ਪਿੰਡ ਗੋਨਿਆਣਾ ‘ਚ ਮਨਰੇਗਾ ਅਧੀਨ ਬਣ ਰਹੇ ਪਾਰਕ ‘ਚ ਵਰਤੀਆ ਜਾ ਰਹੀਆ ਪਿੱਲੀਆਂ ਇੱਟਾਂ
ਸ਼੍ਰੀ ਮੁਕਤਸਰ ਸਾਹਿਬ, 16 ਦਸੰਬਰ ( ਮਨਪ੍ਰੀਤ ਮੋਨੂੰ ) ਕਹਿੰਦੇ ਨੇ ਅੱਜ ਕੱਲ ਅਫਸਰਸ਼ਾਹੀ ਵੀ ਸਿਆਸੀ ਹੱਥਾਂ ਦੀ ਕੱਠਪੁਤਲੀ ਬਣ ਚੁੱਕੀ ਹੈ, ਜਿਵੇ ਸਿਆਸੀ ਲੀਡਰ ਚਹਾਉਦੇ ਹਨ ਤਿਵੇ ਹੀ ਲੀਡਰ ਹੁਕਮ ਮੰਨਦੇ ਹਨ | ਵੇਸੇ ਦੇਖਿਆ ਜਾਵੇ ਤਾਂ ਹਰ ਮਹਿਕਮੇ ‘ਚ ਹੀ ਭਿ੍ਸ਼ਟ ਅਫਸਰ ਬੈਠੇ ਹਨ ਅਤੇ ਜਿਸ ਫਾਇਦਾ ਸਿਆਸੀ ਲੀਡਰ ਲੈਂਦੇ ਹਨ |
ਕੁਝ ਦਿਨ ਪਹਿਲ੍ਹਾਂ ਬੀ.ਡੀ.ਪੀ.ਓ ਕੁਸਮ ਅਗਰਵਾਲ ਵੱਲੋ ਸ਼੍ਰੀ ਮਕਤਸਰ ਸਾਹਿਬ ਦੇ ਇੱਕ ਪਿੰਡ ਦੇ ਸਰਪੰਚ ‘ਤੇ ਭਿ੍ਸ਼ਟ ਹੋਣ ਦੇ ਦੋਸ਼ ਲਗਾ ਕੇ ਮੁਅੱਤਲ ਕੀਤਾ ਗਿਆ ਸੀ ਜਦ ਕਿ ਸਾਡੇ ਪੱਤਰਕਾਰ ਵੱਲੋ ਕਈ ਵਾਰ ਸ਼੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ‘ਚ ਹੋ ਰਹੇ ਘਟੀਆ ਅਤੇ ਅਣ-ਮਿਆਰੀ ਕੰਮਾਂ ਸਬੰਧੀ ਖਬਰਾਂ ਪ੍ਰਕਾਸ਼ਿਤ ਕਰਕੇ ਉਕਤ ਬੀ.ਡੀ.ਪੀ.ਓ ਕੁਸਮ ਅਗਰਵਾਲ ਨੂੰ ਜਾਣਕਾਰੀ ਦਿੱਤੀ ਗਈ ਸੀ ਤਦ ਕਦੇ ਵੀ ਉਕਤ ਅਧਿਕਾਰੀ ਵੱਲੋ ਕੋਈ ਵੀ ਕਾਰਵਾਈ ਨਹੀ ਕੀਤੀ ਗਈ |
ਬੀ.ਡੀ.ਪੀ.ਓ ਦਫਤਰ ਵੱਲੋ ਕਾਗਜ਼ਾਤ ਅਨੁਸਾਰ ਕਦੇ ਵੀ ਕੰਮ ਨਹੀ ਕਰਵਾਇਆ ਜਾਂਦਾ ਫਿਰ ਵੀ ਉਕਤ ਅਧਿਕਾਰੀ ਵੱਲੋ ਕੋਈ ਵੀ ਕਾਰਵਾਈ ਨਹੀ ਕੀਤੀ ਜਾਂਦੀ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ਦੇ ਸਰਪੰਚ ਨੂੰ ਜਲਦੀ ਕਾਰਵਾਈ ਕਰਕੇ ਮੁਅੱਤਲ ਕਰ ਦਿੱਤਾ ਗਿਆ ਕਿਉਕਿ ਜਾਣਕਾਰੀ ਅਨੁਸਾਰ ਸਰਪੰਚ ਦਾ ਪਤੀ ਕਿਸਾਨ ਮੋਰਚੇ ਦਾ ਆਗੂ ਰਿਹਾ ਹੈ ਅਤੇ ਉਕਤ ਆਗੂ ਨੰਾੂ ਇੱਕ ਕਾਂਗਰਸੀ ਮੰਤਰੀ ਵੱਲੋ ਸਹਿਯੋਗ ਮੰਗਿਆ ਗਿਆ ਸੀ ਅਤੇ ਉਕਤ ਆਗੂ ਦੇ ਮਨ੍ਹਾਂ ਕਰਨ ਦਾ ਖਮਿਆਜ਼ਾ ਭੁਗਤਨਾਂ ਪਿਆ ਸੀ |
ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੋਨਿਆਣਾ ਵਿਖੇ ਵੀ ਮਨਰੇਗਾ ਸਕੀਮ ਅਧੀਨ ਪਾਰਕ ਬਣ ਰਿਹਾ ਹੈ ਅਤੇ ਬਣ ਰਹੇ ਪਾਰਕ ‘ਚ ਬਿਲਕੁਲ ਘਟੀਆ ਅਤੇ ਅਣਮਿਆਰੀ ਮਟੀਰੀਅਲ ਵਰਤਿਆ ਜਾ ਰਿਹਾ ਹੈ ਪਰ ਕਿਸੇ ਵੀ ਅਧਿਕਾਰੀ ਜਾ ਕਰਮਚਾਰੀ ਦੀ ਜੁਅੱਰਤ ਨਹੀ ਕਿ ਚੱਲ ਰਹੇ ਘਟੀਆ ਕੰਮ ਨੂੰ ਬੰਦ ਕਰਵਾ ਸਕੇ ਕਿਉਕਿ ਸੂਤਰਾਂ ਮੁਤਾਬਕ ਸਬੰਧਤ ਅਧਿਕਾਰੀ ਨੂੰ ਆਪਣਾ ਬਣਦਾ ਹਿੱਸਾ ਸਮੇਂ ‘ਤੇ ਪਹੁੰਚ ਜਾਂਦਾ ਹੈ | ਵਿਜੀਲੈਂਸ ਵਿਭਾਗ ਵੱਲੋਂ ਵੀ ਭਿ੍ਸ਼ਟਾਚਾਰ ਸਬੰਧੀ ਸਿਰਫ ਸੈਮੀਨਾਰ ਲਗਾ ਕੇ ਭੋਲੀ-ਭਾਲੀ ਜਨਤਾ ਨੂੰ ਭਰਮਾਇਆ ਜਾ ਰਿਹਾ ਹੈ |
ਕਿਸੇ ਵੀ ਏਜੰਸੀ ਵੱਲੋ ਕਿਸੇ ਵੀ ਪਿੰਡ ‘ਚ ਬੀ.ਡੀ.ਪੀ.ਓ ਦਫਤਰ ਅਤੇ ਅਧੀਨ ਆਉਦੇ ਮਨਰੇਗਾ ਦਫਤਰ ਵੱਲੋ ਕਰਵਾਏ ਜਾ ਰਹੇ ਕੰਮ ਦੀ ਜਾਂਚ ਕਰ ਲਵੇ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਮੋਕੇ ‘ਤੇ ਹੀ ਹੋ ਜਾਵੇਗਾ ਪਰ ਅਫਸੋਸ ਕਿਸੇ ਵੀ ਵਿਭਾਗ ਦੀ ਏਜੰਸੀ ਵੱਲੋ ਵੀ ਅਜਿਹਾ ਕਦੇ ਨਹੀ ਕੀਤਾ ਜਾਵੇਗਾ ਕਿਉਕਿ ਵਿਧਾਨ ਸਭਾ ਦੀਆ ਚੋਣਾਂ ਹੋਣ ਕਾਰਨ ਅੱਜ ਕੱਲ ਹਰੇਕ ਦਫਤਰ ਸਿਆਸੀ ਹੱਥਾਂ ਦੀ ਕੱਠਪੁਤਲੀ ਬਣਿਆ ਹੋਇਆ ਹੈ | ਜਿਸ ਦਾ ਫਾਇਦਾ ਕੁਝ ਭਿ੍ਸ਼ਟ ਲੋਕ ਉਠਾ ਰਹੇ ਹਨ | ਜਦ ਇਸ ਸਬੰਧੀ ਸਬ-ਡਵੀਜ਼ਨ ਮੈਜਿਸਟਰੇਟ ਮੈਡਮ ਸਵਨਜੀਤ ਕੋਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀ ਚੁੱਕਿਆ |