, ਰਾਣਾ ਵੜਿੰਗ,ਨੰਦ ਸਿੰਘ ਵੜਿੰਗ,ਗੁਰਪ੍ਰਰੀਤ ਸਿੰਘ ਵੜਿੰਗ, ਜਸਪਾਲ ਸਿੰਘ ਪੀਏ ਮਨਜਿੰਦਰ ਸਿੰਘ ਬਿੱਟੁੂ, ਹਰਵਿੰਦਰ ਸਿੰਘ ਪੀਏ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਵਰਕਰ ਹਾਜ਼ਰ ਸਨ

 

Related Articles

Leave a Reply

Your email address will not be published. Required fields are marked *

Back to top button