Muktsar News
ਨਿੱਜੀਕਰਨ ਦੇ ਵਿਰੋਧ ‘ਚ ਬੈਂਕ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਵੱਲੋਂ ਪਬਲਿਕ ਸੈਕਟਰ ਬੈਂਕਾਂ ਨੂੰ ਨਿੱਜੀਕਰਨ ਦਾ ਬਿਲ ਪਾਰਲੀਮੈਂਟ ‘ਚ ਪੇਸ਼ ਕਰਨ ਦੇ ਵਿਰੋਧ ਦੇ ‘ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 16 ਤੇ 17 ਦੋ ਦਿਨਾਂ ਦੀ ਹੜਤਾਲ ਅੱਜ ਦੇ ‘ਚ ਦੇਸ਼ ਦੇ ਸਾਰੇ ਪਬਲਿਕ ਸੈਕਟਰ ਬੈਂਕ ਬੰਦ ਰਹੇ ਤੇ ਸਾਰੇ ਪਬਲਿਕ ਸੈਕਟਰ ਬੈਂਕਾਂ ਦੇ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਜਿਸ ਦੇ ਚਲਦੇ ਅੱਜ ਸਟੇਟ ਬੈਂਕ ਆਫ ਇੰਡੀਆ ਬਠਿੰਡਾ ਰੋਡ ਦੀ ਬ੍ਾਂਚ ਅੱਗੇ ਬੈਂਕ ਕਰਮਚਾਰੀਆਂ ਨੇ ਇਕੱਠੇ ਹੋ ਕੇ ਆਪਣਾ ਰੋਸ ਜਾਹਿਰ ਕੀਤਾ। ਇਸ ਵਿਚ ਭਾਰੀ ਗਿਣਤੀ ਵਿਚ ਬੈਂਕ ਮੁਲਾਜਮ ਸ਼ਾਮਲ ਹੋਏ ਤੇ ਮਾਰਚ ਕਰਦੇ ਹੋਏ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਾਂਚ ਮਲੋਟ ਰੋਡ ਵਿਖੇ ਪਹੁੰਚੇ। ਇਸ ਮੌਕੇ ‘ਚ ਕਾਫੀ ਗਿਣਤੀ ‘ਚ ਸਟੇਟ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਅਲਾਹਾਬਾਦ ਬੈਂਕ, ਮਹਾਂਰਾਸ਼ਟਰ ਬੈਂਕ, ਬੈਂਕ ਆਫ ਇੰਡੀਆ ਤੇ ਬਾਕੀ ਸਾਰੇ ਸਰਕਾਰੀ ਬੈਂਕਾਂ ਦੇ ਸਾਰੇ ਹੀ ਕਾਮਰੇਡ ਸ਼ਾਮਲ ਸਨ।