ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀਆਂ ਵੱਲੋਂ ਕੀਤਾ ਗਿਆ ਅਰਥੀ ਫੂਕ ਮੁਜ਼ਾਹਰਾ
ਸ਼੍ਰੀ ਮੁਕਤਸਰ ਸਾਹਿਬ, 16 ਦਸੰਬਰ ( ਮਨਪ੍ਰੀਤ ਮੋਨੂੰ ) ਅੱਜ ਮਿਤੀ 16-12-21 ਨੂੰ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀਆਂ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਉਂ ਪੀ ਸੋਨੀ ਦੇ ਨਾਮ ਤੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਰਾਹੀਂ ਮੰਗ ਪੱਤਰ ਦਿੱਤਾ ਗਿਆ,
ਜਿਸ ਵਿੱਚ ਸਿਹਤ ਕਾਮਿਆਂ ਨੂੰ ਪੱਕਾ ਕਰਨਾ,ਅਤੇ ਪੰਜਾਬ ਸਰਕਾਰ ਵੱਲੋਂ ਕੱਟੇ ਹੋਏ 37 ਭੱਤਿਆਂ ਨੂੰ ਬਹਾਲ ਕਰਾਉਣ ਲਈ ਅਤੇ ਸਿਹਤ ਵਿਭਾਗ ਵਿੱਚ ਮਿਤੀ 01-01-2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ ਕੱਟਿਆ ਹੋਇਆ ਬਕਾਇਆ ਰਿਲੀਜ਼ ਕਰਵਾਉਣ ਅਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਸਿਹਤ ਵਿਭਾਗ ਵਿੱਚ ਤਬਦੀਲ ਕੀਤੇ ਗਏ ਫਾਰਮੇਸੀ ਅਫਸਰ ਅਤੇ ਦਰਜਾ 4 ਕਰਮਚਾਰੀ ਆ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਗਈ |
ਇਸ ਸਮੇਂ ਸੁਖਵਿੰਦਰ ਸਿੰਘ ਸੂਬਾ ਆਗੂ ਨੇ ਦੱਸਿਆ ਕਿ ਜੇਕਰ ਇਹਨਾਂ ਮੰਗਾ ਦਾ ਹੱਲ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 25-12-21 ਨੂੰ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਅਮਿ੍ਤਸਰ ਵਿਖੇ ਲਗਾਏ ਜਾ ਰਹੇ ਧਰਨੇ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੱਡੀ ਗਿਣਤੀ ਵਿੱਚ ਸਿਹਤ ਕਾਮੇ ਸ਼ਮੂਲੀਅਤ ਕਰਨਗੇ, ਅਖੀਰ ਵਿੱਚ ਕੋਟਕਪੂਰਾ ਚੌਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਮੁਜਾਹਰਾ ਕੀਤਾ ਗਿਆ |
ਇਸ ਮੌਕੇ ਜਸਕਰਨ ਸਿੰਘ,ਜ਼ਿਲ੍ਹਾ ਆਗੂ ਹਰਦਵਿੰਦਰ ਸਿੰਘ ਮੰਟਾਂ ਆਗੂਆਂ ਨੇ ਪੰਜਾਬ ਅਤੇ ਯੂ ਟੀ ਮੁਲਾਜ਼ਮ ਪੈਨਸਨਰ ਸਾਝੇ ਮੋਰਚੇ ਵੱਲੋਂ ਮਿਤੀ 19 ਦਸੰਬਰ ਨੂੰ ਖਰੜ ਵਿਖੇ ਰੱਖੇ ਧਰਨੇ ਵਿੱਚ ਮੁਲਾਜ਼ਮਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਸ ਮੋਕੇ , ਪਰਗਟ ਸਿੰਘ ਜੰਬਰ ਜਿਲ੍ਹਾ ਪ੍ਧਾਨ ਪਸਸਫ ਵਿਗਿਆਨਿਕ,ਗੁਰਮੇਲ ਸਿੰਘ,ਸੂਬਾ ਸਿੰਘ, ਧਰਮਿੰਦਰ ਸਿੰਘ, ਸੁਖਰਾਜ ਸਿੰਘ, ਚਮਕੌਰ ਸਿੰਘ, ਗੁਰਜਿੰਦਰ ਸਿੰਘ, ਸੁਖਜੀਤ ਸਿੰਘ, ਰਜਿੰਦਰ ਸਿੰਘ, ਜਗਮੀਤ ਸਿੰਘ, ਮੰਦਰ ਸਿੰਘ, ਚਰਨਦਾਸ, ਭਿੰਦਰ ਸਿੰਘ, ਮਲਕੀਤ ਸਿੰਘ, ਸੰਤੋਸ਼ ਕੁਮਾਰ, ਜੈ ਰਾਮ,ਰਾਜਿੰਦਰ ਕੁਮਾਰ ਆਲਮਵਾਲਾ,ਲਾਲ ਚੰਦ, ਮਨਪ੍ਰੀਤ ਸਿੰਘ ਮੁਕਤਸਰ,ਹਰਜੀਤ ਕੌਰ, ਇੰਦਰਜੀਤ ਕੌਰ,ਬਲਵਿੰਦਰ ਕੌਰ, ਰਾਣੋ ਕੌਰ,ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ