ਮਾਲਵਾ ਆਰਚਰੀ ਅਕੈਡਮੀ ਖਿਡਾਰਨਾਂ ਨੇ ਤੀਰਅੰਦਾਜ਼ੀ ‘ਚ ਮਾਰੀਆਂ ਮੱਲਾਂ
ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ਵਿਖੇ 25 ਤੋਂ 27 ਨਵੰਬਰ ਤੱਕ ਸਬ ਜੂਨੀਅਰ ਤੀਰਅੰਦਾਜ਼ੀ ਰਾਸ਼ਟਰੀ ਖੇਡਾਂ ਕਰਵਾਈਆਂ ਗਈਆਂ ਜਿਸ ‘ਚ ਪੰਜਾਬ ਟੀਮ ਵੱਲੋਂ ਕੰਪਾਊਡ ਕੁੜੀਆਂ ਵਰਗ ਵਿਚ ਸਿਲਵਰ ਮੈਡਲ ਪ੍ਰਰਾਪਤ ਕੀਤਾ ਗਿਆ। ਇਸ ਟੀਮ ‘ਚ ਪਰਨੀਤ ਕੌਰ, ਅਵਨੀਤ ਕੌਰ, ਅਸਮਤ ਅਤੇ ਰਵਨੀਤ ਕੌਰ ਮੈਂਬਰ ਸਨ।
ਅਵਨੀਤ ਕੌਰ ਪੁੱਤਰੀ ਅਰਵਿੰਦਰ ਸਿੰਘ ਜਮਾਤ 12ਵੀਂ ਦੀ ਵਿਦਿਆਰਥਣ ਵਾਸੀ ਪਿੰਡ ਸਰਦਾਰਗੜ੍ਹ ਜ਼ਲਿ੍ਹਾ ਬਠਿੰਡਾ ਤੇ ਅਸਮਤ ਪੁੱਤਰੀ ਲਖਵਿੰਦਰ ਸਿੰਘ ਡੀਏਵੀ ਚੰਡੀਗੜ੍ਹ ਵਿਖੇ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਪਿੰਡ ਪਿਉਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹੈ। ਇਹ ਦੋਨੋਂ ਹੀ ਮਾਲਵਾ ਆਰਚਰੀ ਅਕੈਡਮੀ ਜੋ ਕਿ ਮਾਲਵਾ ਸਕੂਲ ਗਿੱਦੜਬਾਹਾ ਵਿਖੇ ਬਣੀ ਹੋਈ ਹੈ ਉਥੇ ਤਿਆਰੀ ਕਰਦੀਆਂ ਹਨ।
ਕੋਚ ਡਾ. ਨੀਸ਼ਾ ਤੋਮਰ ਸਿੱਧੂ ਨੇ ਦੱਸਿਆ ਕਿ ਕੰਪਾਊਡ ਲੜਕੀਆਂ ਦੀ ਟੀਮ ਲਗਾਤਾਰ ਤਿੰਨੇ ਵਾਰ ਰਾਸ਼ਟਰ ਲੈਵਲ ਤੇ ਵਧੀਆ ਪ੍ਰਦਰਸ਼ਨ ਕਰ ਮੈਡਲ ਪ੍ਰਰਾਪਤ ਕਰ ਰਹੀਆਂ ਹਨ ਅਤੇ ਉਮੀਦ ਹੈ ਕਿ ਉਹ ਅੰਤਰ-ਰਾਸ਼ਟਰੀ ਪੱਧਰ ‘ਤੇ ਵੀ ਪੰਜਾਬ ਦਾ ਨਾਮ ਰੌਸ਼ਨ ਕਰਨਗੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਚ ਅਤੇ ਲੜਕੀਆਂ ਨੂੰ ਫੋਨ ਕਰਕੇ ਵਧਾਈਆਂ ਦਿੱਤੀਆਂ ਅਤੇ ਅੱਗੇ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਜਦੋਂਕਿ ਸ਼ੋ੍ਰਮਣੀ ਅਕਾਲੀ ਦਲ ਦੇ ਗਿੱਦੜਬਾਹਾ ਤੋਂ ਆਗੂ ਹਰਦੀਪ ਸਿੰਘ ਡਿੰਪੀ ਿਢੱਲੋਂ ਨੇ ਲੜਕੀਆਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
ਇਸ ਮੌਕੇ ਸਕੂਲ ਪਿੰ੍ਸੀਪਲ ਰਿਟਾ. ਕਰਨਲ ਸੁਧਾਂਸ਼ੂ ਆਰਿਆ ਨੇ ਕੋਚ ਡਾ. ਨਿਸ਼ਾ ਤੋਮਰ, ਅਮਰਿੰਦਰ ਸਿੰਘ ਸਿੱਧੂ, ਮਨਪ੍ਰਰੀਤ ਸਿੰਘ ਸਿੱਧੂ ਅਤੇ ਮਾਪਿਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮਾਲਵਾ ਅਕੈਡਮੀ ਪੰਜਾਬ ਦੀਆਂ ਮੁੱਖ ਅਕੈਡਮੀ ਵਿਚੋਂ ਇਕ ਹੈ, ਜਿਥੇ ਰਾਸ਼ਟਰੀ ਪੱਧਰ ਦੀ ਸੁਵਿਧਾਵਾ ਅਤੇ ਤਜਰਬੇਕਾਰ ਕੋਚ ਦੀ ਟੀਮ ਹੈ ਅਤੇ ਸਾਨੂੰ ਉਮੀਦ ਹੈ ਕਿ ਅੱਗੇ ਬੱਚੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਨਗੇ।