google.com, pub-8820697765424761, DIRECT, f08c47fec0942fa0
Muktsar News

ਕਿਸਾਨ ਆਗੂਆਂ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ

ਮੋਰਚਾ ਫ਼ਤਹਿ ਕਰ ਕੇ ਪਿੰਡ ਝਬੇਲਵਾਲੀ ਪਹੁੰਚੇ ਕਿਸਾਨ ਆਗੂਆਂ ਦਾ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸਕੱਤਰ ਬਲਜੀਤ ਸਿੰਘ ਲੰਡੇ ਰੋਡੇ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਹਰਪ੍ਰਰੀਤ ਸਿੰਘ ਝਬੇਲਵਾਲੀ ਜੋ ਇਕ ਸਾਲ ਤੋਂ ਵੱਧ ਸਮਾਂ ਮੋਰਚੇ ‘ਚ ਸ਼ਾਮਿਲ ਰਹੇ, ਇੱਕ ਦਿਨ ਵੀ ਘਰ ਵਾਪਸ ਨਹੀਂ ਆਏ।

ਮੋਰਚਾ ਫ਼ਤਹਿ ਕਰ ਕੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਝਬੇਲਵਾਲੀ, ਪਰਗਟ ਸਿੰਘ ਝਬੇਲਵਾਲੀ, ਜਸਮਨਦੀਪ ਸਿੰਘ, ਜਸਪ੍ਰਰੀਤ ਸਿੰਘ ਦੇ ਨਾਲ ਦਿੱਲੀ ਤੋਂ ਪਿੰਡ ਵਾਪਸ ਪਰਤੇ ਤਾਂ ਪੂਰੇ ਇਲਾਕਾ ਨਿਵਾਸੀਆਂ ਨੇ ਵੜਿੰਗ ਟੋਲ ਪਲਾਜ਼ੇ ਤੇ ਉਨਾਂ੍ਹ ਦਾ ਭਰਵਾਂ ਸਵਾਗਤ ਕੀਤਾ। ਪਿੰਡ ਪਹੁੰਚਣ ‘ਤੇ ਬਜ਼ੁਰਗਾਂ, ਬੀਬੀਆਂ, ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਫੁੱਲਾਂ ਦੀ ਵਰਖਾ ਕਰਕੇ ਜ਼ੋਰਦਾਰ ਢੰਗ ਨਾਲ ਉਨਾਂ੍ਹ ਦਾ ਸਵਾਗਤ ਕੀਤਾ।

ਇਸ ਮੌਕੇ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਹਰਪ੍ਰਰੀਤ ਸਿੰਘ ਝਬੇਲਵਾਲੀ ਨੇ ਕਿਹਾ ਕਿ ਭਾਵੇਂ ਅਸੀਂ ਇਹ ਇਤਿਹਾਸਕ ਲੜਾਈ ਜਿੱਤ ਚੁੱਕੇ ਹਾਂ ਪਰ ਜਿੱਤ ਅੰਤਮ ਨਹੀਂ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਸਰਮਾਏਦਾਰ ਪੱਖੀ ਨੀਤੀਆਂ ਦੇ ਖ਼ਿਲਾਫ਼ ਭਾਈਚਾਰਕ ਸਾਂਝ ਬਣਾ ਕੇ ਇਸੇ ਤਰਾਂ੍ਹ ਲੜਾਈ ਜਾਰੀ ਰੱਖਣੀ ਪਵੇਗੀ। ਆਗੂਆਂ ਨੇ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਦੀ ਵਧਾਈ ਦਿੱਤੀ ਅਤੇ ਸਹਿਯੋਗ ਦੇਣ ਲਈ ਸਮੁੱਚੇ ਨਗਰ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button