ਜੀ.ਐੱਸ.ਟੀ. ਚੋਰੀ ਦਾ ਮਾਮਲਾ ਮੁੱਖ ਮੰਤਰੀ ਕੋਲ ਪੁੱਜਾ : ਢੋਸੀਵਾਲ
ਸ਼੍ਰੀ ਮੁਕਤਸਰ ਸਾਹਿਬ, 16 ਦਸੰਬਰ ( ਮਨਪ੍ਰੀਤ ਮੋਨੂੰ ) ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਲ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਦੱਸਿਆ ਹੈ ਕਿ ਯੂਕੋਨ ਫਰੀਦਕੋਟ ਦੇ ਪਿ੍ੰਸੀਪਲ ਅਤੇ ਠੇਕੇਦਾਰ ਦੀ ਮਿਲੀ ਭੁਗਤ ਨਾਲ ਜੀ.ਐਸ.ਟੀ. ਚੋਰੀ ਦਾ ਮਾਮਲਾ ਮੁੱਖ ਮੰਤਰੀ ਕੋਲ ਪੁੱਜ ਗਿਆ ਹੈ |
ਮਾਮਲੇ ਦੀ ਪੜਤਾਲ ਰਾਜ ਦੇ ਸਟੇਟ ਟੈਕਸ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਉਕਤ ਨਰਸਿੰਗ ਕਾਲਿਜ ਦੇ ਆਫੀਸ਼ੀਏਟਿੰਗ ਪਿ੍ੰਸੀਪਲ ਐਚ.ਸੀ.ਐਲ. ਰਾਵਤ ਨੇ ਯੋਜਨਾ ਬੱਧ ਤਰੀਕੇ ਨਾਲ ਕਾਲਜ ਦੇ ਐਸ.ਐਨ.ਏ. ਫੰਡ ਦਾ ਬੈਂਕ ਖਾਤਾ ਬੰਦ ਕਰਵਾ ਕੇ ਕਰੀਬ ਚਾਰ ਲੱਖ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਹੜੱਪ ਕਰ ਲਈ | ਏਕਤਾ ਭਲਾਈ ਮੰਚ ਵੱਲੋਂ ਮਾਮਲਾ ਚੁਕੇ ਜਾਣ ‘ਤੇ ਪਿ੍ੰਸੀਪਲ ਨੇ ਢਾਈ ਲੱਖ ਤੋਂ ਜਿਆਦਾ ਰਕਮ ਆਪਣੀ ਜੇਬ ਵਿਚੋਂ ਕਾਲਿਜ ਦੇ ਦੂਸਰੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ |
ਬਾਕੀ ਰਹਿੰਦੀ ਰਕਮ ਕਾਲਿਜ ਕੰਟੀਨ ਠੇਕੇਦਾਰ ਪੱਪੂ ਕੁਮਾਰ ਭਗਤ ਨਾਲ ਮਿਲੀ ਭੁਗਤ ਕਰਕੇ ਲੱਖਾਂ ਰੁਪਏ ਦੀ ਅਦਾਇਗੀ ਸਬੰਧੀ ਸਾਦੇ ਕਾਗਜਾਂ ‘ਤੇ ਰਸੀਦਾਂ ਬਣਵਾਈਆਂ | ਸਰਕਾਰੀ ਨਿਯਮਾਂ ਦੇ ਉਲਟ ਇਹ ਅਦਾਇਗੀ ਚੈੱਕ ਰਾਹੀਂ ਨਾ ਕਰਕੇ ਨਕਦ ਕੀਤੀ ਗਈ ਹੈ | ਪ੍ਰਧਾਨ ਨੇ ਅੱਗੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਫਰੀਦਕੋਟ ਦੇ ਸਹਾਇਕ ਕਮਿਸ਼ਨਰ ਰਾਜ ਕਰ ਮਨਮੋਹਨ ਕੁਮਾਰ ਨੂੰ ਲਿਖਤੀ ਪੱਤਰ ਰਾਹੀਂ ਆਪਣਾ ਪੱਖ ਪੇਸ਼ ਕਰ ਦਿਤਾ ਗਿਆ ਹੈ | ਢੋਸੀਵਾਲ ਨੇ ਉਮੀਦ ਜਾਹਰ ਕੀਤੀ ਹੈ ਕਿ ਮਹਿਕਮੇਂ ਵੱਲੋਂ ਜਲਦੀ ਹੀ ਜੀ.ਐੱਸ.ਟੀ., ਵੈਟ ਅਤੇ ਟੀ.ਡੀ.ਐੱਸ. ਦੀ ਚੋਰੀ ਆਦਿ ਦੇ ਮਾਮਲੇ ਬਾਰੇ ਸਬੰਧਤ ਪਿ੍ੰਸੀਪਲ ਅਤੇ ਠੇਕੇਦਾਰ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ |