google.com, pub-8820697765424761, DIRECT, f08c47fec0942fa0
Muktsar News

ਕੋਟਲੀ ਸੰਘਰ ‘ਚ ਪਿੰਡ ਪੱਧਰੀ ਕਬੱਡੀ ਟੂਰਨਾਮੈਂਟ ਕਰਵਾਇਆ

ਪਿੰਡ ਕੋਟਲੀ ਸੰਘਰ ‘ਚ ਨੌਜਵਾਨਾਂ ਵੱਲੋਂ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਕੋਟਲੀ ਸੰਘਰ ਦੇ ਖੇਡ ਮੈਦਾਨ ‘ਚ ਪਿੰਡ ਪੱਧਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ‘ਚ ਪਿੰਡ ਦੀਆਂ ਪੰਜ ਟੀਮਾਂ ਜਿਨਾਂ੍ਹ ‘ਚੋਂ ਇਕ ਟੀਮ ਕੁੜੀਆਂ ਤੇ ਚਾਰ ਟੀਮਾਂ ਮੁੰਡਿਆਂ ਦੀਆਂ ਨੇ ਭਾਗ ਲਿਆ। ਟੂਰਨਾਮੈਂਟ ਕਰਵਾਉਣ ‘ਚ ਠੇਕੇਦਾਰ ਰਘਬੀਰ ਸਿੰਘ ਦਾ ਵੱਡਾ ਯੋਗਦਾਨ ਰਿਹਾ।

ਐੱਨਆਰਆਈ ਨਿਰਮਲ ਸਿੰਘ ਿਢੱਲੋਂ ਵੱਲੋਂ ਰੀਬਨ ਕੱਟ ਕੇ ਖੇਡ ਮੁਕਾਬਲੇ ਦੀ ਸੁਰੂਆਤ ਕਰਵਾਈ ਗਈ। ਇਸ ਮੌਕੇ ਚੇਅਰਮੈਨ ਜ਼ਲਿ੍ਹਾ ਪ੍ਰਰੀਸ਼ਦ ਨਰਿੰਦਰ ਕਾਉਣੀ, ਚੇਅਰਮੈਨ ਬਲਾਕ ਸੰਮਤੀ ਸ਼ਰਨਜੀਤ ਸਿੰਘ ਸੰਧੂ, ਬਲਾਕ ਸੰਮਤੀ ਮੈਂਬਰ ਮਨੀ ਚੜ੍ਹੇਵਾਨ ਅਤੇ ਬਲਾਕ ਸੰਮਤੀ ਮੈਂਬਰ ਰਿੰਕੂ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਖੇਡ ਮੇਲੇ ‘ਚ ਪੁੱਜੇ ਦਰਸ਼ਕ ਪੱਬਾਂ ਭਾਰ ਹੋ ਕੇ ਨੌਜਵਾਨਾਂ ਦੇ ਜੌਹਰ ਦੇਖਦੇ ਰਹੇ ਤੇ ਹੌਂਸਲਾ ਅਫ਼ਜਾਈ ਲਈ ਤਾੜੀਆਂ। ਚਾਰਾਂ ਟੀਮਾਂ ਦੇ ਮੁਕਾਬਲੇ ‘ਚੋਂ ਟੀਮ ‘ਏ’ ਅਤੇ ‘ਬੀ’ ਫਾਇਨਲ ‘ਚ ਪੁੱਜੀ। ਇਸ ਮੁਕਾਬਲੇ ‘ਚ ਜਿੱਥੇ ਸੁਖਪ੍ਰਰੀਤ ਸਿੰਘ ਨੇ ਰੇਡਾਂ ਪਾ ਕੇ ਆਪਣੇ ਜੋਰ ਦਾ ਲੋਹਾ ਮਨਵਾਇਆ ਉੱਥੇ ਜਾਫੀ ਦਿਲਪ੍ਰਰੀਤ ਵੱਲੋਂ ਜੱਫੇ ਲਗਾ ਦਰਸ਼ਕਾਂ ਦਾ ਦਿਲ ਜਿੱਤਿਆ।

ਇਸ ਰੌਚਕ ਮੁਕਾਬਲੇ ‘ਚ ਟੀਮ ‘ਬੀ’ ਵਿਜੇਤਾ ਰਹੀ ਜਦਕਿ ਟੀਮ ‘ਏ’ ਉਪ ਵਿਜੇਤਾ ਰਹੀ। ਅੰਤ ‘ਚ ‘ਸ਼ਹੀਦ ਕਰਤਾਰ ਸਿੰਘ ਸਰਾਭਾ’ ਕਲੱਬ ਵੱਲੋਂ ਰਘਬੀਰ ਸਿੰਘ, ਪਾਲ ਸਿੰਘ ਿਢੱਲੋਂ, ਲੱਖਾ ਬਰਾੜ, ਨਿਰਮਲ ਸਿੰਘ, ਪੱਪੂ ਿਢੱਲੋਂ, ਬਲਵੀਰ ਸਿੰਘ ਤੇ ਹੋਰਨਾਂ ਵੱਲੋਂ ਖੇਡ ਪ੍ਰਦਰਸ਼ਨ ਕਰਨ ਵਾਲੀਆਂ ਪੰਜਾਂ ਹੀ ਟੀਮਾਂ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬੈਸਟ ਧਾਵੀ ਸੁਖਪ੍ਰਰੀਤ ਸਿੰਘ ਤੇ ਬੈਸਟ ਜਾਫ਼ੀ ਦਿਲਪ੍ਰਰੀਤ ਸਿੰਘ ਨੂੰ ਸਨਮਾਨ ਚਿੰਨ ਤੇ ਨਗਦ ਰਾਸ਼ੀ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਖਿਡਾਰੀ ਕਿਰਨਾ ਸਿੰਘ ਨੂੰ ਵੀ ਪ੍ਰਬੰਧਕਾਂ ਵੱਲੋਂ ਚੰਗੀ ਖੇਡ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਬਰ ਪੰਚਾਇਤ ਚਿੜੀਆ ਸਿੰਘ, ਪੀਐਲਵੀ ਗੁਰਮੀਤ ਸਿੰਘ, ਸਤਪਾਲ ਸਿੰਘ, ਸੰਦੀਪ ਸਿੰਘ, ਮੋੜਾ ਸਿੰਘ, ਕਿੰਦੀ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਬੱਚਿਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਲਈ ਪੇ੍ਰਿਆ। ਇਸ ਟੂਰਨਾਮੈਂਟ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ‘ਚ ਬੁੱਧਮਾਨਪ੍ਰਰੀਤ, ਕੁਲਜੀਤ ਕੰਗ, ਅਮਨਦੀਪ ਬੱਬਲੂ, ਹਰਮਨ ਅੌਲਖ, ਜਤਿੰਦਰ ਅੌਲਖ, ਬੰਟੀ ਕਬੱਡੀ ਖਿਡਾਰੀ, ਵਿੱਕੀ ਸਿੰਘ, ਗੱਗੂ ਸਿੰਘ, ਕਿਰਨਾ ਸਿੰਘ ਤੇ ਅਰਮਾਨ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Related Articles

Leave a Reply

Your email address will not be published. Required fields are marked *

Back to top button